Friday, July 5, 2024

ਨਸ਼ਿਆਂ ਕਾਰਨ ਮੋਤ ਦੇ ਮੂੰਹ ‘ਚ ਗਏ ਨੌਜਵਾਨਾਂ ਦੇ ਪ੍ਰੀਵਾਰਾਂ ਨੂੰ 27 ਨੂੰ ਮਿਲਣਗੇ ਕੇਜਰੀਵਾਲ

PPN2502201601

ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਪ ਆਦਮੀ ਪਾਰਟੀ ਇਲਾਕਾ ਪੱਟੀ ਦੀ ਮੀਟਿੰਗ ਗੁਰਦਿਆਲ ਸਿੰਘ, ਮਹਿੰਦਰ ਸਿੰਘ ਸੰਧੂ, ਬਖਸੀਸ ਸਿੰਘ ਜੋੜਾ ਦੀ ਸਾਝੀ ਪ੍ਰਧਾਨਗੀ ਹੇਠ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਹੋਈ।ਜਿਸ ‘ਚ ਇਲਾਕਾ ਪੱਟੀ ਦੇ ਸਰਕਲ1 ਬੂਥ ਇੰਚਾਰਜਾਂ ਦੇ ਵੱਡੀ ਗਿਣਤੀ ‘ਚ ਸਮੂਲੀਅਤ ਕੀਤੀ।ਇਸ ਮੀਟਿੰਗ ਨੂੰ ਐਡਵੋਕੇਟ ਢਿੱਲੋ, ਡਾ: ਗੁਰਨਾਮ ਸਿੰਘ ਨਬੀਪੁਰ, ਗੋਲਾਬ ਸਿੰਘ ਲਲਿਆਣੀਵਾਲੇ, ਮੋਹਕਮ ਸਿੰਘ ਸੀਤੋ, ਜਗੀਰ ਸਿੰਘ ਲੌਹਕਾ, ਅਜੇ ਕੁਮਾਰ ਸ਼ਰਮਾ, ਹਰਭਜਨ ਸਿੰਘ ਪੱਟੀ ਨੇ ਸਬੋਧਨ ਕੀਤਾ।
‘ਆਪ’ ਦੇ ਸੈਕਟਰ ਇੰਚਾਰਜ ਅਡੈਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਨੇ ਵਰਕਰਾਂ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਨਸ਼ਿਆਂ ਕਾਰਨ ਮੋਤ ਦੇ ਮੂੰਹਵਿੱਚ ਗਏ ਨੋਜਵਾਨਾਂ ਦੇ ਪ੍ਰੀਵਾਰ ਨਾਲ ਅਫਸੋਸ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 27 ਫਰਵਰੀ ਸ਼ਨੀਵਾਰ ਨੂੰ ਮਿਲਣ ਵਾਸਤੇ ਪਹੁੰਚ ਰਹੇ ਹਨ।ਇਸ ਮੌਕੇ ਹੋਰਨਾ ਤੋ ਇਲਾਵਾ ਅਮਰਜੀਤ ਸਿੰਘ ਮਨਿਹਾਲਾ,ਅਜੀਥ ਸਿੰਘ ਲੌਹਕਾ, ਜਥੇਦਾਰ ਮਹਿੰਦਰ ਸਿੰਘ ਨਵੀਪੁਰ, ਮਨਜੀਤ ਸਿੰਘ ਬੁਰਜ, ਕੁਲਦੀਪ ਸਿੰਘ ਚੂਸਲੇਵੜ, ਨਿਰਵੈਲ ਸਿੰਘ ਸੀਤੋ, ਅਮਰੀਕ ਸਿੰਘ ਤਲਵੰਡੀ, ਚੈਂਚਲ ਸਿੰਘ ਨਦੋਹਰ, ਲਖਬੀਰ ਸਿੰਘ ਗੰਡੀਵਿੰਡ, ਮਾ:ਸੁਖਦੇਵ ਸਿੰਘ, ਪ੍ਰਧਾਨ ਅਜੀਤ ਸਿੰਘ, ਕੁਲਵੰਤ ਸਿੰਘ ਕਲਸੀ, ਗੁਰਨਾਮ ਸਿੰਘ ਪੋ੍ਰਪਰਟੀ ਡੀਲਰ, ਪਿੰਦਰਜੀਤ ਸਿੰਘ, ਪਲਵਿੰਦਰ ਸਿੰਘ ਕਾਲੂ ਆਦਿ ਆਪ ਵਰਕਰ ਮੋਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply