Wednesday, July 3, 2024

ਕੂੜਾ ਡੰਪ ਦੇ ਕਾਰਨ ਸਤਾਏ ਲੋਕਾਂ ਵਲੋਂ ਮੋਰਚਾ ਲਾਉਣ ਦਾ ਐਲਾਨ

PPN2102201604

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਦਾ ਭਾਰੀ ਵਿਸ਼ਾਲ ਇੱਕਠ ਹੋਇਆ ਜਿਸ ਵਿਚ ਮੋਰਚੇ ਦੇ ਸੰਚਾਲਨ ਲਈ ਸੰਗਠਿਤ ਢਾਂਚਾ ਤਿਆਰ ਕੀਤਾ ਗਿਆ। ਕੂੜਾ ਡੰਪ ਹਟਾਉਣ ਲਈ ਆਉਣ ਵਾਲੇ ਦਿਨਾਂ ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ। ਇਲਾਕੇ ਦੇ ਲੋਕ ਹਰ ਤਰ੍ਹਾਂ ਦੇ ਗਿਲੇ ਸ਼ਿਕਵੇਂ ਭੁਲਾਕੇ ਇਸ ਸੰਘਰਸ਼ ਵਿਚ ਕੁਦ ਪਏ ਹਨ। ਰਾਜਨੀਤਕ ਪਾਰਟੀ ਮੋਹ ਤੋਂ ਉਪਰ ਉਠ ਕੇ ਮੋਰਚੇ ਲਈ ਕਾਰਜ ਕਰਨ ਲਈ ਹਰ ਸ਼ਖਸ਼ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਅੱਜ ਦੀ ਇੱਕਤਰਤਾ ਵਿਚ ਪਾਸ ਹੋਏ ਮਤੇ ਇਹ ਸਪਸ਼ਟ ਕਰਦੇ ਹਨ ਕਿ ਕੂੜਾ ਡੰਪ ਹਟਾਏ ਜਾਣ ਤੱਕ ਇਹ ਮੋਰਚਾ ਜਾਰੀ ਰਹੇਗਾ। ਲੋੜ ਪੈਣ ‘ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸ਼ੁਰੂ ਵਿਚ ਹਰ ਰੋਜ਼ ਪੰਜ ਬੰਦੇ ਧਰਨੇ ‘ਤੇ ਬੈਠਣਗੇ। ਇਸ ਉਪਰੰਤ ਭੁੱਖ ਹੜਤਾਲ ਦਾ ਸਿਲਸਿਲਾ ਸ਼ੁਰੂ ਹੋਵੇਗਾ ਫਿਰ ਅਗਰ ਘਿਰਾਓ ਦੀ ਲੋੜ ਪਈ ਤਾਂ ਘਿਰਾਓ ਵੀ ਕੀਤੇ ਜਾਣਗੇ। ਜੇ ਮਸਲਾ ਫਿਰ ਵੀ ਹੱਲ ਨਹੀ ਹੋਇਆ ਤਾਂ ਇਸ ਇਲਾਕੇ ਅੰਦਰ ਹਰ ਇਕ ਰਾਜਨੀਤਕ ਪਾਰਟੀ ਦਾ ਪ੍ਰਵੇਸ਼ ਬੰਦ ਕੀਤਾ ਜਾਵੇਗਾ। ਇਸ ਮੌਰਚੇ ਦਾ ਨਿਸਾਨਾ ਕੇਵਲ ਤੇ ਕੇਵਲ ਕੂੜਾ ਡੰਪ ਚੁੱਕੇ ਜਾਣ ਤੱਕ ਮਿਥਿਆ ਗਿਆ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਇਸ ਕੂੜਾ ਡੰਪ ਕਾਰਨ ਆਸ ਪਾਸ ਦੇ ਇਲਾਕਿਆ ਦੀ ਵਸੋਂ ਇਸ ਦੀ ਦੁਰਗੰਧ ਕਾਰਨ ਬਹੁਤ ਦੁੱਖੀ ਹੈ, ਦੁਰਗੰਧ ਇਤਨੀ ਤੇਜ਼ ਹੁੰਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਇਸ ਦੀ ਦੁਰਗੰਧ ਸਿਵਲ ਹਸਪਤਾਲ, ਮੈਕਸ ਹਸਪਤਾਲ ਤੱਕ ਫੈਲੀ ਹੁੰਦੀ ਹੈ।
ਇਸ ਮੋਰਚੇ ਅੰਦਰ ਕਿਸੇ ਵੀ ਹੋਰ ਰਾਜਨੀਤਕ,ਧਾਰਮਿਕ ਜਾਂ ਸਮਾਜਿਕ ਮਸਲੇ ਵਿਚਾਰਨ ਤੋਂ ਗੁਰੇਜ ਕੀਤਾ ਜਾਣਾ ਹੈ। ਮੋਰਚੇ ਲਈ ਸੰਗਠਿਤ ਢਾਂਚੇ ਅੰਦਰ ਸਲਾਹਕਾਰ ਕਮੇਟੀ, ਕਨਵੀਨਰ, ਕੋ ਕਨਵੀਨਰ, ਸਕੱਤਰ, ਖਜ਼ਾਨਚੀ, ਲੀਗਲ ਸੈਂਲ, ਅਨੁਸ਼ਾਸਨੀ ਕਮੇਟੀ ਐਗਜਿਕਟਿਵ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਕੂੜਾ ਡੰਪ ਲਈ ਇਸਤਰੀ ਵਿੰਗ ਦੀ ਸਥਾਪਤੀ ਕੀਤੀ ਗਈ ਹੈ। ਇਹ ਮੋਰਚਾ ਲੋਕ ਤਾਂਤਰਿਕ ਢੰਗ ਨਾਲ ਆਪਣੀ ਲੜਾਈ ਲੜੇਗਾ। ਹਾਲ ਦੀ ਘੜੀ ਇਹ ਸੰਘਰਸ਼ ਸ਼ਹੀਦ ਭਾਈ ਮਤੀ ਦਾਸ ਨਗਰ ,ਜੋਗਾ ਨਗਰ ਤੇ ਨਛੱਤਰ ਨਗਰ ਅਤੇ ਸਿਲਵਰ ਸਿਟੀ ਵਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤਾ ਗਿਆ ਹੇ। ਪ੍ਰੰਤੂ ਕਿਸੇ ਵੀ ਪੀੜਤ ਧਿਰ ਦਾ ਇਸ ਮੋਰਚੇ ਵਿਚ ਸ਼ਾਮਲ ਹੋਣ ਦਾ ਸੁਆਗਤ ਕੀਤਾ ਜਾਵੇਗਾ। ਇਸ ਮੋਰਚੇ ਦਾ ਨਾਮ ”ਕੂੜਾ ਡੰਪ ਹਟਾਓ ਮੋਰਚਾ” ਇਸ ਦੇ ਕਨਵੀਨਰ ਜੀਤ ਸਿੰਘ ਜੋਸ਼ੀ, ਕੋ-ਕਨਵੀਨਰ ਬਿੱਦਰ ਸਿੰਘ, ਸਕੱਤਰ ਭੁਪਿੰਦਰ ਸਿੰਘ ਅਤੇ ਰਣਜੀਤ ਸਿੰਘ ਜਲਾਲ ਲੀਗਲ ਸੈਂਲ ਇੰਨਚਾਰਜ ਨਿਯੁਕਤ ਕੀਤੇ ਗਏ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply