Saturday, March 7, 2026

’ਬਸੰਤ-16′ ਪ੍ਰੋਗਰਾਮ ‘ਚ ਡੀ.ਪੀ.ਐਸ ਦੇ ਬੱਚਿਆਂ ਨੇ ਹਾਕੀ ਜਾਦੂਗਰ ਧਿਆਨ ਚੰਦ ਦੀ ਯਾਦ ਕੀਤੀ ਤਾਜ਼ਾ

PPN2302201615

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਪ੍ਰੀ-ਨਰਸਰੀ ਤੇ ਨਰਸਰੀ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ ‘ਬਸੰਤ ਤਿਊਹਾਰ-16’ ਮਨਾਇਆ ਜਿਥੇ ਉਨ੍ਹਾਂ ਭਾਰਤੀਯ ਹਾਕੀ ਓਲੰਪੀਅਨ ਧਿਆਨ ਚੰਦ ਜਿਨ੍ਹਾਂ ਨੇ 1936 ਦੇ ਬਰਲਿਨ ਓਲੰਪਿਕ ਵਿਚ 8-1 ਗੋਲ ਨਾਲ ਜਰਮਨੀ ਨੂੰ ਹਰਾ ਕੇ ਭਾਰਤ ਦਾ ਲੋਹਾ ਜਮਾਇਆ ਸੀ, ਦੀ ਯਾਦ ਨੂੰ ਇਸ ਮੌਕੇ ਤੇ ਮੰਚ ਤੇ ਉਤਾਰਿਆ। ਓਲੰਪਿਅਨ ਧਿਆਨ ਚੰਦ, ਉਹ ਮਸ਼ਹੂਰ ਭਾਰਤੀਯ ਖਿਡਾਰੀ ਸਨ ਜਿਸ ਨੂੰ ਹਾਕੀ ਦਾ ਜਾਦੂਗਰ ਮੰਨਿਆ ਗਿਆ ਅਤੇ ਉਸਦੇ ਕਮਾਲ ਨੇ ਹੂਨਰ ਕਾਰਣ ਭਾਰਤੀਯ ਹਾਕੀ ਟੀਮ ਨੇ ਜਰਮਨੀ ਨੂੰ ਕਰਾਰੀ ਹਾਰ ਦਿਤੀ ਅਤੇ ਇਹ ਜਿੱਤ ਹਿਟਲਰ ਸਾਹਮਣੇ ਹੋਈ ਅਤੇ ਹਿਟਲਰ ਦਾ ਦਾਵਾ ਕੀ ਜਰਮਨੀ ਦੀ ਆਰਯਨ ਮੂਲ ਜਨਤਾ ਸੰਸਾਰ ਭਰ ਵਿਚੋ ਹਰ ਖੇਤਰ ਵਿਚ ਅੱਵਲ ਹੈ, ਨੂੰ ਇਸ ਹਾਰ ਨਾਲ ਜਬਰਦਸਤ ਧੱਕਾ ਲਗਿਆ ਸੀ। ਸਕੂਲ ਨੇ ਧਿਆਨ ਚੰਦ ਦਾ ਉਹ ਦਾਸਤਾਨ ਮੰਚ ਦੇ ਉਤਾਰਿਆ ਜਦ ਜਰਮਨੀ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਭਰਪੂਰ ਮੌਕਿਆਂ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਇਨ੍ਹਾਂ ਮੌਕਿਆ ਨੂੰ ਠੁਕਰਾ ਦਿਤਾ। ਧਿਆਨ ਚੰਦ ਨੇ ਹਾਕੀ ਵਿਚ ਤਿੰਨ ਓਲੰਪਿਕ ਸੋਨੇ ਦੇ ਤਗਮੇ (1928, 1932 ਅਤੇ 1936) ਭਾਰਤ ਲਈ ਜਿੱਤੇ ਸਨ।

ਧਿਆਨ ਚੰਦ ਆਪਣੇ ਪ੍ਰਸਿੱਧ ਸ਼ਾਨਦਾਰ ਬਾਲ ਕੰਟਰੋਲ ਲਈ ਲੋਕਪ੍ਰਿਯ ਹੋ ਗਏ ਅਤੇ ਊਨ੍ਹਾਂ ਨੂੰ ”ਹਾਕੀ ਜਾਦੂਗਰ” ਦੇ ਨਾਮ ਨਾਲ ਮਸ਼ਹੂਰ ਹੋਏ। ਆਪਣੇ ਅੰਤਰਾਸ਼ਟਰੀਯ ਕੈਰਿਅਰ ਦੌਰਾਨ ਉਨ੍ਹਾਂ 400 ਤੋ ਵੱਧ ਗੋਲ ਕੀਤੇ। ਡੀ.ਪੀ.ਐਸ. ਦੇ ਵਿਹੜੇ ‘ਚ ਦੇਵੀ ਸਰਸਵਤੀ ਨੂੰ ਪਾਰੰਪਰਿਕ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੀਆਂ ਵੱਖ ਵੱਖ ਗਤੀਵਿਧੀਆਂ ਨੂੰ ਮਲਟੀਮੀਡਿਆ ਰਾਹੀ ਪੇਸ਼ ਕਰਨ ਤੋ ਬਾਅਦ ਛੋਟੇ ਛੋਟੇ ਬੱਚਿਆਂ ਨੇ ਇੰਦਰਧਨੁਸ਼ ਰੰਗਾਂ ਦੇ ਕਪੜਿਆਂ ਵਿਚ ਬਸੰਤ ਰੀਤੂ ਨੂੰ ਮਨਾਉਦੇ ਹੋਏ ”ਇਕ ਚਿੜੀਆ ਅਨੇਕ ਚਿੜੀਆ” ਜੋ ”ਤਾਕਤ ਵਿਚ ਏਕਤਾ” ਨੂੰ ਦਰਸਾਉਦਾ ਹੈ, ਦਾ ਖੂਬਸੂਰਤ ਚਿਤਰਨ ਕੀਤਾ। ਇਕ ਪ੍ਰੇਰਨਾਦਾਇਕ ਸ਼ੌਅ ਵਿਚ ਛੋਟੇ ਵਿਦਿਆਰਥੀਆਂ ਨੇ ”ਛੋਟੇ ਇੰਜ਼ਨ” ਦੀ ਆਈਟਮ ਪੇਸ਼ ਕੀਤੀ । ਇਸ ਨਾਲ ਹੀ ਇਕ ਅੰਗ੍ਰੇਜੀ ਧੁਨ ਤੇ ਬੱਚਿਆਂ ਨੇ ਬਹੁਤ ਨਾਚ ਕੀਤਾ ਜਿਸ ਦੇ ਬਾਅਦ ਇਕ ਅਰੇਬੀਯਨ ਨਾਚ ਅਤੇ ਕਬਾਲੀ ਨਾਚ ਦੀ ਬਹੁਤ ਸੋਹਨੀ ਪੇਸ਼ਕਸ਼ ਵਿਦਿਆਰਥੀਆਂ ਵਲੋ ਕੀਤੀ ਗਈ। ਮੁੱਖ ਮਹਿਮਾਨ ਸ੍ਰੀ ਸੁਖਬੀਰ ਔਲਖ, ਪਲਾਸਟਿਕ ਸਰਜਨ, ਗੁਰੂ ਨਾਨਕ ਦੇਵ ਹਸਪਤਾਲ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਦੀ ਹਾਜਰੀ ਵਿਚ ਪ੍ਰੇਪ ਕਲਾਸ ਦੇ 65 ਬੱਚਿਆਂ ਨੂੰ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤੇ ਗਏ।ਜਿਸ ਵਿਚ ਇਕਸਾਰਤਾ, ਸਲੀਕੇਦਾਰੀ, ਸਮੇ ਤੇ ਆਉਣਾ ਅਤੇ 100 ਪ੍ਰਤੀਸ਼ਤ ਹਾਜਰੀ ਲਈ ਇਨਾਮ ਵੰਡੇ ਗਏ।ਕੁੱਲ 185 ਛੋਟੇ ਬੱਚਿਆਂ ਨੇ ਇਹ ਖੂਬਸੂਰਤ ਪ੍ਰਦਰਸ਼ਨ ਸਕੂਲ ਵਿਚ ਬਹਾਰ ਦੇ ਰੰਗਾਂ ਨੂੰ ਮਨਾਉਦੇ ਹੋਏ ਪੇਸ਼ ਕੀਤਾ।ਇਸ ਮੌਕੇ ਤੇ 15 ਵਿਦਿਆਰਥੀਆਂ ਨੂੰ ਗਰੇਜੂਏਸ਼ਨ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply