Wednesday, September 30, 2026

ਡਿਫਰੈਂਟ ਕਾਨਵੈਂਟ ਸਕੂਲ ਵਿੱਚ +2 ਕਲਾਸ ਦੇ ਵਿਦਿਆਰਥੀਆਂ ਵਿਦਾਈਗੀ ਸਮਾਰੋਹ ਆਯਜਿਤ

PPN2402201607

ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿੱਚ 10+2 ਕਲਾਸ ਦੇ ਵਿਦਿਆਰਥੀਆਂ ਵਿਦਾਈਗੀ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ +1 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ +2 ਦੇ ਵਿਦਿਆਰਥੀਆਂ ਨੂੰ ਭਾਵ ਭਿੰਨੀ ਵਿਦਾਈਗੀ ਤਿਲਕ ਲਗਾ ਕੇ ਕੀਤੀ ਅਤੇ ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ।ਜਿਸ ਵਿਚ ਦੋਹਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਰਿਲਮਿਲ ਕੇ ਗੀਤ, ਨਾਚ ਅਤੇ ਨਾਟਕ ਆਦਿ ਪੇਸ਼ ਕਰਕੇ ਭਰਪੂਰ ਅਨੰਦ ਮਾਣਿਆ।ਇਸ ਸ਼ੁਭ ਮੌਕੇ ‘ਤੇ ਪ੍ਰਿੰਸੀਪਲ ਮੁਨੀਸ਼ ਬਾਠਲਾ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਣ ਕਰਦੇ ਹੋਏ ਅਧਿਆਪਕਾਂ ਵਲੋਂ ਵਿੱਦਿਆ ਅਤੇ ਗਿਆਨ ਦੀ ਸ਼ਲਾਘਾ ਕਰਦੇ ਹੋਏ ਮੰਜਿਲ ਨੂੰ ਪਾਉਣ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਸਕੂਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਐਮ.ਕੇ. ਮੰਨਾ ਨੇ ਆਖ਼ਿਰ ਵਿਚ +2 ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਜਿੰਦਗੀ ਵਿਚ ਕਾਮਯਾਬੀ ਹਾਸ਼ਿਲ ਕਰਨ ਲਈ ਆਸ਼ੀਰਵਾਦ ਦਿੱਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply