Saturday, July 18, 2026

ਪੱਟੀ ਪਹੁੰਚੇ ਕੇਜਰੀਵਾਲ ਨੇ ਨਸ਼ੇ ਦੀ ਗ੍ਰਿਫਤ ਵਿਚ ਆਏ ਪਰਿਵਾਰਾਂ ਨਾਲ ਕੀਤੀ ਮੁਲਾਕਾਤ

PPN2702201618

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਫੇਰੀ ਦੌਰਾਨ ਅੱਜ ਸਵੇਰੇ 10:30 ਵਜੇ ਪੱਟੀ ਪਹੁੰਚੇ।ਪੰਜਾਬ ਵਿਚ ਚੱਲ ਰਹੀ ਨਸ਼ੇ ਦੀ ਹਨੇਰੀ ਨਾਲ ਜ੍ਹਿਨਾਂ ਪਰਿਵਾਰਾਂ ਦੇ ਨੋਜਵਾਨ ਖਤਮ ਹੋ ਚੁਕੇ ਹਨ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।ਇਸ ਮੌਕੇ ਉਹਨਾਂ ਨਾਲ ਆਪ ਦੀ ਪੰਜਾਬ ਦੀ ਟੀਮ ਦੇ ਕੰਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਤੋਂ ਇਲਾਵਾ ਬ੍ਰਿਗੇਸ਼ ਪਾਠਕ, ਸੰਜੇ ਸਿੰਘ, ਜੱਸੀ ਜਸਰਾਜ ਤੇ ਹੋਰ ਆਗੂ ਹਾਜਰ ਸਨ।ਕੇਜਰੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿਚ ਸਰਕਾਰ ਆਉਣ ਤੇ ਦਿੱਲੀ ਦੀ ਤਰ੍ਹਾਂ ਪੰਜਾਬ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਥੋਂ ਦੇ ਹਸਪਤਾਲਾਂ ਦੀ ਹਾਲਾਤ ਸੁਧਾਰੀ ਜਾਵੇਗੀ ਤੇ ਬਿਜਲੀ ਦੇ ਬਿੱਲ ਦਿੱਲੀ ਵਾਂਗ ਹੀ ਅੱਧੇ ਕੀਤੇ ਜਾਣਗੇ।ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿਚ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਦੀਆਂ ਨੀਤੀਆਂ ਹਨ ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੁੰ ਚਿੱਠੀ ਲਿਖੀ ਹੈ ਕਿ ਜਿਸ ਵਿਚ ਕਿਹਾ ਹੈ ਕਿ ਕਿਸਾਨਾਂ ਦੀ ਇਕ ਸਾਲ ਲਈ ਜਬਰਨ ਵਸੂਲੀ ਬੰਦ ਕਰ ਦਿੱਤੀ ਜਾਵੇ ਕਿਉਕਿਂ ਜਦੋਂ ਕਰਜੇ ਦੀ ਵਸੂਲੀ ਲਈ ਬੈਂਕ ਵਾਲੇ ਕਿਸਾਨ ਦੇ ਘਰ ਜਾਂਦੇ ਹਨ ਤਾਂ ਕਿਸਾਨ ਦੇ ਘਰ ਵਿਚ ਕੋਈ ਨਾ ਕੋਈ ਆਤਮ ਹੱਤਿਆ ਕਰ ਲੈਂਦਾ ਹੈ।ਕੇਜਰੀ ਵਾਲ ਨੇ ਕਿਹਾ ਕਿ ਇਕ ਸਾਲ ਦੇ ਬਾਦ ਪੰਜਾਬ ਵਿਚ ਚੋਣਾਂ ਹਨ ਇਕ ਸਾਲ ਲਈ ਕਰਜੇ ਦੀ ਵਸੂਲੀ ਬੰਦ ਕੀਤੀ ਜਾਵੇ ਤਾਂ ਜੋ ਹੋਰ ਕੋਈ ਵੀ ਕਿਸਾਨ ਆਤਮ ਹੱਤਿਆ ਨਾ ਕਰੇ।ਇਕ ਸਾਲ ਬਾਦ ਜੋ ਵੀ ਨਵੀਂ ਸਰਕਾਰ ਪੰਜਾਬ ਵਿਚ ਆਵੇਗੀ ਉਹ ਇਹਨਾਂ ਕਰਜਿਆਂ ਤੇ ਨਵੀਂ ਪਾਲਸੀ ਤਿਆਰ ਕਰੇਗੀ।
ਕੇਜਰੀ ਵਾਲ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦਿੱਲੀ ਦੇ ਇਕ ਸਾਲ ਦੌਰਾਨ ਮਹਿਸੂਸ ਕੀਤਾ ਹੈ ਕਿ “ਸਰਕਾਰ ਵਿਚ ਪੈਸੇ ਦੀ ਕਮੀ ਨਹੀਂ ਹੈ ਸਿਰਫ ਨੀਅਤ ਦੀ ਕਮੀ ਹੈ”, ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਦੀ ਨੀਅਤ ਹੀ ਖਰਾਬ ਹੈ ਇਸ ਲਈ ਪੰਜਾਬ ਦੇ ਘਰ ਘਰ ਵਿਚ ਨਸ਼ਾ ਹੈ ਜੇਕਰ ਚੰਗੀ ਨੀਅਤ ਵਾਲੀ ਸਰਕਾਰ ਆਵੇਗੀ ਤਾਂ ਪੰਜਾਬ ਵੀ ਸੁਧਰ ਸਕਦਾ ਹੈ।ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਕ ਕਹਾਵਤ ਨਾਲ ਕੀਤੀ ਕਿ “ਜਦ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਰੱਬ ਆਪਣੇ ਝਾੜੂ ਚਲਾਉਦਾ ਹੈ” ਹੁਣ ਲੋੜ ਹੈ ਪੰਜਾਬ ਵਿਚ ਵੀ ਲੋਕਾਂ ਵੱਲੋ ਝਾੜੂ ਚਲਾਉਣ ਦੀ ਲੋੜ ਹੈ ਤੇ ਪੰਜਾਬ ਸਾਫ ਕਰਨ ਦੀ ਲੋੜ ਹੈ।ਇਸ ਮੌਕੇ ਤੇ ਹਲਕਾ ਖਡੂਰ ਸਾਹਿਬ ਇੰਚਾਰਜ ਪ੍ਰਵੀਨ ਪ੍ਰਭਾਕਰ ਗੌਂਡ, ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ, ਬਲਜਿੰਦਰ ਸਿੰਘ ਕੈਰੋਂ, ਬਿਕਰਮਜੀਤ ਸਿੰਘ ਸਰਹਾਲੀ, ਦਵਿੰਦਰਜੀਤ ਸਿੰਘ ਢਿਲੋਂ, ਵੱਸਣ ਸਿੰਘ ਕੈਰੋਂ, ਗੁਰਮਹਾਂਵੀਰ ਸਿੰਘ, ਜਾਪ ਸਿੰਘ ਦੁਬਲੀ, ਯਾਦ ਰਜਿੰਦਰ ਸਿੰਘ ਉਸਮਾ, ਹਰਜੀਤ ਸਿੰਘ, ਹਰਭਜਨ ਸਿੰਘ, ਮਾ:ਗੁਰਦਿਆਲ ਸਿੰਘ,ਮੋਹਕਮ ਸਿੰਘ ਸੀਤੋ, ਅਜੈ ਕੁਮਾਰ, ਜਗੀਰ ਸਿੰਘ ਆਦਿ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply