Monday, July 1, 2024

ਸਿੱਖਿਆ ਮੰਤਰੀ ਦੇ ਹਲਕੇ ‘ਚ ਵਿਸ਼ਾਲ ਰੋਸ ਮਾਰਚ 21 ਨੂੰ – ਲਹੌਰੀਆ

PPN2002201606ਜੰਡਿਆਲਾ ਗੁਰੂ, 20 ਫਰਵਰੀ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰ ਯੁਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਅੱਜ ਇੱਕ ਪ੍ਰੈਸ ਮਿਲਣੀ ਦੋਰਾਨ ਦੱਸਿਆ ਕਿ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਪ੍ਰਬੰਧ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸੌਂਪਣ ਦੇ ਰੋਸ ਵਜੋਂ 7 ਫਰਵਰੀ ਨੂੰ ਖਡੂਰ ਸਹਿਬ ਹਲਕੇ ਵਿੱਚ ਜਿਥੇ ਕਿ ਜਿਮਨੀ ਚੋਣ ਸੀ ਉਥੇ ਝੰਡਾ ਮਾਰਚ ਪ੍ਰਇਮਰੀਫ਼ਐਂਲੀਮੈਂਟਰੀ ਫਰੰਟ ਵੱਲੋਂ ਕੀਤਾ ਜਾਣਾ ਸੀ ਪਰ ਸਿਖਿਆ ਮੰਤਰੀ ਵੱਲੋਂ ਦਿੱਤੇ ਭਰੋਸੇ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਦਾ ਪ੍ਰਬੰਧ ਪ੍ਰਾਇਮਰੀ ਵਿਭਾਗ ਨੂੰ ਸੌਂਪਣ ਬਾਰੇ ਦੁਬਾਰਾ ਵਿਚਾਰ ਕੀਤਾ ਜਾਵੇਗਾ ਤੇ ਝੰਡਾ ਮਾਰਚ ਰੱਦ ਕਰ ਦਿੱਤਾ ਗਿਆ।ਪਰ ਸਿਖਿਆ ਮੰਤਰੀ ਵੱਲੋਂ ਆਪਣੇ ਕਹੇ ਤੇ ਫੁੱਲ ਨਾਂ ਚੜਾਉਣ ਤੇ ਰੋਸ ਵੱਜੋਂ ਪ੍ਰਇਮਰੀਫ਼ਐਲੀਮੈਂਟਰੀ ਫਰੰਟ ਵੱਲੋਂ 21 ਫਰਵਰੀ ਐਤਵਾਰ ਨੂੰ ਸਿਖਿਆ ਮੰਤਰੀ ਦੇ ਹਲਕੇ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ।ਲਹੌਰੀਆ ਨੇ ਦੱਸਿਆ ਕਿ ਇਸ ਰੋਸ ਮਾਰਚ ਵਿੱਚ ਐਂਲੀਮੈਂਟਰੀ ਟੀਚਰ ਯੁਨੀਅਨ,ਈ ਟੀ ਟੀ ਅਧਿਆਪਕ ਯੁਨੀਅਨ,ਬੀ ਐਡ ਅਧਿਆਪਕ ਫਰੰਟ,ਸਿਖਿਆ ਪ੍ਰੌਵਾਈਡਰ ਅਧਿਆਪਕ ਯੁਨੀਅਨ,ਮਾਸਟਰ ਕੇਡਰ ਯੁਨੀਅਨ ਤੇ ਹੋਰ ਭਰਾਤਰੀ ਅਧਿਆਪਕ ਯੁਨੀਅਨਾਂ ਸ਼ਾਮਲ ਹੋਣਗੀਆਂ।ਲਹੌਰੀਆ ਨੇ ਦੱਸਿਆ ਕਿ ਇਸ ਰੋਸ ਮਾਰਚ ਤੋ ਬਾਦ ਵੀ ਸਿਖਿਆ ਮੰਤਰੀ ਪੰਜਾਬ ਨੇ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਪ੍ਰਬੰਧ ਪਾ੍ਰਇਮਰੀ ਵਿਭਾਗ ਨੂੰ ਨਾ ਸੌਂਪਿਆ ਤਾਂ ਅਗਲੀ ਰਣਨੀਤੀ ਉਲੀਕੀ ਜਾਵੇਗੀ।ਇਸ ਮੌਕੇ ਦਿਨੇਸ਼ ਸ਼ਰਮਾ,ਹਰਭਜਨ ਸਿੰਘ ਸੈਣੀ,ਗੁਰਿੰਦਰ ਸਿੰਘ ਕਪੂਰਥਲਾ,ਸੁਰਿੰਦਰ ਸਿੰਘ ਬਾਠ,ਗੁਰਪ੍ਰੀਤ ਸਿੰਘ ਮਾਨ ਗੁਰਦਾਸ ਪੁਰ, ਨਵਦੀਪ ਸਿੰਘ ਵਿਰਕ, ਭੁਪਿੰਦਰ ਸਿੰਘ ਠੱਠੀਆਂ, ਸਰਬਜੀਤ ਸਿੰਘ ਮਲਕਪੁਰ, ਗੁਰਭੇਜ ਸਿੰਘ ਮੱਲੀ, ਸੁੱਖਦੀਪ ਸਿੰਘ ਬਾਠ, ਗੁਰਪ੍ਰੀਤ ਸਿੰਘ ਬਾਜਵਾ, ਅਜੇ ਅਰੋੜਾ, ਸੰਦੀਪ ਸਿੰਘ ਟਾਂਡਾ, ਗੁਰਕੀਰਤ ਸਿੰਘ ਹਸ਼ਿਆਰਪੁਰ, ਅਸ਼ਵਨੀ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply