
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਪਲੇਸਮੈਂਟ ਸੈੱਲ ਨੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਪੀ.ਜੀ ਵਿਭਾਗ ਦੇ ਸਹਿਯੋਗ ਦੁਆਰਾ ਰੁਜ਼ਗਾਰ ਅਵਸਰ ਕਿਵੇਂ ਪ੍ਰਾਪਤ ਕਰੀਏ ਉੱਤੇ ਇਕ ਗੈਸਟ ਲੈਕਚਰ ਆਯੋਜਿਤ ਕਰਵਾਇਆ।ਇਸ ਪ੍ਰੋਗਰਾਮ ਵਿੱਚ (ਮੈਨੇਜਿੰਗ ਡਾਇਰੈਕਟਰ, ਅੰਮ੍ਰਿਤਸਰ ਕਾਲਜ ਆਫ਼ ਇੰਜਿਨੀਅਰਰਿੰਗ ਐਂਡ ਟੈਕਨਾਲੋਜੀ ਐਂਡ ਫ਼ਾਰਮਰ ਵਾਈਸ ਚਾਂਸਲਰ, ਪੰਜਾਬ ਟੈਕਨੀਕਲ ਯੂਨੀਵਰਸਿਟੀ) ਡਾ. ਰਜਨੀਸ਼ ਅਰੋੜਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਡਾ. ਰਜਨੀਸ਼ ਅਰੋੜਾ ਨੇ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਅਤੇ ਸਖ਼ਤ ਮਿਹਨਤ ਨਾਲ ਆਪਣੇ ਮਨੋਰਥ ਨੂੰ ਪ੍ਰਾਪਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਹਨਾਂ ਨੇ ਰੁਜ਼ਗਾਰ ਸੰਤੁਸ਼ਟੀ ਦੀ ਵਿਆਖਿਆ ਕਰਦਿਆਂ ਵਿਦਿਆਰਥਣਾਂ ਨੂੰ ਸੁਝਾਅ ਦੇ ਕੇ ਕਿਹਾ ਕਿ ਉਹ ਉਸੇ ਸੈਕਟਰ ਵਿੱਚ ਕੰਮ ਕਰਨ ਜਿਸ ਵਿੱਚ ਉਹਨਾਂ ਨੂੰ ਰੁਜ਼ਗਾਰ ਸੰਤੁਸ਼ਟੀ ਮਿਲੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਦੀ ਵਿਦਿਆਰਥਣਾਂ ਨਾਲ ਵਿਸਥਾਰਪੂਰਵਕ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥਣਾਂ ਨੂੰ ਆਪਣੇ ਕੈਰੀਅਰ ਨੂੰ ਚੁਨਣ ਵਿੱਚ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਅਤੇ ਵਿਦਿਆਰਥਣਾਂ ਨੂੰ ਰੋਜ਼ਗਾਰ ਸੈਕਟਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਵੀ ਕਰਦੇ ਹਨ। ਉਹਨਾਂ ਨੇ ਪਲੇਸਮੈਂਟ ਸੈੱਲ ਤੇ ਕੰਪਿਊਟਰ ਵਿਭਾਗ ਦੀ ਇਸ ਪ੍ਰੇਰਨਾਦਾਇਕ ਪ੍ਰੋਗਰਾਮ ਲਈ ਭਰਪੂਰ ਪ੍ਰਸੰਸ਼ਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ‘ਤੇ ਪਲੇਸਮੈਂਟ ਅਫ਼ਸਰ ਪ੍ਰੋ. ਮਨੋਜ ਪੁਰੀ, ਮੁੱਖੀ ਕੰਪਿਊਟਰ ਵਿਭਾਗ ਪ੍ਰੋ. ਕਿਰਨ ਗੁਪਤਾ, ਵਿਭਾਗ ਦੇ ਹੋਰ ਮੈਂਬਰਾਂ ਸਮੇਤ ਬੀ.ਕਾਮ, ਬੀ.ਬੀ.ਏ, ਬੀ.ਐਮ.ਏ, ਬੀ.ਡੀ, ਬੀ.ਐਸ.ਸੀ (ਕੰਪਿਊਟਰ ਸਾਇੰਸ), ਬੀ.ਏ/ਬੀ.ਐਸ.ਸੀ (ਇਕਨਾਮਿਕਸ), ਬੀ.ਸੀ.ਏ, ਬੀ.ਐਸ.ਸੀ.ਆਈ.ਟੀ, ਐਮ.ਐਸ.ਸੀ (ਕੰਪਿਊਟਰ ਸਾਇੰਸ) ਦੀਆਂ ਵਿਦਿਆਰਥਣਾਂ ਹਾਜ਼ਰ ਸਨ।
Punjab Post Daily Online Newspaper & Print Media