
ਅੰਮ੍ਰਿਤਸਰ, 22 ਫਰਵਰੀ (ਜਗਦੀਪ ਸਿੰਘ ਸੱਗੂ)- ਮੈਡੀਕਲ ਖੇਤਰ ਦੀ ਪ੍ਰਮੁਖ ਸਖਸ਼ੀਅਤ ਡਾ. ਹਰਜੋਤ ਸਿੰਘ ਮੱਕੜ ਨੂੰ ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਅਤੇ ਨਸ਼ਿਆਂ ਵਿਰੁੱਧ ਉਨਾਂ ਵਲੋੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁੰਹਿਮ ਦੇ ਕਾਰਨ ਅਜ ਮੈਡੀਕਲ ਮਾਰਕੀਟਿੰਗ ਐਗਜੈਕਟਿਵ ਐਸੋਸੀਏਸ਼ਨ ਵਲੋਂ ਸਥਾਨਕ ਹੋਟਲ ਵਿਖੇ ਇਕ ਸਮਾਗਮ ਦੌਰਾਨ ਉਨਾਂ ਨੂੰ ਪ੍ਰਾਈਡ ਆਫ ਅੰਮ੍ਰਿਤਸਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਜ ਪ੍ਰਧਾਨ ਗੁਰਬਚਨ ਸਿੰਘ ਅਤੇ ਜਨਰਲ ਸਕੱਤਰ ਰਜੇਸ਼ ਖੰਨਾ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨਾਂ ਨੂੰ ਇਹ ਐਵਾਰਡ ਅਤੇ ਯਾਦਗਰੀ ਚਿੰਨ ਭੇਂਟ ਕਰਕੇ ਸਨਮਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਡਾ. ਆਰ ਪੀ ਸਿੰਘ ਬੋਪਾਰਾਏ , ਡਾ. ਵਿਕਾਸ ਭੰਡਾਰੀ, ਡਾ. ਸੁਭਾਸ਼ ਵੋਹਰਾ ਅਤੇ ਡਾ. ਹਰਲੀਨ ਕੌਰ ਸ਼ਾਮਿਲ ਹੋਏ । ਇਸ ਮੌਕੇ ਗੁਰਬਚਨ ਸਿੰਘ, ਰਮੇਸ਼ ਸੋਨੀ, ਅਤੇ ਸੁਰਜੀਤ ਠਾਕੁਰ ਨੇ ਕਿਹਾ ਕਿ ਮੱਕੜ ਨੇ ਭਾਰਤ ਅਤੇ ਸਾਰੀ ਦੁਨੀਆ ਵਿਚ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ। ਅਜ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਵਿਚ ਜਦੋਂ ਜਿਲਾਂ ਅੰਮ੍ਰਿਤਸਰ ਦੀ ਕੋਈ ਗੱਲ ਕਰਦਾ ਹੈ ਤਾਂ ਹਰ ਇਕ ਦੇ ਸਾਹਮਣੇ ਡਾ. ਮੱਕੜ ਦਾ ਚੇਹਰਾ ਅਤੇ ਨਾਮ ਆ ਜਾਂਦਾ ਹੈ। ਇਸ ਮੌਕੇ ਡਾ. ਮੱਕੜ ਨੇ ਉਨਾਂ ਨੂੰ ਸਨਮਾਨ ਦੇਣ ਲਈ ਆਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਸਮਾਜ ਵਿਚੋਂ ਹਰ ਇਕ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਨਾਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਨਸ਼ਿਆਂ ਵਿਰੁੱਧ ਜਾਗਰੁਕਤਾ ਦੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹਰਜੀਤ ਸਿੰਘ, ਸੰਦੀਪ ਸ਼ਰਮਾ, ਸੁਰਜੀਤ ਠਾਕੁਰ ਸੰਯੁਕਤ ਸਕੱਤਰ, ਸੁਰਿੰਦਰ ਕੁਮਾਰ ਵਾਈਸ ਪ੍ਰਧਾਨ, ਰਮੇਸ਼ ਸੋਨੀ ਖਜਾਨਚੀ, ਰਜੇਸ਼ ਕੁਮਾਰ ਸੋਨੂੰ ਸਹਾਇਕ ਖਜਾਨਚੀ, ਰਜੇਸ਼ ਸਦਾਨਾ ਪ੍ਰੈਸ ਸਕੱਤਰ, ਵਿਨੇ ਕੁਮਾਰ ਆਰਗਨਾਈਜ਼ਰ ਸੈਕਟਰੀ , ਜਗਜੀਤ ਸਿੰਘ, ਸ਼ਮਸ਼ੇਰ ਸਿੰਘ , ਡਾ. ਕੰਵਲਜੀਤ ਕੌਰ, ਡਾ. ਨਗਮਾ ਠਾਕੁਰ, ਗੁਰਿੰਦਰ ਸਿੰਘ, ਸਤਿੰਦਰ ਸਿੰਘ, ਸਰਬਜੀਤ ਸਿੰਘ, ਰਵਿੰਦਰ ਸਿੰਘ, ਵਿਕਰਮ ਸ਼ਰਮਾ, ਅੰਜੂ ਬਾਲਾ, ਸੰਦੀਪ ਕੌਰ, ਰਣਜੀਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media