ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕੀ ਪਿੰਡ ਬਹਿਮਣ ਦੀਵਾਨਾ ਦੇ ਰਿਜ਼ਨਲ ਗਰੁੱਪ ਆਫ ਕਾਲਜ਼ ਵਿਖੇ ਕਾਲਜ਼ਾਂ ਦਾ ਸਾਲਾਨਾ ਸਮਾਗਮ ‘ਆਗਾਜ 2016’ ਕਾਲਜ਼ ਕੈਂਪਸ ਵਿਖੇ ਮਨਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਆਰ.ਐਸ.ਉੱਪਲ (ਏ.ਆਈ.ਜੀ. ਬਠਿੰਡਾ) ਵੱਲੋਂ ਕੀਤਾ ਗਿਆ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਐਮ.ਪੀ. ਫਰੀਦਕੋਟ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਨਾਲ ਕੀਤੀ ਗਈ ਅਤੇ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਜੇ.ਐਸ. ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਕਾਲਜ ਦੀ ਮੈਨੇਜਮੈਂਟ ਵਲੋਂ ਗੁਰਲਾਭ ਸਿੰਘ ਸਿੱਧੂ ਚੇਅਰਮੈਨ, ਸੁਖਵਿੰਦਰ ਸਿੰਘ ਵਾਈਸ ਚੇਅਰਮੈਨ ਅਤੇ ਸੁਖਰਾਜ ਸਿੰਘ ਸਿੱਧੂ ਜਨਰਲ ਸਕੱਤਰ ਬਾਬਾ ਦੀਪ ਸਿੰਘ ਸੁਸਾਇਟੀ ਵਲਂੋ ਖਾਸ ਮਹਿਮਾਨਾਂ ਦੇ ਰੂਪ ਵਿਚ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੇ ਭਾਸ਼ਨ ਵਿਚ ਕਾਲਜ ਦੀ ਬੇਹਤਰੀ ਲਈ ਸੁਸਾਇਟੀ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਸੈਸ਼ਨ ਤੋਂ ਹੁਣ ਤੱਕ ਚੱਲ ਰਹੇ ਕੋਰਸਾਂ ਦੇ ਨਾਲ ਆਈ.ਟੀ.ਆਈ., ਪੀ.ਜੀ.ਡੀ.ਸੀ.ਏ., ਐਮ.ਏ. ਪੰਜਾਬੀ ਅਤੇ ਹਿਸਟਰੀ ਦੇ ਕੋਰਸ ਵੀ ਚਲਾਉੇਣ ਦੀ ਤਜਵੀਜ਼ ਹੈ। ਵਿਕਾਸ ਗੁਪਤਾ, ਪ੍ਰਿੰਸੀਪਲ ਪੌਲੀਟੈਕਨਿਕ ਕਾਲਜ, ਨੇ ਕਾਲਜ ਦੀ ਪਿਛਲੇ ਸਾਲ ਦੀ ਰਿਪੋਰਟ ਪੜ੍ਹੀ। ਇਸ ਤੋਂ ਬਾਅਦ ਕਾਲਜ਼ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਆਈਟਮਾਂ ਜਿਵੇਂ ਗੀਤ, ਹਾਸਰਸ, ਕਵਿਤਾਵਾਂ, ਭੰਡ, ਗਿੱਧਾ, ਮਲਵਈ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਕਾਲਜ਼ ਵਲੋਂ ਪਹਿਲੀਆਂ ਪੋਜ਼ੀਸ਼ਨਾਂ ਹਾਸ਼ਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਡਾ. ਨਰਿੰਦਰ ਸਿੰਘ, ਡਰਾਇਰੈਕਟਰ ਫਾਈਨਾਂਸ ਉਚੇਚੇ ਤੌਰ ‘ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਘਰ ਜਾ ਕੇ ਪੜ੍ਹਾਈ ਦੇ ਨਾਲ ਆਪਣੇ ਮਾਪਿਆਂ ਦੀ ਕੰਮ ਕਰਨ ਲਈ ਮਦਦ ਕਰਨ ਵਾਸਤੇ ਪ੍ਰੇਰਿਆ।
ਇਸ ਪ੍ਰੋਗਰਾਮ ਵਿਚ ਵਿਦਿਆਰਥੀ, ਇਲਾਕੇ ਦੇ ਪੰਚ-ਸਰਪੰਚ, ਬਠਿੰਡੇ ਤੋਂ ਪ੍ਰਮੁੱਖ ਹਸਤੀਆਂ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਤੋਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਹੋਈਆਂ। ਬੀਬੀ ਪਰਮਜੀਤ ਗੁਲਸ਼ਨ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਮਾਤਾ ਪਿਤਾ ਦੇ ਆਗਿਆਕਾਰ ਬਣਨ ਅਤੇ ਆਪਣੀ ਪੜ੍ਹਾਈ ਮਨ ਲਗਾ ਕੇ ਕਰਨ ਦੀ ਪ੍ਰੇਰਨਾ ਦਿਤੀ। ਅੰਤ ਵਿਚ ਇਹ ਪ੍ਰੋਗਰਾਮ ਖੁਸ਼ੀਆਂ ਵਖੇਰਦਾ ਹੋਇਆ ਅਗਲੇ ਸਾਲ ਦੇ ਲਈ ਸੁਭ ਇਛਾਵਾਂ ਦੇ ਨਾਲ ਸਮਾਪਤ ਹੋਇਆ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media