Tuesday, September 29, 2026

ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਪਰਿੰਗ ਫੇਅਰ ਆਯੋਜਿਤ

PPN2102201603

ਬਟਾਲਾ, 21 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬਸੰਤ ਦੇ ਮੌਸਮ ਦਾ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਵਾਉਣ ਲਈ ਜੈਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਪਰਿੰਗ ਫੇਅਰ ਆਯੋਜਿਤ ਕੀਤਾ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਸਪਰਿੰਗ ਫੇਅਰ ਵਿੱਚ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਮਨਜੀਤ ਕੌਰ ਸੰਘਾ ਮੁੱਖ ਮਹਿਮਾਨ ਸੀ ਜਿਨਾਂ ਨੇ ਹਵਾ ਵਿਚ ਗੁਬਾਰੇ ਛੱਡ ਕੇ ਉਦਘਾਟਨ ਕੀਤਾ ਜਦ ਕਿ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪ ਰਾਜ ਸੋਨੀ ਨੇ ਪ੍ਰਧਾਨਗੀ ਕੀਤੀ।ਜਿਸ ਵਿਚ ਸਕੂਲ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਝੂਲਿਆਂ ਅਤੇ ਲਜੀਜ਼ ਖਾਣਿਆਂ ਦਾ ਖੂਬ ਮਜਾ ਲਿਆ ਅਤੇ ਵਿਦਿਆਰਥੀਆਂ ਨੇ ਜਾਦੂ ਸ਼ੌਅ ਤੇ ਘੋੜ ਸਵਾਰੀ ਦਾ ਆਨੰਦ ਲਿਆ ।ਇਸ ਮੌਕੇ ਤੇ ਕੌਆਰਡੀਨੇਟਰ ਪ੍ਰਿਤਪਾਲ ਕੌਰ, ਅਲਕਾ ਸੇਖ਼ੜੀ ਅਤੇ ਅੰਬਿਕਾ ਦਾਸ ਵੀ ਮੌਜੂਦ ਸਨ ਇਸ ਮੌਕੇ ਬੱਚਿਆਂ ਤੇ ਉਹਨਾ ਦੇ ਮਾਤਾ ਪਿਤਾ ਨੇ ਬਸੰਤ ਮੇPਲੇ ਦਾ ਆਨੰਦ ਮਾਣਿਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply