ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਪੈਨਸ਼ਨਰਜ ਐਸੋਸੀਏਸ਼ਨ (ਰਜਿ:) ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸ਼੍ਰੀ ਅਵਿਨਾਸ਼ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਬਹਾਵਲਪੁਰੀ ਧਰਮਸ਼ਾਲਾ ਵਿਖੇ ਹੋਈ, ਜਿਸ ਵਿੱਚ ਸਮੁੱਚੇ ਪੰਜਾਬ ਤੋਂ ਕਾਰਜਕਾਰੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਜੱਥੇਬੰਦੀ ਦੇ ਮਹਿਰੂਮਾਂ ਮੀਤ ਪ੍ਰਧਾਨ ਸ਼੍ਰੀ ਤਰਸੇਮ ਲੋਹੀਆਂ ਦੀ ਅਚਾਨਕ ਮੌਤ ਹੋਣ ‘ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਉਪਰੰਤ ਪਾਵਰਕਾਮ ਪੈਨਸ਼ਨਰਜ ਦੀਆਂ ਮੰਗਾਂ ਖ਼ਾਸ ਕਰਕੇ ਬਿਜਲੀ ਕੁਨੈਕਸ਼ਨ, ਜੱਥੇਬੰਦੀ ਲਈ ਸਥਾਨ, ਪੈਨਸ਼ਨ ਸਮੇਂ ਸਿਰ ਦੇਣੀ, ਡੀ.ਏ. ਦਾ 17 ਮਹੀਨੇ ਦਾ ਬਕਾਇਆ ਦੇਣਾ ਅਤੇ ਜੁਲਾਈ 2015 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਦੇਣਾ ਸ਼ਾਮਲ ਹੈ, ਨਾ ਮੰਨਣ ਕਾਰਨ, ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਜਿਸ ਤਹਿਤ 29 ਮਾਰਚ 2016 ਮੰਗਲਵਾਰ ਨੂੰ ਸੂਬਾ ਪੱਧਰੀ ਧਰਨਾ ਪਟਿਆਲਾ ਵਿਖੇ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਲਗਾਇਆ ਜਾਵੇਗਾ। ਜੇਕਰ 2 ਤਾਰੀਕ ਤੱਕ ਪੈਨਸ਼ਨ ਰਿਲੀਜ ਨਾ ਹੋਈ ਤਾਂ 3 ਤਾਰੀਕ ਤੋਂ ਪੈਨਸ਼ਨ ਮਿਲਣ ਤੱਕ ਮੰਡਲ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਸਰਵ ਸ਼੍ਰੀ ਸੰਤੋਖ ਸਿੰਘ ਬੋਪਰਾਏ, ਧੰਨਾ ਸਿੰਘ ਬਠਿੰਡਾ, ਚੇਤ ਸਿਤ ਸੰਗਰੂਰ, ਲੱਖਾ ਸਿੰਘ ਭੀਖੀਂ (ਮਾਨਸਾ), ਮੋਹਨ ਲਾਲ ਸੁਨਾਮ, ਪਿਆਰਾ ਲਾਲ ਮਾਲੇਰਕੋਟਲਾ, ਗੁਰਨਾਮ ਸਿੰਘ ਗਿੱਲ, ਐਸ.ਐਸ.ਟੀ. ਰਾਧੇ ਸ਼ਿਆਮ ਰੋਪੜ, ਪ੍ਰੇਮ ਸੁੱਖ ਹੁਸ਼ਿਆਰਪੁਰ, ਪ੍ਰਕਾਸ਼ ਚੰਦਰ ਮੁਕਤਸਰ, ਹੰਸ ਰਾਜ ਪ੍ਰਨਾਮੀ, ਡੀ.ਕੇ. ਮਹਿਤਾ, ਜਸਮੇਲ ਸਿੰਘ ਢੀਂਡਸਾ, ਬੀਬੀ ਹਰਸ਼ਰਨਜੀਤ ਕੌਰ, ਚਮਕੌਰ ਸਿੰਘ ਲੁਧਿਆਣਾ, ਇੰਦਰਜੀਤ ਸ਼ਰਮਾ, ਰਾਜਿੰਦਰ ਸਿੰਘ ਭੱਠਲ ਲੁਧਿਆਣਾ, ਹਰਬੰਸ ਸਿੰਘ ਰੰਧਾਵਾ, ਰਣ ਸਿੰਘ ਧੂਰੀ, ਚਰਨ ਦਾਸ ਅਨੰਦਪੁਰ ਸਾਹਿਬ, ਪਾਲ ਸਿੰਘ ਮੁੰਡੇ, ਬਲੌਰ ਸਿੰਘ, ਜਾਗੀਰ ਸਿੰਘ ਮੋਗਾ, ਕੁਲਦੀਪ ਸਿੰਘ, ਮੁਰਲੀ ਮਨੋਹਰ, ਸ਼੍ਰੀ ਰਾਮ ਜੋਗੀ ਮਾਜਰਾ ਨੇ ਆਪਣੇ ਵਿਚਾਰ ਰੱਖੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media