Friday, October 2, 2026

ਪਲਸ ਪੋਲੀਓ ਮੁਹਿੰਮ ਅਧੀਨ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਆਈਆਂ

PPN2102201611

ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਸ਼ਹਿਰ ਵਿੱਚ ਚਲਾਈ ਗਈ ਪਲਸ ਪੋਲੀਓ ਮੁਹਿੰਮ ਤਹਿਤ ਸਥਾਨਕ ਮੁਹੱਲਾ ਭੁਮਸੀ ਵਿਖੇ ਫ਼ਰੈਂਡਜ਼ ਵੈਲਫ਼ੇਅਰ ਐਂਡ ਸਪੋਰਟਸ ਕਲਬ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਬੂੰਦਾਂ ਪਿਆਉਣ ਦੇ ਕੰਮ ਦਾ ਆਗ਼ਾਜ਼ ਕਲੱਬ ਦੇ ਪ੍ਰਧਾਨ ਡਾ.ਅਬਦੁੱਲ ਗ਼ੱਫ਼ਾਰ ਨੇ ਕੀਤਾ ਅਤੇ ਇਸ ਮਗਰੋਂ ਕਲੱਬ ਦੇ ਵਰਕਰਾਂ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਜਨਾਬ ਰਿਜ਼ਵਾਨ ਅਹਿਮਦ, ਮੁਹੰਮਦ ਸ਼ਮਸ਼ਾਦ ਸਾਦੂ, ਨਿਜ਼ਾਮੂਦੀਨ, ਮੁਹੰਮਦ ਅਨਵਾਰ ਫ਼ਾਰਮਾਸਿਸਟ, ਹਾਫ਼ਿਜ਼ ਮੁਹੰਮਦ ਰਾਸ਼ਿਦ, ਆਰਿਫ਼ ਸਲੀਮ, ਬੀਬੀ ਬਲਕੀਸ, ਸ਼ਹਿਨਾਜ਼ ਅਤੇ ਬੀਬੀ ਖ਼ਦੀਜਾ ਦੇ ਨਾਂ ਜ਼ਿਕਰਯੋਗ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply