Tuesday, September 29, 2026

ਬਾਬਾ ਮੋਤੀ ਰਾਮ ਜੀ ਦਾ ਸ਼ਹੀਦੀ ਦਿਹਾੜਾ 28 ਫਰਵਰੀ ਨੂੰ ਮਨਾਇਆ ਜਾਵੇਗਾ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) ਕਸ਼ਅੱਪ ਰਾਜਪੂਤ ਮਹਾਂ ਸਭਾ ਪੰਜਾਬ ਪੱਟੀ ਵਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ 28 ਫਰਵਰੀ ਨੂੰ ਪੱਟੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਤਨਾਮ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾ ਰੰਘਰੇਟਾ ਯੂਨੀਅਨ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਮੌਕੇ 28 ਫਰਵਰੀ ਨੂੰ ਸ੍ਰੀ ਸੁਖਮਣੀ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਹੋਣਗੇ। ਇਸ ਮੌਕੇ ਉਘੇ ਰਾਗੀ ਢਾਡੀ ਜੱਥੇ ਪਹੁੰਚ ਰਹੇ ਹਨ। ਗੁਰੁ ਕਾ ਲੰਗਰ ਦੁੱਧ ਸਮੇਤ ਵਰਤੇਗਾ।ਇਸ ਸਮਾਗਮ ਦੇ ਮੁੱਖ ਮਹਿਮਾਣ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਹੋਣਗੇ। ਪ੍ਰਧਾਨਗੀ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੋਸਲ ਪੱਟੀ ਅਤੇ ਡਾ: ਮਨਮੋਹਣ ਸਿੰਘ ਭਾਗੋਵਾਲੀਆਂ ਉਚੇਚੇ ਤੌਰ ਤੇ ਪਹੁੰਚ ਰਹੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply