Tuesday, August 11, 2026

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਨੇ ਸਕੇਟਿੰਗ ‘ਚ ਮੈਡਲ ਤੇ 1.67 ਲੱਖ ਇਨਾਮ ਜਿੱਤਿਆ

PPN2502201615

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਪੰਜਾਬ ਰਾਜ ਖੇਡਾਂ ਵਿੱਚ ਜਿਲਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਸਕੇਟਿੰਗ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਇਹ ਖੇਡ ਮੁਕਾਬਲੇ 14/2/2016 ਤੋ 19/2/2016 ਤੱਕ ਸੰਗਰੂਰ ਵਿਖੇ ਕਰਵਾਏ ਗਏ। ਇਸ ਵਿੱਚ ਪੰਜਾਬ ਦੇ 22 ਜਿਲਿਆ ਦੇ 1800 ਵਿਦਿਆਰਥੀਆਂ ਨੇ ਹਿੱਸਾ ਲਿਆ।ਬਾਈਪਾਸ ਸਕੂਲ ਦੀ ਟੀਮ ਦੇ ਖਿਡਾਰੀ ਹਰਮਨਦੀਪ ਸਿੰਘ +1 ਨੇ ਪੁਰਸ਼ਾ ਦੇ ਵਰਗ ਵਿੱਚ 500 ਮੀਟਰ ਰਿੰਕ ਰੇਸ, 1000 ਮੀਟਰ ਰਿੰਕ ਰੇਸ, 1500 ਮੀਟਰ ਰਿੰਕ ਰੇਸ ਵਿੱਚੋ ਅਤੇ 1500 ਮੀਟਰ ਰੋਡ ਰੇਸ ਵਿੱਚੋ ਵੀ ਚਾਰ ਗੋਲਡ ਮੈਡਲ ਜਿੱਤ ਕੇ 1,00,000/- ਰੁਪਏ ਨਕਦ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਿਮਰਦੀਪ ਕੌਰ 8ਵੀ ਨੇ ਔਰਤਾ ਦੇ ਵਰਗ ਵਿੱਚ ਖੇਡਦਿਆ 500 ਮੀਟਰ ਰਿੰਕ ਰੇਸ ਵਿੱਚੋ ਗੋਲਡ ਮੈਡਲ, 1000 ਮੀਟਰ ਰਿੰਕ ਰੇਸ ਵਿੱਚੋ ਸਿਲਵਰ ਮੈਡਲ, 1500 ਮੀਟਰ ਰਿੰਕ ਰੇਸ ਵਿੱਚੋ ਬਰਾਊਨ ਮੈਡਲ ਅਤੇ 1500 ਮੀਟਰ ਰੋਡ ਰੇਸ ਵਿੱਚੋ ਸਿਲਵਰ ਮੈਡਲ, ਚਾਰ ਮੈਡਲ ਪ੍ਰਾਪਤ ਕਰਕੇ 67,000/- ਰੁਪਏ ਨਕਦ ਇਨਾਮ ਪ੍ਰਾਪਤ ਕੀਤਾ।ਸਕੂਲ ਦੇ ਮੈਬਰ ਇੰਚਾਰਜ ਸ:ਰਾਜਮਹਿੰਦਰ ਸਿੰਘ ਜੀ ਮਜੀਠਾ, ਇੰਜੀ. ਜਸਪਾਲ ਸਿੰਘ ਜੀ, ਇੰਜੀ. ਨਵਦੀਪ ਸਿੰਘ ਜੀ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੌਰ ਜੀ ਨੇ ਜੇਤੂ ਖਿਡਾਰੀਆ ਦਾ ਹਾਰਦਿਕ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply