
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਇਕ ਘਰੇਲੂ ਵਾਂਗੂ ਆਵਿਸ਼ਕਾਰ ਜਿਵੇ ਕਿ ਵਾਇਰਲੇਸ ਮੋਬਾਇਲ ਚਾਰਜਰ ਅਤੇ ਕੰਪਰੈਸ ਹਵਾ ਸਾਕਟ ਦਾ ਇਕ ਮਾਡਲ ਜੋ ਰਾਕੇਟ ਉਤਾਰਨ ਦੀ ਨਕਲ ਕਰ ਸਕਦਾ ਹੈ, ਨੇ ਸਕੂਲ ਨੂੰ ਇਕ ਪ੍ਰਫੂੱਲਤ ਲੈਬ ਸ਼ੁਰੂ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਵਾਇਸ ਚੇਅਰਮੈਨ ਸ਼੍ਰੀ ਆਈ.ਪੀ. ਸਿੰਘ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਸ੍ਰੀ ਆਕਾਸ਼ ਖੰਡੇਲਵਾਲ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਦੀ ਹਾਜਰੀ ਵਿਚ ਸਕੂਲ ਦੇ ਵਿਹੜੇ ਵਿਖੇ ਇਸ ਖਾਸ ਲੈਬ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਸ੍ਰੀ ਆਈ.ਪੀ. ਸਿੰਘ ਨੇ ਉਦਘਾਟਨੀ ਭਾਸ਼ਣ ਵਿਚ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਖਾਸ ਲੈਬ ਤੋਫੇ ਦੇ ਤੌਰ ਤੇ ਦਿੰਦੇ ਹੋਏ ਕਿਹਾ ਕਿ ਇਸ ਦਾ ਸੇਹਰਾ ਸਕੂਲ ਦੇ ਵਿਦਿਆਰਥੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੁਝ ਘਰੇਲੂ ਖੋਜਾਂ ਕਰਕੇ ਸਕੂਲ ਨੂੰ ਇਸ ਪਾਸੇ ਉਤਸਾਹਿਤ ਕੀਤਾ। ਸ੍ਰੀ ਖੰਡੇਲਵਾਲ ਨੇ ਇਸ ਮੌਕੇ ਤੇ ਕਿਹਾ, ”ਵਿਦਿਆਰਥੀਆਂ ਨੂੰ ਰਚਨਾਤਮਕ ਵਿਚਾਰ ਅਤੇ ਉਨ੍ਹਾਂ ਦੀ ਕਲਪਨਾ ਲਈ ਇਹ ਦਿਸ਼ਾ ਦੇਵਾਗੀ।” ਉਨ੍ਹਾਂ ਅੰਗੇ ਦੱਸਿਆ ਕਿ ਇਹ ਲੈਬ ਇਕ ਮਲੱਟੀ ਸਪੈਸ਼ਲਿਟੀ ਲੈਬ ਹੈ ਜਿਸ ਵਿਚ ਸਾਇੰਸ, ਰੋਬੋਟਿਕਸ, ਆਈ.ਟੀ. ਅਤੇ ਗਣਿਤ ਵਿਭਾਗ ਦੇ ਪ੍ਰਯੋਗ ਸ਼ਾਮਿਲ ਹੋਣਗੇ। ਇਹ ਲੈਬ ਜਰੂਰੀ ਸੰਦਾਂ ਨਾਲ ਲੈਸ ਹੈ ਅਤੇ ਵਿਦਿਆਰਥੀਆਂ ਨੂੰ ਨਵੇ ਵਿਚਾਰਾਂ ਨੂੰ ਉਪਰ ਚੁੱਕਣ ਲਈ ਫਾਇੰਦੇਮੰਦ ਹੋਵੇਗਾ।
ਆਪਣੇ ਭਾਸ਼ਣ ਵਿਚ ਸ੍ਰੀ ਆਈ.ਪੀ. ਸਿੰਘ ਨੇ ਪੁੱਛਿਆ- ‘ਤਾਂ, ਕੀ ਇਥੇ ਕੀ ਉਜਾਗਰ ਕੀਤਾ ਜਾ ਸਕਦਾ ਹੈ? ਇਥੇ ਨਵੇ ਵਿਚਾਰਾਂ ਦਾ ਜਨਮ ਹੋਵੇਗਾ ਅਤੇ ਉਨ੍ਹਾਂ ਰਚਨਾਤਮਕ ਵਿਚਾਰਾਂ ਨਾਲ ਨਵੇ ਸੰਦਾਂ ਦੀ ਖੋਜ਼ ਕੀਤੀ ਜਾ ਸਕੇਗੀ।”ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਨੌਜਵਾਨ ਤਜੂਰਬੇ ਦੀ ਸਲਾਘਨਾ ਕਰਦੇ ਹੋਏ ਕਿਹਾ ਕਿ ”ਂਇਹ ਯੋਜਨਾ ਪ੍ਰੇਰਿਤ ਕਰਦੀ ਹੈ ਅਤੇ ਵੇਖਣਯੋਗ ਇਹ ਹੈ ਕਿ ਇਹ ਕਿਸ ਤਰ੍ਹਾਂ ਦੀ ਸ਼ਕਲ ਲੈਦੀ ਹੈ।” ਉਨ੍ਹਾਂ ਲੈਬ ਦੇ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ-‘ਇਹ ਸਮੂਹਿਕ ਲੈਬ ਦੇ ਰੂਪ ਵਿਚ ਤਿਆਰ ਕੀਤੀ ਗਈ ਹੈ ਜਿਥੇ ਵੱਖ-ਵੱਖ ਵਿਸ਼ਿਆਂ ਤੇ ਖੋਜ਼ ਅਤੇ ਆਵਿਸ਼ਕਾਰ ਕੀਤੇ ਜਾ ਸਕਦੇ ਹਨ ਅਤੇ ਇਹ ਕੰਪਊਟਰ ਨਾਲ ਲੈਸ ਲੈਬ ਜਿਥੇ ਵਿਦਿਆਰਥੀ ਆਨਲਾਈਨ ਸਹੂਲਤਾਂ ਨਾਲ ਸਾਰੇ ਜਰੂਰੀ ਬੁਨਿਆਦੀ ਸੰਦਾਂ ਦੀ ਮੱਦਦ ਲੈ ਸਕਦੇ ਹਨ।” ਉਨ੍ਹਾਂ ਅੱਗੇ ਦੱਸਿਆ ਕਿ ਇਥੇ ਵਿਦਿਆਰਥੀ ਨਵੇ ਸਾਫਟਵੇਅਰ ਪ੍ਰੋਗਰਾਮ ਬਣਾ ਸਕਦੇ ਹਨ ਅਤੇ ਨਵੀ ਖੋਜ ਕਰ ਸਕਦੇ ਹਨ।ਰੋਬੋਟਿਕਸ ਵਿਸ਼ੇ ਤੋ ਇਲਾਵਾ ਇਹ ਇਲੈਕਟ੍ਰਾਨਿਕ, ਮਕੈਨੀਕਲ ਅਤੇ ਭਾਗ ਲਈ ਹਰ ਸਹੂਲਤ ਇਸ ਵਿਚ ਮੌਜੂਦ ਹੈ।ਜਿਵੇ ਕਿ ਪਾਵਰ ਸਪਲਾਈ ਦੇ ਨਾਲ ਸਰਕਟ ਕਰਨ ਲਈ ਐਲ.ਈ.ਡੀ. ਸਟਰਪਸ ਅਤੇ ਬਰੇਡ ਬੋਰਡ ਵਰਗੇ ਯੰਤਰ ਸਾਮਿਲ ਹਨ। ਮਕੈਨੀਕਲ ਸੰਦ ਲਈ ਰੈਂਚ, ਚਿਮਟਾ, ਵੱਖ- ਵੱਖ ਤਰ੍ਹਾ ਦੇ ਪੇਚਕਸ, ਨੱਟ-ਬੋਲਟ ਦੀਆਂ ਚਾਬੀਆਂ, ਗੇਅਰ, ਲੀਵਰ, ਪੁਲੀ ਆਦਿ ਮਕੈਨੀਕਲ ਸੰਦ ਬਣਾਉਣ ਲਈ ਸ਼ਾਮਿਲ ਹਨ। ਇਸ ਤੋ ਇਲਾਵਾ ਲੈਬ ਵਿਚ ਗਾਈਓਸਕੋਪ (ਇਕ ਚਰਖਾ ਜਾਂ ਡਿਸਕ ਜਿਸ ਵਿਚ ਰੋਟੋਸ਼ਨ ਦੀ ਧੁਰੀ ਹੈ) ਵੀ ਸ਼ਾਮਿਲ ਹੈ। ਇਸੇ ‘ਟੌਰਕ ਅਤੇ ਏਗੂਲਰ ਮੋਮੈਨਟਮ’ ਜਿਹੜਾ ਬਲ ਅਤੇ ਰੋਟੋਸ਼ਨ ਨਾਲ ਸੰਬੰਧਿਤ ਹਨ ਦੀ ਵਰਤੋ ਕੀਤੀ ਜਾ ਸਕਦੀ ਹੈ ਅਤੇ ਹਰ ਉਹ ਸਹੂਲਤ ਜਿਸ ਨਾਲ ਵੱਖ-ਵੱਖ ਖੋਜ਼ਾਂ ਕੀਤੀਆ ਜਾ ਸਕਦੀਆਂ ਹਨ ਲੈਬ ਵਿਚ ਮੁਈਆ ਕਰਵਾਏ ਗਏ ਹੈ। ਸਪੇਸ ਖੋਜ ਲਈ ਇਕ ਵੱਖ ਯੂਨਿਟ ਜਿਸ ਵਿਚ ਦੂਰਬੀਨ ਨਾਲ ਲੂਨਰ ਵਾਕਰ ਜਿਹਾ ਚੰਦਰਮਾਂ ਅਤੇ ਹੋਰ ਮੰਡਲਾਂ ਤੇ ਜਾਣ ਵਾਲੇ ਰਾਕੇਟ ਵੀ ਮੌਜੂਦ ਹੁੰਦੇ ਹਨ ਦੀ ਵੀ ਸੁਵਿਧਾ ਇਸ ਲੈਬ ਵਿਚ ਉਪਲੱਬਧ ਕਰਵਾਈ ਗਈ ਹੈ।
Punjab Post Daily Online Newspaper & Print Media