Friday, August 14, 2026

ਸੰਸਥਾ ਵਲੋਂ ”ਬੇਟੀ ਪੜਾਉ , ਬੇਟੀ ਬਚਾਉ” ਦੀ ਮੁਹਿੰਮ ਘਰ ਘਰ ਪਹੁੰਚਾਈ

PPN2202201604

ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾਂ ‘ਬੇਟੀ ਪੜਾਉ ਬੇਟੀ ਬਚਾਉ’ ਦੀ ਮੁਹਿੰਮ ਦੀ ਸ਼ੁੁਰੂਆਤ ਕੀਤੀ ਗਈ। ਇਵਨਿੰਗ ਸਕੂਲ ਛੋਟੇ ਬੱਚਿਆਂ ਦੁਆਰਾ ਦਾਣਾ ਮੰਡੀ ਰੋਡ ਦੇ ਇਲਾਕੇ ਵਿੱਚ ਬੇਟੀ ਪੜਾਉ ਬੇਟੀ ਬਚਾਉ ਦੀ ਮੁਹਿੰਮ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਛੋਟੇ ਛੋਟੇ ਬੱਚਿਆਂ ਦੁਆਰਾਂ ਹੱਥ ਵਿੱਚ ਬੈਨਰ ਫੜਕੇ ਅਤੇ ਉਨ੍ਹਾਂ ਆਪਣੇ ਮਿੱਠੇ ਬੋਲ ਰਾਹੀਂ ‘ਬੇਟੀ ਪੜਾਉ , ਬੇਟੀ ਬਚਾਉ’ ਦੇ ਨਾਅਰਿਆਂ ਨਾਲ ਮੁਹੱਲੇ ਦੇ ਲੋਕਾਂ ਵਿੱਚ ਜਾਗਰੁਕਤਾ ਪੈਦਾ ਕੀਤੀ। ਸੰਸਥਾ ਪ੍ਰਧਾਨ ਨੇ ਦੱਸਿਆ ਕਿ ਦਾਣਾ ਮੰਡੀ ਰੋਡ ਦੇ ਨਾਲ ਲੱਗ ਦੇ ਏਰੀਏ ਆਵਾਂ ਬਸਤੀ, ਸੰਗੂਆਣਾ ਸਤੀ, ਸਲੱਮ ਏਰੀਏ ਹੋਣ ਕਾਰਨ ਕਈ ਲੋਕ ਅੱਜ ਵੀ ਆਪਣੇ ਬੱਚਿਆ ਨੂੰ ਸਕੂਲ ਭੇਜਣ ਤੋਂ ਕਤਰਾਉਦੇ ਹਨ। ਪਰ ਉਹਨਾ ਦੁਆਰਾਂ ਏਰੀਏ ਵਿੱਚ ਲੋਕਾ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਅੱਜ ਸਮਾਜ ਅੰਦਰ ਲੌਕਾ ਵਿੱਚ ਲੜਕਿਆਂ ਪ੍ਰਤੀ ਜੋਂ ਮਾੜੀ ਸੋਚ ਬਣੀ ਹੋਈ ਹੈ। ਉਸ ਨੂੰ ਬਦਲਣ ਦੀ ਲੌੜ ਹੈ। ਪਰ ਅੱਜ ਦਾ ਯੁੱਗ ਵਿੱਚ ਲੜਕਿਆਂ ਹੀ ਹਨ , ਜੋ ਕਿ ਸਾਡੇ ਦੇਸ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਜਿਸ ਦੀ ਉਦਾਹਰਨ ਕਲਪਨਾਂ ਚਾਵਲਾਂ ਅਤੇ ਮਦਰ ਟਰੇਸ਼ਾਂ ਹਨ। ਉਨ੍ਹਾਂ ਕਿਹਾ ਕਿ ਉਹਨਾ ਦੀਆ ਵੀ ਦੋਂ ਲੜਕਿਆਂ ਹਨ। ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਰਹੇ ਹਨ। ਲੜਕੇ ਤੋਂ ਵੱਧ ਕੇ ਪਿਆਰ ਕਰਦੇ ਹਨ। ਉਹਨਾ ਦੀ ਪਤਨੀ ਬਲਜੀਤ ਕੌਰ ਵੀ ਸਮਾਜ ਸੇਵਾ ਵਿੱਚ ਉਹਨਾਂ ਨਾਲ ਆਪਣਾ ਯੋਗਦਾਨ ਪਾ ਰਹੀ ਹੈ। ਪਰ ਲੋਕਾ ਵਿੱਚ ਲੜਕੇ ਪ੍ਰਤੀ ਅੰਧ ਵਿਸਵਾਸ ਬਣਿਆਂ ਹੋਇਆ ਹੈ।ਜਿਸ ਕਾਰਨ ਲੋਕ ਲੜਕੇ ਦੀ ਲਾਲਚ ਵਿੱਚ ਲੜਕਿਆਂ ਦੀ ਭਰੂਣ ਹੱਤਿਆ ਕਰ ਰਹੇ ਹਨ। ਜੋਂ ਕਿ ਸਾਡੇ ਦੇੇਸ ਦਾ ਕਲੰਕ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੜਕੀਆਂ ਨੂੰ ਸਨਮਾਨ ਦੇਵੋਂ। ਇਸ ਮੌਕੇ ਸੰਸਥਾ ਦੇ ਮੈਬਰ ਮਹਿੰਦਰ ਸਿੰਘ, ਵਕੀਲ ਸਿੰਘ, ਬੁੱਧ ਰਾਮ ਬਾਰੋਲਿਆ, ਵਕੀਲ ਰਾਜੇਸ਼ ਕੁਮਾਰ ਦੁੱਗਲ ਅਤੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply