Friday, October 30, 2026

ਦਿੱਲੀ ਸਰਕਾਰ ਹਰਿਆਣਾ ਵਾਂਗ ਕਤਲੇਆਮ ਪੀੜਤਾਂ ਨੂੰ 20 ਲੱਖ ਦੇਵੇ-ਦਿੱਲੀ ਕਮੇਟੀ

PPN2902201616

ਨਵੀਂ ਦਿੱਲੀ, 29 ਫਰਵਰੀ ਅੰਮ੍ਰਿਤ ਲਾਲ ਮੰਨਣ)- 1984 ਸਿੱਖ ਕਤਲੇਆਮ ਦੌਰਾਨ ਹਰਿਆਣਾ ਦੇ ਗੁੜਗਾਂਵਾ ਅਤੇ ਰੇਵਾੜੀ ਜਿਲ੍ਹੇੇ ਵਿਚ ਮਾਰੇ ਗਏ 79 ਸਿੱਖਾਂ ਦੇ ਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ‘ਤੇ ਉਕੇਰੇ ਜਾਣਗੇ। ਇਸ ਗੱਲ ਦਾ ਭਰੋਸਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲਿਆ ਦੀ ਅਗਵਾਈ ਹੇਠ ਆਏ ਪੀੜਿਤਾਂ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਤਾ।
ਗਿਆਸਪੁਰਾ ਨੇ ਇਸ ਕਤਲੇਆਮ ਦੀ ਜਾਂਚ ਕਰ ਚੁੱਕੇ ਜਸਟਿਸ ਟੀ.ਪੀ.ਗਰਗ ਵਲੋਂ ਦਿੱਤੀ ਗਈ ਫਾਈਨਲ ਰਿਪੋਰਟ ਤੋਂ ਬਾਅਦ ਪੀੜਿਤਾਂ ਨੂੰ 10 ਕਰੋੜ ਦੀ ਸਹਾਇਤਾ ਰਾਸ਼ੀ ਹਰਿਆਣਾ ਸਰਕਾਰ ਵਲੋਂ ਜਾਰੀ ਕਰਨ ਦੀ ਜੀ.ਕੇ. ਨੂੰ ਜਾਣਕਾਰੀ ਦਿੱਤੀ। ਜਸਟਿਸ ਗਰਗ ਵਲੋਂ ਹਿਸਾਰ ਵਿਖੇ ਕੀਤੀ ਗਈ ਲੰਬੀ ਸੁਣਵਾਈ ਦੌਰਾਨ ਦਿੱਲੀ ਕਮੇਟੀ ਵਲੋਂ ਦਿੱਤੇ ਗਏ ਮਾਲੀ ਅਤੇ ਕਾਨੂੰਨੀ ਸਹਾਇਤਾ ਦੇ ਸਹਿਯੋਗ ਲਈ ਜੀ.ਕੇ. ਦਾ ਵਫ਼ਦ ਨੇ ਧੰਨਵਾਦ ਵੀ ਕੀਤਾ।ਉਕਤ ਰਿਪੋਰਟ ਦੇ ਆਧਾਰ ਵਿੱਚ ਦੋਸ਼ੀ ਦਰਸ਼ਾਏ ਗਏ ਪੁਲਿਸ ਅਧਿਕਾਰੀ ਰਾਮ ਕਿਸ਼ੋਰ ਅਤੇ ਰਾਮ ਭੱਜ ਨੂੰ ਸਜ਼ਾਵਾਂ ਦਿਵਾਉਣ ਲਈ ਦਿੱਲੀ ਕਮੇਟੀ ਵੱਲੋਂ ਸਹਿਯੋਗ ਦੇਣ ਦੀ ਵੀ ਵਫ਼ਦ ਵਲੋਂ ਮੰਗ ਕੀਤੀ ਗਈ। ਵਫ਼ਦ ਨੇ ਹੋਂਦ ਚਿੱਲੜ ਵਿਖੇ ਕਤਲ ਹੋਏ 32, ਗੁੜਗਾਂਵਾ ਦੇ 30 ਅਤੇ ਪਟੌਦੀ ਦੇ 17 ਸਿੱਖਾਂ ਦੀ ਸੂਚੀ ਫੋਟੋ ਸਣੇ ਜੀ.ਕੇ. ਨੂੰ ਸੌਂਪਦੇ ਹੋਏ ਕਮੇਟੀ ਵਲੋਂ ਨਵੰਬਰ 1984 ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣ ਰਹੀ ਯਾਦਗਾਰ ‘ਤੇ ਉਕਤ ਨਾਵਾਂ ਨੂੰ ਉਕੇਰਨ ਦੀ ਬੇਨਤੀ ਕੀਤੀ। ਜੀ.ਕੇ. ਨੇ ਯਾਦਗਾਰ ‘ਤੇ ਹਰਿਆਣਾ ਦੇ ਉਕਤ 79 ਸਿੱਖਾਂ ਦੇ ਨਾਂ ਉਕੇਰਨ ਦਾ ਵਫ਼ਦ ਨੂੰ ਭਰੋਸਾ ਦਿੰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਵਲੋਂ ਕਰਨ ਦਾ ਵੀ ਐਲਾਨ ਕੀਤਾ। ਹਰਿਆਣਾ ਸਰਕਾਰ ਵੱਲੋਂ ਉਕਤ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਪ੍ਰਤੀ ਸਿੱਖ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਉਣ ਦਾ ਸਵਾਗਤ ਕਰਦੇ ਹੋਏ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਖੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਵਲੋਂ ਆਪਣੇ ਖਜਾਨੇ ਤੋਂ 20 ਲੱਖ ਰੁਪਏ ਪ੍ਰਤੀ ਸਿੱਖ ਵੱਖਰੀ ਸਹਾਇਤਾ ਰਾਸ਼ੀ ਉਪਲਬੱਧ ਕਰਾਉਣ ਦੀ ਵੀ ਆਵਾਜ਼ ਬੁਲੰਦ ਕੀਤੀ।
ਮੌਜੂਦਾ ਕੇਂਦਰ ਸਰਕਾਰ ਵਲੋਂ ਇਸ ਮਦ ਵਿੱਚ 5 ਲੱਖ ਰੁਪਏ ਪ੍ਰਤੀ ਮ੍ਰਿਤਕ ਜਾਰੀ ਕੀਤੀ ਗਈ ਰਾਸ਼ੀ ਨੂੰ ਜੀ.ਕੇ. ਨੇ ਨਾਕਾਫ਼ੀ ਕਰਾਰ ਦਿੰਦੇ ਹੋਏ ਮੁਆਵਜਾ ਰਾਸ਼ੀ ਤੋਂ ਵੱਧ ਇਨਸਾਫ਼ ਮਿਲਣ ਨੂੰ ਜਰੂਰੀ ਦੱਸਿਆ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਪੀੜਿਤ ਮੇਜਰ ਸਿੰਘ ਰੇਵਾੜੀ, ਕੀਰਤਨ ਸਿੰਘ, ਉ-ਤਮ ਸਿੰਘ ਅਤੇ ਮਨਜੀਤ ਸਿੰਘ ਮੌਜੂਦ ਸਨ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply