Wednesday, July 3, 2024

ਰੇਲਵੇ ਬਜ਼ਟ ਵਿੱਚ ਪੰਜਾਬ ਦੇ ਹੱਥ ਖਾਲੀ ਫਿਰੋਜ਼ਪੁਰ-ਪੱਟੀ ਰੇਲ ਮਾਰਗ ਨੂੰ ਮਿਲੀ ਮਨਜ਼ੂਰੀ

ਪੱਟੀ, ਫਰਵਰੀ ( ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਵਿੱਚ ਰੇਲਵੇ ਬਜ਼ਟ ਨੂੰ ਭਾਵੇਂ ਕੋਈ ਖਾਸ ਸਹੂਲਤ ਨਹੀ ਮਿਲੀ ਪਰ ਪੱਟੀ ਵਿੱਚ ਰੇਲਵੇ ਦੇ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੱਟੀ ਤੋਂ ਫਿਰੋਜਪੁਰ ਰੇਲ ਮਾਰਗ ਨੂੰ ਮਨਜੂਰੀ ਦੇ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ ਨੇ ਦੱਸਿਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪੱਟੀ ਵਾਸੀਆ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਨਬਿਨ ਪੂਰਾ ਕੀਤਾ ਜਾ ਰਿਹਾ ਹੈ। ਕੈਰੋਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਸਤਲੁਜ ਦਰਿਆ ਤੇ 102 ਕਰੌੜ ਰੁਪਏ ਦੀ ਲਾਗਤ ਨਾਲ ਪੁਲ ਬਣ ਰਿਹਾ ਜਿਸਦਾ ਕੰਮ ਜ਼ਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਅੱਜ ਰੇਲਵੇ ਬਜਟ ਵਿੱਚ ਪੱਟੀ ਤੋਂ ਫਿਰੋਜਪੁਰ ਰੇਲ ਮਾਰਗ ਨੂੰ ਮਨਜੂਰੀ ਮਿਲਣ ਨਾਲ ਇਲਾਕੇ ਦੇ ਲੋਕਾ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਇਸ ਰੇਲਵੇ ਮਾਰਗ ਨਾਲ ਹਲਕੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਏਗਾ।ਜਿਸ ਨਾਲ ਪੱਟੀ ਹਲਕੇ ਵਿੱਚ ਜਿੱਥੇ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣਗੇ।ਉਨ੍ਹਾਂ ਦੱਸਿਆ ਰੇਲ ਬਜ਼ਟ ਵਿੱਚ ਦਾਣਾਂ ਮੰਡੀ ਪੱਟੀ ਨੇੜੇ ਸਫੈਸ਼ਲ ਮਾਲ ਗੱਡੀਆਂ ਤੇ ਮਾਲ ਲੋਡਿੰਗ ਕਰਨ ਲਈ ਪਲੇਟ ਫਾਰਮ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆ ਦੀ ਟ੍ਰੈਫਿਕ ਦੀ ਸਬ ਤੋਂ ਵੱਡੀ ਸਮੱਸਿਆ ਦਾ ਹੱਲ ਨਿਕਲ ਗਿਆ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਅਤੇ ਰੇਂਗਰ ਕਲੌਨੀ, ਗੁਰੂ ਨਾਨਕ ਕਲੌਨੀ, ਕਚੈਹਰੀ ਰੋਡ ਲੋਕਾ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਸਤਲੁੱਜ ਦਰਿਆ ਦੇ ਆਰ ਪਾਰ ਦੇ ਲੋਕਾਂ ਵਿੱਚ ਜਿੱਥੇ ਸਮਾਜਿਕ ਸਾਂਝ ਹੈ ਉਥੇ ਸੜਕੀ ਜਾਂ ਰੇਲ ਮਾਰਗ ਦੀ ਅਣਹੋਂਦ ਇਸ ਸਮਾਜਿਕ ਸਾਂਝ ਵਿੱਚ ਬਹੁਤ ਵੱਡਾ ਰੋੜਾ ਸੀ ਪਰ ਪਿਛਲੇ ਕੁਝ ਸਮੇਂ ਵਿੱਚ ਹੀ ਪਹਿਲਾਂ ਸਤਲੁਜ ਦਰਿਆ ‘ਤੇ ਪੁਲ ਮਨਜ਼ੂਰ ਹੋਣ ਨਾਲ ਸੜਕੀ ਮਾਰਗ ਅਤੇ ਹੁਣ ਰੇਲ ਲਾਇਨ ਮਨਜ਼ੂਰ ਹੋਣ ਨਾਲ ਰੇਲ ਮਾਰਗ ਰਾਹੀ ਸਤਲੁਜ ਦੇ ਦੋਵੇਂ ਕਿਨਾਰੇ ਆਪਸ ਵਿੱਚ ਜੁੜ ਰਹੇ ਹਨ ਅਤੇ ਇਸ ਨਾਲ ਆਰ-ਪਾਰ ਦੇ ਲੋਕਾਂ ਦੀ ਸਮਾਜਿਕ ਸਾਂਝ ਹੋਰ ਵੀ ਪੀਡੀ ਹੋ ਜਾਵੇਗੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply