Saturday, May 23, 2026

ਐਸ.ਡੀ.ਐਮ ਅਰੋੜਾ ਤੇ ਲੋਕ ਗਾਇਕ ਸ਼ੰਮੀ ਖਾਨ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

PPN2202201603

ਬਟਾਲਾ, 22 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਟੇਟ ਐਵਾਰਡੀ ਅਧਿਆਪਕ ਡਾ.ਪਰਮਜੀਤ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਆਰੰਭ ਕੀਤੀ ਗਈ ”ਪੰਜਾਬੀ ਮਾਂ-ਬੋਲੀ,ਸਾਹਿਤ ਅਤੇ ਵਿਰਸਾ ਚੇਤਨਾ ਸਭਾ” ਵੱਲੋਂ ਸਕੂਲ ਵਾਤਾਵਰਨ ਦੀ ਹਰਿਆਵਲ ਅਤੇ ਸੁੰਦਰਤਾ ਲਈ ਸ਼ੁਰੂ ਕੀਤੀ ਗਈ ਬੂਟੇ ਲਗਾਉਣ ਦੀ ਮੁਹਿੰਮ ਦਾ ਐਸ ਡੀ ਐਮ ਬਟਾਲਾ ਸ੍ਰੀ ਸੌਰਬ ਕੁਮਾਰ ਅਰੋੜਾ ( ਪੀ ਸੀ ਐਸ) ਅਤੇ ਪੰਜਾਬ ਦੇ ਨਾਮਵਰ ਲੋਕ ਗਾਇਕ ਸ਼ੰਮੀ ਖਾਨ ਵੱਲੋਂ ਰਸਮੀ ਰੂਪ ਵਿਚ ਇਕ ਇਕ ਬੂਟਾ ਲਗਾ ਕੇ ਉਦਘਾਟਨ ਕੀਤਾ ਗਿਆ।ਇਸ ਸਮੇਂ ਐਸ.ਡੀ.ਐਮ.ਬਟਾਲਾ ਸ੍ਰੀ ਸੌਰਬ ਕੁਮਾਰ ਅਰੋੜਾ,ਲੋਕ ਗਾਇਕ ਸ਼ੰਮੀ ਖਾਨ ਦੇ ਨਾਲ ਸਭਾ ਪ੍ਰਧਾਨ ਡਾ.ਪਰਮਜੀਤ ਸਿੰਘ ਕਲਸੀ,ਸਕੂਲ ਪ੍ਰਿੰ.ਜਗਦੇਵ ਰਾਜ,ਚੇਅਰਮੈਨ ਰਮਸਾ ਸz.ਗੁਰਵਿੰਦਰ ਸਿੰਘ ਪੰਨੂ,ਪੀ ਟੀ ਏ ਪ੍ਰਧਾਨ ਮੁਹਿੰਦਰਪਾਲ ਸਿੰਘ ਮੁਹਾਰ,ਬਲਾਕ ਸੰਮਤੀ ਮੈਂਬਰ ਸੁਦੇਸ਼ ਕੁਮਾਰ ਅਤੇ ਸਰਪੰਚ ਅਲੀਵਾਲ ਸz.ਅਮਰਜੀਤ ਸਿੰਘ ਨੇ ਸਕੂਲ ਵਿਚ ਬੂਟੇ ਲਗਾਉਂਦੇ ਸਮੇਂ ਕਿਹਾ ਕਿ ਸਾਫ ਸੁਥਰੇ ਵਾਤਾਵਰਨ ਲਈ ਬੂਟੇ ਲਗਾਉਣਾ ਵੀ ਉਨਾ ਹੀ ਮਹਾਨ ਹੈ,ਜਿੰਨਾ ਕਿ ਪਲ ਰਹੇ ਬੱਚੇ ਲਈ ਮਾਂ ਦੀ ਮਮਤਾ।ਸਕੂਲ ਵਿਚ ਸਭਾ ਵੱਲੋਂ ਅਗਲੇ ਸਾਲ ਦੌਰਾਨ PPP ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ।ਇਸ ਸਮੇਂ ਹੋਰਨਾ ਤੋਂ ਇਲਾਵਾ ਹਰਜੀਤ ਸਿੰਘ ਨਾਸਰਕੇ, ਸਤਨਾਮ ਸਿੰਘ, ਅਮਰਜੀਤ ਸਿੰਘ, ਮੈਡਮ ਰੇਖਾ, ਗੁਰਮੀਤ ਕੌਰ, ਲੈਕ ਗੌਰਵ ਕੁਮਾਰ, ਡਾ.ਰਮਨ ਕੁਮਾਰ, ਸੰਜੀਵ ਕੁਮਾਰ, ਨਵਪ੍ਰੀਤ ਕੌਰ, ਲਲਿਤਾ ਕੁਮਾਰੀ, ਅਮਨਦੀਪ ਕੌਰ ਏਸੀਟੀ, ਸੰਗੀਤ ਕੌਰ, ਕੁਲਦੀਪ ਸਿੰਘ ਹੰਸਪਾਲ, ਗੁਰਵੀਨ ਕੌਰ ਆਦਿ ਸਟਾਫ ਮੈਂਬਰਜ਼ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply