Saturday, August 29, 2026

ਅੰਤਰਰਾਸ਼ਟਰੀ ਓਲੰਪੀਆਡ ਆਫ਼ ਸਾਇੰਸਸ਼ 2013 ਵਿਚ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਏ ਅੱਵਲ

PPN020506
ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਫਾਉਂਡੇਸ਼ਨ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਓਲੰਪੀਆਡ ਆਫ਼ ਸਾਇੰਸਸ਼ 2013 ਵਿਚ ਉਚੱ ਸਥਾਨ ਹਾਸਲ ਕੀਤਾ। ਤਨਿਸ਼ਕ ਕੌਸ਼ਲ ਦੱਸਵੀਂ ਜਮਾਤ ਦਾ ਵਿਦਿਆਰਥੀ ਜਿਸਨੇ ਚੌਥਾ ਅੰਤਰਰਾਸ਼ਟਰੀ ਓਲੰਪੀਆਡ ਦੀ ਪਦਵੀ ਪ੍ਰਾਪਤ ਕਰਕੇ ਸਕੂਲ ਦੇ ਮਾਣ ਵਿਚ ਵਾਧਾ ਕੀਤਾ ਅਤੇ ਨਾਲ ਹੀ ਉਸਨੂੰ ਖ਼ਾਸ ਇਨਾਮ ਸਿਲਵਰ ਜ਼ੋਨ ਦੇ ਵੱਲੋਂ ਦਿੱਤਾ ਗਿਆ। ਆਯੂਸ਼ ਚੌਧਰੀ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਯੂਸ਼ ਸ਼ਰਮਾ ਨੌਵੀਂ ਜਮਾਤ, ਅੰਨਨਿਆ ਵਧਵਾ, ਆਰਸ਼ਯ ਸ਼ਰਮਾ, ਰਾਘਵ ਅਰੋੜਾ ਅਤੇ ਅਸ਼ਵਨੀ ਕੌਸ਼ਲ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਪ੍ਰਾਂਸ਼ਲ ਅਗਰਵਾਲ ਅਤੇ ਸੈਯਦ ਅਸਦ ਹੁਸੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਇਸ ਔਖੇ ਕੰਮ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਹਨਤ ਦਾ ਫਲ ਹਮੇਸ਼ਾਂ ਹੀ ਮਿੱਠਾ ਹੁੰਦਾ ਹੈ ਅਤੇ ਇਸ ਨਾਲ ਸਾਡੇ ਵਿਚ ਵਿਸ਼ਵਾਸ ਦਾ ਵਾਧਾ ਹੁੰਦਾ ਹੈ ਅਤੇ ਸਾਨੂੰ ਸਾਰੇ ਕੰਮਾਂ ਨੂੰ ਉਤਸ਼ਾਹ ਨਾਲ ਕਰਨ ਦੀ ਸ਼ਕਤੀ ਮਿਲਦੀ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply