Friday, July 5, 2024

2017 ਦੀਆਂ ਚੋਣਾਂ ਵਿਚ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਵੇਗਾ – ਗਿੱਲ

PPN2502201602

ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਪੰਜਾਬ ਫੇਰੀ ਦੌਰਾਨ ਕੁੱਝ ਵੀ ਪੱਲੇ ਨਹੀ ਪੈਣਾ। ਇਹ ਪ੍ਰਗਟਾਵਾ ਹਰਮਿੰਦਰ ਸਿੰਘ ਗਿੱਲ ਸੂਬਾ ਜਨਰਲ ਸੱਕਤਰ ਅਤੇ ਹਲਕਾ ਕਾਂਗਰਸ ਚਿੰਚਾਰਜ਼ ਪੱਟੀ ਨੇ ਕੀਤਾ। ਗਿੱਲ ਨੇ ਕਿਹਾ ਕਿ ਪੰਜਾਬ ਖਾਸ ਕਰਕੇ ਮਾਝੇ ਦੇ ਬਹੁਾਦਰ ਲੋਕ ਫੋਕੇ ਵਾਅਦੇ ਨਹੀ ਚਾਹੁੰਦੇ, ਸਗੋਂ ਸੱਚ ਹਕੀਕਤ ਪੂਰੇ ਕਰਨ ਵਾਲੇ ਵਾਅਦੇ ਚਾਹੁੰਦੇ ਹਨ, ਉਹ ਵਾਅਦੇ ਸਿਰਫ ਤੇ ਸਿਰਫ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੀ ਪੂਰੇ ਕਰ ਸਕਦੇ ਅਤੇ ਅੱਜ ਜਨਤਾ ਵੀ ਉਨਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣ ਲਈ ਤਿਆਰ ਬੈਠੀ ਹੈ। ਗਿੱਲ ਨੇ ਕਿ ਅਰਵਿੰਦ ਕੇਜ਼ਰੀਵਾਲ ਦਿੱਲੀ ਵਿਚ ਫਲਾਪ ਹੋਣ ਤੇ ਬਾਅਦ ਹੁਣ ਪੰਜਾਬ ਵਾਸੀਆਂ ਨੂੰ ਸਬਜ਼ਬਾਗ ਵਿਖਾਉਣ ਲਈ ਪੰਜਾਬ ਦੀ ਯਾਤਰਾ ਕਰ ਰਹੇ ਹਨ, ਜੋ ਕਿ ਨਿਰਾਸ਼ਾ ਜਨਕ ਰਹੇਗਾ। ਕਿਉ ਕਿ ਇਹ ਪਾਰਟੀ ਇਸ ਸਾਲ ਦੇ ਅਰਸੇ ਵਿਚ ਹੀ ਖੇਰੂ ਖੇਰੂ ਹੋ ਗਈ ਹੈ। ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਵਧੀਆਂ ਕਾਰਜ਼ ਕਾਲ ਦੇਣ ਤੋਂ ਅਸਮਰਥ ਰਹੀ ਹੈ । ਗਿੱਲ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਵੇਗਾ।ਇਸ ਮੋਕੇ ਦਲਬੀਰ ਸਿੰਘ ਸੇਖੋਂ ਪ੍ਰਧਾਨ ਕਾਂਗਰਸ ਸ਼ਹਿਰੀ, ਕਰਨਦੀਪ ਸਿੰਘ ਵਕੀਲ, ਕੁਲਵਿੰਦਰ ਸਿੰਘ ਬੱਬਾ, ਵਜ਼ੀਰ ਸਿੰਘ ਪਾਰਸ ਤੇ ਹੋਰ ਕਾਂਗਰਸੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply