Thursday, October 1, 2026

ਵਿੱਤ ਸਕੱਤਰ ਵਲੋਂ ਅਧਿਆਪਕਾਂ ਦੀ ਤਨਖਾਹਾਂ ਦਾ ਸ਼ੈਕਸ਼ਨ ਲੈਟਰ ਜਾਰੀ

ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਐਸ.ਟੀ.ਆਰ ਅਧਿਆਪਕ ਯੂਨੀਅਨ ਪੰਜਾਬ ਅਤੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਵਲੋਂ ਪਿਛਲੇ ਦਿਨੀਂ ਸਥਾਨਕ ਟੀਚਾਰਜ਼ ਹੋਮ ਵਿਚੇ ਜੋ ਰੋਸ ਧਰਨੇ ਬਾਅਦ ਤਹਿਸੀਲਦਾਰ ਵਲੋਂ ਡਿਪਟੀ ਕਮਿਸ਼ਨਰ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਹੋਈ ਅਤੇ ਡੀ.ਜੀ.ਐਂਸ .ਈ ਸਾਹਿਬ ਚੰਡੀਗੜ੍ਹ ਨਾਲ ਗੱਲਬਾਤ ਹੋਈ ਜਿਸ ਦੇ ਸਿੱਟੇ ਵਜੋਂ ਸ਼ੈਕਸ਼ਨ ਲੈਂਟਰ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਕ ਦੋ ਦਿਨਾਂ ਵਿਚ ਖਜ਼ਾਨੇ ਵਿਚ ਬਿੱਲ ਜਮਾ ਕਰਵਾ ਦੇਣਗੇ ਅਤੇ ਦੋ ਤਿੰਨ ਦਿਨਾਂ ਵਿਚ ਸਾਰੇ ਜਿਲ੍ਹਿਆਂ ਦੀ ਤਨਖਾਹ ਜਿਲ੍ਹਾ ਸਿੱਖਿਆ ਅਫਸਰ (ਐਲੀ:) ਸਮੂਹ ਪੰਜਾਬ ਵਿਚ ਤਨਖਾਹ ਜਾਰੀ ਹੋ ਜਾਵੇਗੀ। ਇਸ ਮੌਕੇ ਸਵਰਨਾ ਦੇਵੀ, ਵੀਰਪਾਲ ਕੌਰ ਸਿਧਾਣਾ, ਜਸਕਰਨ ਸਿੰਘ ਗਹਿਰੀ ਬੁੱਟਰ, ਰਣਜੀਤ ਕੌਰ ਤੋਂ ਇਲਾਵਾ ਸੁਖਦੇਵ ਕੌਰ ਵਿਰਕ ਕਲਾਂ, ਦਲਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply