Thursday, April 30, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ, ਰਸੂਲਪੁਰ ਕਲਾਂ ਨਵੀਂ ਡਿਜ਼ੀਟਲ ਮੈਥਸ ਲੈਬ ਦਾ ਉਦਘਾਟਨ

PPN2102201614

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸ’ਗੂ)ੁ ਚੀਫ ਖਾਲਸਾ ਦੀਵਾਨ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਰਸੂਲਪੁਰ ਕਲਾਂ ਵਿਖੇ ਸੀ ਬੀ ਅੇਸ ਈ ਵਲੋਂ ਕੀਤੀ ਗਈ ਇੰਸਪੈਕਸ਼ਨ ਦੀ ਸਫਲਤਾ ਲਈ ਸ਼ੁਕਰਾਨਾ ਦਿਵਸ ਮਨਾਇਆ ਗਿਆ ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ। ਪ੍ਰੌਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ।ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਇਲਾਹੀ ਬਾਣੀ ਵਿਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਕਾਲ ਪੁਰਖ ਦੇ ਚਰਨਾਂ ਵਿਚ ਸਕੂਲ ਦੀ ਸੀ ਬੀ ਐਸ ਈ ਵਲੋਂ ਕੀਤੀ ਗਈ ਇੰਸਪੈਕਸ਼ਨ ਦੀ ਸਫਲਤਾ ਦੇ ਸ਼ੁਕਰਾਨੇ ਅਤੇ ਭਵਿੱਖ ਵਿਚ ਸਕੂਲ ਅਤੇ ਵਿਦਿਆਰਥੀਆਂ ਦੀ ਤਰੱਕੀ ਲਈ ਅਰਦਾਸ ਕੀਤੀ ਗਈ।ਸਮਾਗਮ ਦੌਰਾਨ ਪਿ੍ਰੰਸੀਪਲ ਮਨਿੰਦਰ ਕੌਰ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜੀ।ਬਾਅਦ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਸਕੂਲ ਵਿਚ ਅਤਿ ਆਧੁਨਿਕ ਡਿਜੀਟਲ ਮੈਥਸ ਲੈਬ ਦਾ ਉਦਘਾਟਨ ਕੀਤਾ।ਪਿ੍ਰੰਸੀਪਲ ਮਨਿੰਦਰ ਕੌਰ ਨੇ ਦਸਿਆ ਕਿ ਡਿਜੀਟਲ ਮੈਥ ਲੈਬ ਰਾਹੀਂ ਪੜਾਈ ਵਿਚ ਕਮਜੋਰ ਬਚਿੱਆਂ ਨੂੰ ਕਨਸੈਪਟ ਪੂਰੀ ਤਰ੍ਹਾਂ ਸਮਝ ਆ ਜਾਵੇਗਾ ਅਤੇ ਉਹ ਮੈਥ ਨੂੰ ਵੀ ਬੜੀ ਦਿਲਚਸਪੀ ਨਾਲ ਪੜ ਸਕਣਗੇ। ਉਪਰੰਤ ਚੀਫ ਖਾਲਸਾ ਦੀਵਾਨ ਮੰੈਨੇਜਮੈਂਟ ਨੇ ਸਕੂਲ ਦੇ ਨਵੇਂ ਬਣਾਏ ਗਏ ਰੰਗ ਬਿਰੰਗੇ ਪ੍ਰੀ ਪ੍ਰਾਈਮਰੀ ਸੈਕਸ਼ਨ, ਸਮਾਰਟ ਕਲਾਸਾਂ ਅਤੇ ਲਾਈਬਰੇਰੀ ਦਾ ਦੌਰਾ ਕੀਤਾ।ਇਸ ਮੌਕੇ ਪ੍ਰਧਾਨ ਸ: ਚੱਢਾ ਨੇ ਮੈੰਬਰ ਇੰਚਾਰਜ ਡਾ: ਅਰੀਦਮਨ ਸਿੰਘ ਮਾਹਲ ਅਤੇ ਸ: ਭੁਪਿੰਦਰ ਸਿੰਘ ਸੇਠੀ ਦੇ ਸਕੂਲ ਦੇ ਵਿਕਾਸ ਲਈ ਕੀਤੇ ਅਣੱਥਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਅਤੇ ਕਿਹਾ ਕਿ ਚੀਫ ਖਾਲਸਾ ਦੀਵਾਨ ਦਾ ਸੁਪਨਾ ਹੈ ਕਿ ਇਸ ਦੀ ਸਰਪਰਸਤੀ ਵਿਚ ਆਉਣ ਵਾਲੇ ਗ੍ਰਾਮੀਣ ਸਕੂਲ ਵੀ ਸ਼ਹਿਰੀ ਸਕੂਲਾਂ ਵਾਂਗ ਹਰ ਪਖੋਂ ਅਪਗ੍ਰੇਡ ਹੋ ਸੱਕਣ।ਇਸ ਲਈ ਹਰ ਸਾਲ ਬਜਟ ਵਿਚ ਇਕ ਵਿਸ਼ੇਸ਼ ਰਾਸ਼ੀ ਰਾਖਵੀਂ ਰੱਖੀ ਜਾਂਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਬੱਚੇ ਸਰੀਰ ਅਤੇ ਪੜਾਈ ਪਖੋਂ ਸ਼ਹਿਰੀਆਂ ਤੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹੁੰਦੇ। ਸੋ ਚੀਫ ਖਾਲਸਾ ਦੀਵਾਨ ਵਲੋਂ ਪੇਂਡੂ ਖੇਤਰਾਂ ਦੇ ਸਕੂਲਾਂ ਨੂੰ ਵੀ ਹਾਈ ਟੈਕ ਸਿਖਿਆਂ ਨਾਲ ਜੌੜਣ ਅਤੇ ਪੇਂਡੂ ਵਿਦਿਆਰਥੀਆਂ ਨੂੰ ਨਵੀ ਤਕਨੀਕੀ ਸਿਖਿਆ ਅਤੇ ਮਾਡਰਨ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸ: ਹਰਮਿੰਦਰ ਸਿੰਘ, ਸ: ਸੰਤੋਖ ਸਿੰਘ ਸੇਠੀ , ਸ: ਰਮਣੀਕ ਸਿੰਘ, ਇਜੀ: ਨਵਦੀਪ ਸਿੰਘ , ਪ੍ਰਿਸੀ. ਐਚ ਐਸ ਸੰਧੂ ਅਤੇ ਵਖੁਵੱਖ ਸਕੂਲਾਂ ਦੇ ਪ੍ਰਿਸੀਪਲਜ ਸਮੇਤ ਚੀਫ ਖਾਲਸਾ ਦੀਵਾਨ ਦੀਆਂ ਹੋਰ ਵੀ ਸ਼ਖਸੀਅਤਾਂ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply