Friday, May 1, 2026

ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜਿੱਤੇ 2-ਸੋਨੇ ਦੇ ਤਗਮੇ

PPN2102201617

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਸੰਪਨ ਹੋਏ ਆਈ.ਆਈ.ਟੀ. ਰੂੜਕੀ ਫੈਸਟੀਵਲ ‘ਚ 2 ਸੋਨੇ ਦੇ ਤਗਮੇ ਜਿੱਤੇ। ਆਈ.ਆਈ.ਟੀ. ਰੂੜਕੀ ਦੇ ਵਿਹੜੇ ਵਿਖੇ ਆਯੋਜਿਤ ਕੀਤੇ ਗਏ ਇਸ ਸਾਲਾਨਾ ਫੈਸਟੀਵਲ – ‘ਸੰਕਲਪ-16’ ਵਿਚ ਪੂਰੇ ਭਾਰਤ ਤੋ ਆਈ.ਆਈ.ਟੀ. ਕਾਲਜਾਂ ਦੇ 500 ਤੋ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜੀ.ਆਈ.ਏ. ਦੀ ਜੇਤੂ ਟੀਮਾਂ ਨੂੰ ਅੱਜ ਗਲੋਬਲ ਇੰਸਟੀਚਿਊਟ ਦੇ ਵਿਹੜੇ ਵਿਖੇ, ਵਾਪਸ ਪਰਤਨ ਤੇ ਇੰਸਟੀਚਿੂਟ ਦੇ ਵਾਇਸ ਚੇਅਰਮੈਨ ਡਾ. ਆਕਾਸਦੀਪ ਸਿੰਘ ਨੇ ਸਨਮਾਨਿਤ ਕੀਤਾ ਅਤੇ ਖੂਬ ਸ਼ਾਬਾਸ਼ੀ ਦਿਤੀ।ਇਸ ਤਿੰਨ ਦਿਨਾਂ ਦੇ ਇਸ ਫੈਸਟੀਵਲ ਵਿਚ ਚਾਰ ਮੁਕਾਬਲੇ ਹੋਏ ਅਤੇ ਪੂਰੇ ਭਾਰਤ ਤੋ 2000 ਤੋ ਜਿਆਦਾ ਵਿਦਿਆਰਥੀ ਇਸ ਦੇ ਦਰਸ਼ਕ ਸਨ। ਵੱਖ ਵੱਖ ਮੁਕਾਬਲਿਆਂ ਵਿਚ ਰੀਜੂਵੀਨੇਸ਼ਨ (ਸਮੂਹਿਕ ਨਾਂਚ), ਹੱਲਾ-ਬੋਲ (ਨੁੱਕੜ ਨਾਟਕ) ਬੈਂਡ ਬੈਸ਼ (ਬੈਂਡ ਮੁਕਾਬਲਿਆਂ) ਅਤੇ ਪਾਰੰਪਰਿਕ ਚਲਨਾ (ਪਾਰੰਪਰਿਕ ਪਹਿਰਾਵੇ ਦੀ ਮਾਡਲਿੰਗ) ਸ਼ਾਮਿਲ ਸਨ।
‘ਸੰਕਲਪ-16’ ਵਿਸੇਸ਼ ਰੂਪ ਵਿਚ ਆਪਣੀ ਤਰ੍ਹਾਂ ਦਾ ਭਾਰਤ ਵਿਚ ਪਹਿਲਾ ਫੈਸਟੀਵਲ ਹੈ ਜਿਸਦੇ ਵਿਚ ਆਈ.ਆਈ.ਟੀ. ਵਿਦਿਆਰਥੀਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਇਕ ਨੈਸ਼ਨਲ ਮੰਚ ਤੇ ਕਰ ਸਕਦੇ ਹਨ। ਇਹ ਫੈਸਟੀਵਲ ਵਿਦਿਆਰਥੀਆਂ ਨੂੰ ਸਿੱਖਿਆ ਤੋ ਇਲਾਵਾ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦਾ ਹੈ।ਇਸ ਫੈਸਟੀਵਲ ਵਿਚ ਜੀ.ਆਈ.ਏ. ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਦੋ ਮੁਕਾਬਲਿਆਂ ਵਿਚ ਸੋਨੇ ਦੇ ਤਗਮੇ ਜਿੱਤ ਕੇ ਆਪਣਾ ਲੋਹਾ ਜਮਾਇਆ ਅਤੇ ਓਵਰਆਲ ਟਰਾਫੀ ਆਪਣੀ ਝੋਲੀ ਪਾਈ।ਵਿਦਿਆਰਥੀਆਂ ਨੇ ਸਾਮੂਹਿਕ ਨਾਂਚ ਵਿਚ ਸਮਾਜ ਦੀ ਸਭ ਤੋ ਸ਼ਰਮਨਾਕ ਹਰਕਤ ”ਬਲਾਤਕਾਰ” ਨੂੰ ਰੋਕਣ ਤੇ ਇਕ ਪੇਸ਼ਕਸ਼ ”ਬਲਾਤਕਾਰ ਬੰਦ ਕਰੋ” ਦਾ ਪ੍ਰਦਰਸ਼ਨ ਕੀਤਾ।ਇਸ ਪੇਸ਼ਕਸ਼ ਵਿਚ ਵੱਖ ਵੱਖ ਸੰਗੀਤ ਜੋੜੇ ਹੋਏ ਸੀ ਅਤੇ ਇਸ ਰਾਹੀ ਵਿਦਿਆਰਥੀਆਂ ਨੇ ”ਬਲਾਤਕਾਰ” ਸਥਿਤੀ ਤੇ ਰੋਸ਼ਨੀ ਪਾਈ।ਇੰਸਟੀਚਿਊਟ ਦੀ ਅਧਿਆਪਕ ਕੋਡੀਨੇਟਰ ਡਾ. ਲੀਨਾ ਜੈਨ ਦੀੇ ਨਿਗਰਾਨੀ ਵਿਚ ਇੰਸਟੀਚਿਊਟ ਦੇ 14-ਵਿਦਿਆਰਥੀਆਂ ਨੇ ਬਲਾਤਕਾਰ ਬਾਰੇ ਨਾਂਚ ਪੇਸ਼ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਸ ਟੀਮ ਵਿਚ ਰਘੁ ਕਨੌਜਿਆ (ਕੈਂਪਸ ਰਾਜਦੂਤ) ਰਾਹੁਲ, ਮਾਨਵ ਸੋਨੀ, ਆਕਾਸ਼ਦੀਪ ਸਿੰਘ, ਦੀਪਕ, ਮਨੀਸ਼ਾ, ਨਵਰਪ੍ਰਤੀ ਕੌਰ, ਗਰਿਮਾ ਮਹਾਜਨ, ਰੀਨਾ, ਸੰਦੀਪ ਸਿੰਘ, ਪੱਲਕ, ਗੀਤਿਕਾ, ਸਰਲ, ਗਗਨਪ੍ਰੀਤ ਕੌਰ ਅਤੇ ਤਰੂਣ ਸ਼ਾਮਿਲ ਸਨ। ਇਸ ਤੋ ਇਲਾਵਾ ਇਕ ਹੋਰ ਖਾਸ ਪੇਸ਼ਕਸ਼ ‘ਚ ਇੰਸਟੀਚਿਊਟ ਦੇ ਜੀ.ਆਈ.ਏ. ਵਿਦਿਆਰਥੀਆਂ ਨੇ ਨਸ਼ੇ ਨਾਲ ਬਰਬਾਦ ਹੋ ਰਹੇ ਪੰਜਾਬ ਸੰਬੰਧੀ ਨੁੱਕੜ ਨਾਟਕ ਹੱਲਾ-ਬੋਲ ਦੀ ਪੇਸ਼ਕਸ਼ ਕੀਤੀ ਅਤੇ ਇਸ ਵਿਚ ਵੀ ਸੋਨੇ ਦਾ ਤਗਮਾ ਜਿੱਤਿਆ।ਇਹ ਪੇਸ਼ਕਸ਼ ਅਧਿਆਪਕ ਕੋਡੀਨੇਟਰ ਸ੍ਰੀਮਤੀ ਮਨਦੀਪ ਕੌਰ ਦੀ ਨਿਗਰਾਨੀ ਵਿਚ 20-ਵਿਦਿਆਰਥੀਆਂ ਨੇ ਪੇਸ਼ ਕੀਤੀ। ਇਨ੍ਹਾਂ ਵਿਚ ਰਘੁ ਕਨੌਜਿਆ (ਕੈਂਪਸ ਰਾਜਦੂਤ) ਦੇ ਨਾਲ ਹੋਰ ਅਭਿਨੇਤਾਵਾਂ ਵਿਚ ਸੰਗੀਤ ਅੰਮ੍ਰਿਤਪਾਲ ਸਿੰਘ, ਰਾਹੁਲ, ਸੰਨੀ, ਤਪਸ ਟੰਡਨ, ਰਾਘਵ ਸ਼ਰਮਾ, ਮਨੀਸ਼ਾ, ਨਵਲਪ੍ਰੀਤ ਕੌਰ, ਮਨਰੂਪ ਕੌਰ, ਸਨਪ੍ਰੀਤ ਕੌਰ, ਮੁਕੁਲ ਧਵਨ, ਵਿਸ਼ਾਲ, ਸਰਵਨੀ, ਇਸ਼ਾਨ ਕੁਮਾਰ, ਗਗਨਪ੍ਰੀਤ ਕੌਰ, ਤਰੂਣ, ਅਭਿਜੀਤ ਸਿੰਘ, ਗੌਤਮ ਅਤੇ ਅਮਨ ਕੁਮਾਰ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਜੀ.ਆਈ.ਏ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਸਾਲਾਨਾ ਸੰਕਲਪ-16 ਫੈਸਟੀਵਲ ਬਾਰੇ ਕਿਹਾ ਕਿ ਇਹ ਫੈਸਟੀਵਲ ਸਮਾਜਿਕ ਵਿਸ਼ਿਆਂ ਨਾਲ ਸੰਬੰਧਤ ਹੈ ਅਤੇ ਇਸ ਤੋ ਇਲਾਵਾ ਬੌਧਿਕ ਵਿਚਾਰਾਂ ਨੂੰ ਉਜਾਗਰ ਕਰਦਾ ਹੈ ਅਤੇ ਸਾਂਸਕ੍ਰਿਤੀ ਨੂੰ ਸਮਾਜਿਕ ਤੱਤਵਾਂ ਨਾਲ ਜੋੜਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply