Sunday, August 16, 2026

ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ

PPN020518
ਗਹਿਰੀ ਮੰਡੀ/ਤਰਸਿੱਕਾ 2 ਮਈ (ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)-  ਜੰਡਿਆਲਾ ਗੁਰੂ ਗਹਿਰੀ ਮੰਡੀ ਰੋਡ ਤੋਂ ਪਿੰਡ ਖਜਾਲਾ ਨੂੰ ਜਾਂਦੀ ਸੜਕ ਤੇ ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਗ ਜਿਲਾ੍ਹ ਤਰਨਤਾਰਨ ਵਾਸੀ ਭੁਪਿੰਦਰ ਸਿੰਘ ਕਣਕ ਨਾਲ ਲੱਦੀ ਟਰਾਲੀ ਲੈ ਕੇ ਪਿੰਡ ਡੱਡੂਆਣਾ ਨੂੰ ਜਾ ਰਿਹਾ ਸੀ ਕਿ ਇਕ ਹੋਰ ਟਰੈਕਟਰ ਟਰਾਲੀ ਨੰਬਰ ਯੂ ਪੀ  23-8548  ਜਿਸ ਨੂੰ ਪਿੰਡ ਭੀਲੋਵਾਲ ਵਾਸੀ ਚਲਾ ਰਿਹਾ ਸੀ ਜਦ ਉਪਰੋਕਤ ਟਰਾਲੀ ਤੋਂ ਅੱਗੇ ਨਿਕਲਣ ਲੱਗਾ ਤਾਂ ਸਾਹਮਣੇ ਤੋਂ ਆ ਰਹੇ ਰਿਕਸ਼ਾ ਚਾਲਕ ਨੂੰ ਬਚਾਉਂਦੇ ਬਚਾਉਂਦੇ ਦੋਨੋ ਟਰੈਕਟਰ ਟਰਾਲੀ ਪਲਟ ਗਈਆਂ।ਜਿਹਨਾਂ ਵਿਚੋਂ ਪਿੰਡ ਕੰਗ ਤੋਂ ਆਈ ਟਰਾਲੀ ਦੇ ਚਾਲਕ 55 ਸਾਲਾ ਭੁਪਿੰਦਰ ਸਿੰਘ ਟਰਾਲੀ ਦੇ ਹੇਠਾਂ ਆ ਗਿਆ, ਜਿਸ ਨੂੰ ਗੰਭੀਰ ਹਾਲਤ ਵਿੱਚ ਅਮਨਦੀਪ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਹਸਪਤਾਲ ਪਹੁੰਚ ਕੇ ਭੁਪਿੰਦਰ ਸਿੰਘ ਦੀ ਮੌਤ ਹੋ ਗਈ।

PPN020519

ਸੂਚਨਾ ਅਨੁਸਾਰ ਪੁਲਿਸ ਚੋਂਕੀ ਗਹਿਰੀ ਮੰਡੀ ਦੀ ਪੁਲਿਸ ਵਲੋਂ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply