Wednesday, September 30, 2026

ਗਾਇਕ ਸਰਬਜੀਤ ਛੱਲਾ ਦੀ ਧਾਰਮਿਕ ਐਲਬਮ ‘ਦਮੜੀ’ ਹੋਵੇਗੀ ਅੱਜ ਰਿਲੀਜ਼

PPN2102201609

ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ) – ਸਤਿਗਰੂ ਰਵਿਦਾਸ ਮਹਾਰਾਜ ਜੀ ਦੇ 639 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰਮੇਸ਼ ਕਲੇਰ ਤੇ ਕਾਂਸ਼ੀ ਟੀ.ਵੀ (ਯੂ.ਕੇ) ਵੱਲੋਂ ਪੇਸ਼ ਕੀਤੀ ਗਈ, ਸਾਡੇ ਸਭਿਆਚਾਰਕ ਮੇਲਿਆਂ ਦੀ ਸ਼ਾਨ ਉੱਘੇ ਪੰਜਾਬੀ ਲੋਕ ਗਾਇਕ ‘ਸਰਬਜੀਤ ਛੱਲਾ’ ਜੀ ਦੀ ਅਵਾਜ ਵਿੱਚ ਧਾਰਮਿਕ ਆਡੀਓ ਐਲਬਮ ‘ਦਮੜੀ’ ਅੱਜ 22 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।ਇਸ ਸਬੰਧੀ ਗਾਇਕ ਤੇ ਗੀਤਕਾਰ ਸਰਬਜੀਤ ਛੱਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਮੇਸ਼ ਕਲੇਰ, ਹੰਸ ਰਾਜ ਬੰਗਾ, ਬਲਬੀਰ ਕਲੇਰ, ਬੀਬੀ ਭੋਲੀ ਰੰਧਾਵਾ, ਹਰਮੇਸ ਮਹਿਮੀ ਤੇ ਹੋਰ ਪ੍ਰਵਾਸ਼ੀ ਵੀਰਾਂ ਦੇ ਵਿਸੇਸ਼ ਸਹਿਯੋਗ ਸਦਕੇ ਇਸ ਐਲ਼ਬੰਮ ਨੂੰ ਕਾਂਸੀ ਟੀ.ਵੀ (ਯੂ.ਕੇ) ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।ਸਤਿਗਰੂ ਰਵਿਦਾਸ ਮਹਾਰਾਜ ਜੀ ਦੀ ਇਸ ਧਾਰਮਿਕ ਐਲ਼ਬਮ ਵਿੱਚ ‘ਜਨਮ ਦਿਹਾੜਾ, ਬ੍ਰਹਿਮਣ-ਖੱਤਰੀ, ਗੁਰੂ ਰਵਿਦਾਸ, ਹਰਿ ਦੇ ਨਾਮ, ਦਮੜੀ ਅਤੇ ਰਵਿਦਾਸੀਆ ਕੌਮ’ ਆਦਿ ਕੁਲ ਛੇ ਧਾਰਮਿਕ ਗੀਤ ਹਨ।ਜਿਸ ਨੂੰ ਤੁਹਾਡੇ ਵੀਰ ਛੱਲਾ, ਪੰਮੀ ਫੱਗੂਵਾਲੀਆਂ ਤੇ ਮਹਿਤੋ ਬਈਏਵਾਲ ਨੇ ਲਿਖਿਆ ਹੈ ਤੇ ਡਾਈਲੋਗ ਪੰਮੀ ਫੱਗੂਵਾਲੀਆਂ ਨੇ ਲਿਖੇ ਤੇ ਬੋਲੇ ਹਨ।ਇਨ੍ਹਾਂ ਗੀਤਾਂ ਨੂੰ ਸੰਗੀਤਕਾਰ ਰਣਜੀਤ ਸਿੰਘ ਗਿੱਲ ਨੇ ਸੰਗੀਤਕ ਧੁੰਨਾਂ ਨਾਲ ਸਿੰਗਾਰਿਆ ਹੈ।ਸਾਡੇ ਵੱਲੋਂ ਪੂਰੀ ਮਿਹਨਤ ਕੀਤੀ ਗਈ ਹੈ, ਉਮੀਦ ਹੈ ਕਿ ਸਰੋਤੇ ਸਾਡੇ ਇਸ ਉਪਰਾਲੇ ਨੂੰ ਭਰਭੂਰ ਹੁੰਗਾਰਾ ਦੇਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply