ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਲਾਰੈਂਸ ਰੋਡ ਸਥਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਦਿਬ ਬਾਗ ਵਿਖੇੇ ਸਰਦਾਰ ਅਮਰਦੀਪ ਸਿੰਘ ਜੋ ਕਿ ਇਕ ਫਾਜਿਲ ਲੇਖਕ ਵਜੋਂ ਹਾਜਰੀਨ ਸ਼ਖਸੀਅਤਾਂ ਵਿੱਚ ਨਾਮਵਰ ਖੋਜਾਰਥੀ, ਭਾਸ਼ਾ ਵਿਗਿਆਨੀ, ਆਰਕੀਟੈਕਟ, ਵਿਦੇਸ਼ੀ ਸਰੋਤੇ ਅਤੇ ਵੱਖੋ-ਵੱਖ ਸਿੱਖਿਆ ਤੇ ਪੰਥਕ ਸੰਸਥਾਵਾਂ ਦੇ ਮੁਖੀਆਂ ਤੇ ਹੋਰ ਦਰਸ਼ਕਾਂ ਦੇ ਰੂਬਰੂ ਹੋਏ। ਅਮਰਦੀੋਪ ਸਿੰਘ ਨੇ ਆਪਣੀ ਹਥਲੀ ਪੁਸਤਕ ‘ਦੀ ਲੋਸਟ ਹੈਰੀਟੇਜ’ ਦੇ ਵੱਖੋ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਉਹਨਾਂ ਦੇ ਕਥਨ ਅਨੁਸਾਰ ਸਾਡਾ 80% ਪਿਤਾੁਪੁਰਖੀ ਵਿਰਸਾ ਪਾਕਿਸਤਾਨ ਦੀ ਧਰਤੀ ਤੇ ਸੋਭ ਰਿਹਾ ਹੈ। ਉਹਨਾਂ ਇਸ ਦੀ ਸੂਚੀਬੱਧਤਾ ‘ਤੇ ਖਾਸ ਧਿਆਨ ਦੇਣ ਦੀ ਲੋੜ ਤੇ ਜੋਰ ਦਿਤਾ, ਜੋ ਕਿ ਆਉਣ ਵਾਲੀ ਪੀੜ੍ਹੀ ਵਾਸਤੇ ਅਤਿ ਲੋੜੀਂਦਾ ਵਿਸ਼ਾ ਹੈ।ਇਕ ਸਾਬਕਾ ਬੈਂਕ ਅਧਿਕਾਰੀ ਰਹਿ ਚੁ’ਕੇ ਤੇ ਸ਼ਿਕਾਗੋ ਤੋਂ ਲ਼ੈ ਕੇ ਸਿੰਗਾਪੁਰ ਤੱਕ ਯਾਤਰਾ ਕਰ ਚੁੱਕੇ ਅਮਰਦੀਪ ਸਿੰਘ ਨੇ ਕਿਤਾਬ ਨੂੰ ਆਪਣੀ ਫੋਟੋਗਰਾਫੀ ਦੀ ਅ’ਖ ਰਾਹੀਂ ਭਲੀ ਭਾੰਤੀ ਬਿਆਨ ਕੀਤਾ ਹੈ। ਇਸ ਕਿਤਾਬ ਨੂੰ ਇੱਕ ਉਤਸੁਕਤਾ ਭਰੀ ਖੋਜ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਪਰਨੀਤ ਸਿੰਘ ਸਚਦੇਵ ਜੋ ਕਿ ਆਮਦਨ ਕਰ ਵਿਭਾਗ ਵਿੱਚ ਬਤੌਰ ਪ੍ਰਮੁੱਖ ਨਿਰਦੇਸ਼ਕ ਵਜੋਂ ਤੈਨਾਤ ਹਨ, ਨੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ‘ਦੀ ਲੋਸਟ ਹੈਰੀਟੇਜ’ ਕਿਤਾਬ ਦੀ ਘੁੰਢ ਚੁਕਾਈ ਕੀਤੀ। ਉਹਨਾਂ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਡਾ ਪਿਤਾ ਪੁਰਖੀ ਵਿਰਸਾ ਸਾਡੀ ਆਤਮਾ ਦੇ ਨੇੜੇ ਹੈ ਪਰ ਭਾਰਤੁਪਾਕ ਵੰਡ ਨੇ ਇਹ ਅਮੀਰ ਵਿਰਸਾ ਸਾਡੇ ਤੋਂ ਖੋਹ ਲਿਆ ਹੈ। ਉਹਨਾਂ ਨੇ ਲੇਖਕ ਦਾ ਤਹਿ ਦਿਲੋਂ ਧੰਨਵਾਦ ਕੀਤਾ, ਕਿਉਂਕਿ ਉਹਨਾਂ ਨੇ ਸੀਮਾ ਦੇ ਉਰਾਰ ਰਹਿ ਗਏ ਭਾਰਤੀਆਂ ਨੂੰ ਇਸ ਅਮੀਰ ਵਿਰਸੇ ਦੇ ਰੂਬਰੂ ਕਰਵਾਇਆ ਹੈ। ਇਹ ਪ੍ਰੋਗਰਾਮ ਦਿਲਬੀਰ ਫਾਊਂਡੇਸ਼ਨ ਦੇ ਪਿਤਾ ਪੁਰਖੀ ਵਿਰਸਾ ਸੰਭਾਲ ਦਾ ਪ੍ਰੋਜੈਕਟ ਦਾ ਹਿ’ਸਾ ਹੈ। ਦਿਲਬੀਰ ਫਾਊਂਡੇਸ਼ਨ ਅਮਰਦੀਪ ਸਿੰਘ ਦੀ ਪੰਜਾਬ ਫੇਰੀ ਨੂੰ ਪੁਰ ਸਕੂਨ ਸਹਿਯੋਗ ਦੇ ਰਹੇ ਹਨ। ਅੱਜ ਦੇ ਇਸ ਪ੍ਰੋਗਰਾਮ ਦੇ ਬਾਅਦ ਇਸ ਪੁਸਤਕ ਨੂੰ ਪੰਜਾਬ ਦੇ ਵੱਖੁਵੱਖ ਸ਼ਹਿਰਾਂ ਜਿਵੇਂ ਕਿ ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਵਾਸਤੇ 23 ਫਰਵਰੀ 2016 ਤੋਂ ਲੈ ਕੇ 2 ਮਾਰਚ 2016 ਤੱਕ ਪ੍ਰੋਗਰਾਮ ਉਲੀਕੇ ਗਏ ਹਨ।
ਇਸ ਮੌਕੇ ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਬੋਲਦਿਆਂ ਕਿਹਾ ਕਿ ਲੇਖਕ ਨੇ ਇੱਕ ਵਾਸਤਵਿਕ ਖੋਜ ਨੂੰ ਕਲਮਬੱਧ ਕੀਤਾ ਹੈ। ਜੋ ਕਿ ਉਹ ਭੁੱਲੇ ਵਿਸਰੇ ਵਿਰਸੇ ਦੇ ਬਾਰੇ ਹੈ ਜੋ ਅਸੀਂ ਆਪਣੇ ਮਨਾਂ ਚੋਂ ਕਦੋਂ ਦਾ ਵਿਸਾਰ ਚੁੱਕੇ ਹਾਂ।ਉਹਨਾਂ ਅੱਗੇ ਕਿਹਾ ਕਿ ਅਮਰਦੀਪ ਸਿੰਘ ਦਾ ਕੰਮ ਅਮੀਰ ਸਿੱਖ ਵਿਰਸੇ ਦੀ ਸ਼ਾਨੁੋਸ਼ੌਕਤ ਦੇ ਉਤਸ਼ਾਹ ਭਰਪੂਰ ਉਤਸਵ ਵਜੋਂ ਵੇਖਿਆ ਜਾਣਾ ਚਾਹੀਦਾ ਹੈ।ਇਹ ਇਕ ਖੋਜ ਭਰਪੂਰ ਵਿਸ਼ਾੁਵਸਤੂ ਹੈ, ਜੋ ਕਿ ਸਾਨੂੰ ਚਿਰ ਸਦੀਵੀਂ ਸੰਭਾਲ ਕੇ ਰ’ਖਣੀ ਚਾਹੀਦੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media