Friday, July 17, 2026

ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਨਵਜੀਵਨ ਪ੍ਰੋਜੈਕਟ’ ਦਾ ਬਠਿੰਡਾ ਵਿਖੇ ਆਗਾਜ਼

PPN0103201610ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੇ ਅਹਿਮ ਨਵਜੀਵਨ ਪ੍ਰੋਜੈਕਟ ਅਧੀਨ ਪਿੰਡਾਂ ਦੇ ਸਰਵਪੱਖੀ ਵਿਕਾਸ, ਸਿਹਤ, ਸਿੱਖਿਆ, ਹੁਨਰ ਸਿਖਲਾਈ ਅਤੇ ਵਿੱਤੀ ਵਸੀਲੇ ਪੈਦਾ ਕਰਨ ਲਈ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਅਤੇ ਸੈਂਟਰਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਆਰ ਕੇ ਕੋਹਲੀ ਅਤੇ ਹੋਰ ਅਧਿਕਾਰੀਆਂ ਨਾਲ ਪਿੰਡ ਨੰਦਗੜ੍ਹ, ਬਾਜਕ, ਚੱਕ ਅਤੱਰ ਸਿੰਘ ਵਾਲਾ, ਬੰਬੀਹਾ ਅਤੇ ਬਾਹੋ ਯਾਤਰੀ ਦਾ ਦੌਰਾ ਕੀਤਾ। ਇਨਾਂ੍ਹ ਪਿੰਡਾ ਵਿੱਚ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਡਾ: ਬਸੰਤ ਗਰਗ ਨੇ ਕਿਹਾ ਕਿ ਮਾਣ ਯੋਗ ਮੂੱਖ ਮੰਤਰੀ ਨੇ ਪਿੰਡਾ ਦੇ ਸਰਵਪੱਖੀ ਵਿਕਾਸ ਲਈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਨੂੰ ਭਾਈਵਾਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੂਨੀਵਰਸਿਟੀਆਂ ਵਲੋ 10-10 ਪਿੰਡ ਗੋਦ ਲਏ ਗਏ ਹਨ। ਇਨਾਂ੍ਹ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਮਾਹਿਰਾਂ ਵੱਲੋਂ ਇਨ੍ਹਾਂ ਪਿੰਡਾ ਵਿੱਚ ਆਪਣੀਆਂ ਟੀਮਾਂ ਰਾਹੀਂ ਪਿੰਡਾ ਦੇ ਸਰਵਪੱਖੀ ਵਿਕਾਸ, ਬੁਨਿਆਦੀ ਢਾਂਚਾ,ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਪਾਣੀ ਦੇ ਨਮੂੁਨੇ ਇਕੱਠੇ ਕਰਨਾ, ਮਨੁੱਖਾਂ ਅਤੇ ਪਸ਼ੂਆਂ ਦੇ ਖੂਨ ਪਿਸ਼ਾਬ ਆਦਿ ਦੇ ਟੈਸਟ ਅਤੇ ਮਿਤੀ ਪਾਣੀ ਦੇ ਟੈਸਟ ਲੈ ਕੇ ਮੁਕੰਮਲ ਸਰਵੇਖਣ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋ ਇਲਾਵਾ ਵੱਖ ਵੱਖ ਸਰਕਾਰੀ ਵਿਭਾਗਾਂ ਖੇਤੀਬਾੜੀ, ਮੱਛੀ ਪਾਲਣ, ਡੇਅਰੀ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣਗੇ। ਉਨਾਂ੍ਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਯੂਨੀਵਰਸਿਟੀਆਂ ਦੇ ਮਾਹਿਰਾਂ ਦੀਆਂ ਟੀਮਾਂ ਉਨਾਂ੍ਹ ਦੇ ਪਿੰਡਾਂ ਵਿੱਚ ਸਰਵੇਖਣ ਕਰਨ ਆਉਂਦੀਆਂ ਹਨ ਤਾਂ ਉਨਾਂ੍ਹ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨਾਂ੍ਹ ਪਿੰਡਾਂ ਵਿੱਚ ਇਕ ਇਕ ਸਰਕਾਰੀ ਨੋਡਲ ਅਫ਼ਸਰ ਨਿਯੂਕਤ ਕਰ ਦਿੱਤਾ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸੈਂਟਰਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਆਰ ਕੇ ਕੋਹਲੀ ਨੇ ਦੱਸਿਆ ਕਿ ਨਵਜੀਵਨ ਪ੍ਰੋਜੈਕਟ ਅਧੀਨ ਸੈਂਟਰਲ ਯੂਨੀਵਰਸਿਟੀ ਵੱਲੋਂ 10 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਇਨਾਂ੍ਹ ਪਿੰਡਾਂ ਵਿੱਚ ਹਰ ਸ਼ਨੀਚਰਵਾਰ ਤੇ ਐਤਵਾਰ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਮਾਹਿਰਾਂ ਦੀਆਂ ਟੀਮਾਂ ਵਲੋਂ ਲੋਕਾਂ ਦੀਆਂ ਸਿਹਤ ਸਬੰਧੀ ਜਾਣਕਾਰੀ ਲੈ ਕੇ ਹੈਲਥ ਕਾਰਡ ਬਣਾਏ ਜਾਣਗੇ ਅਤੇ ਲੋਕਾਂ ਦੇ ਖੂਨ ਦੇ ਟੈਸਟ ਵੀ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਨਾਂ੍ਹ ਪਿੰਡਾਂ ਵਿੱਚ ਹੈਵੀ ਮੈਟਲ ਚੈਕ ਕਰਨ ਲਈ ਪੀਣ ਵਾਲੇ ਪਾਣੀ ਅਤੇ ਸਿੰਚਾਈ ਵਾਲੇ ਪਾਣੀ ਦੇ ਸੈਂਪਲ ਲਏ ਜਾਣਗੇ। ਇਸੇ ਤਰ੍ਹਾਂ ਮਿੱਟੀ ਦੇ ਸਂੈਪਲ ਵੀ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਬਸਿਟੀ ਪਾਸ ਬਹੁਤ ਹੀ ਕਾਬਲ ਅਧਿਆਪਕ ਅਤੇ ਟੈਸਟ ਆਦਿ ਕਰਨ ਵਾਲੀਾਂ ਅਤਿ ਆਧੁਨਿਕ ਮਸ਼ੀਨਾ ਹਨ । ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਨੇ ਕਿਹਾ ਕਿ ਟੈਕਨੀਕਲ ਯੂਨੀਵਰਸਿਟੀ ਵਲੋਂ ਮਾਹਿਰ ਅਧਿਆਪਕਾਂ ਦੀ ਅਗਵਾਈ ਹੇਠ ਪਿੰਡਾਂ ਵਿੱਚ ਮੁਕੰਮਲ ਸਰਵੇਖਣ ਕਰਨ ਲਈ , ਪਿੰਡਾਂ ਵਿੱਚ ਬੇਹਤਰ ਵਿਦਿਆ ਪ੍ਰਦਾਨ ਕਰਨ ਲਈ, ਨੌਜਵਾਨਾਂ ਨੂੰ ਵੱਖ ਵੱਖ ਕੀਤਿਆਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾ ਤੇ ਖੜੇ ਹੋਣ ਲਈ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਟਰੇਨਿੰਗ ਦੇਣ ਲਈ 10 ਕੋਰਸਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ 10 ਕਲਾਸ ਤੋਂ ਬਾਅਦ 6 ਮਹੀਨਿਆਂ ਤੋਂ ਇਕ ਸਾਲ ਤੱਕ ਦੇ ਇਹ ਕੋਰਸ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਡਿਪਲੋਮਾ ਕਰਨਾ ਚਾਹੇ ਤਾਂ ਇਨਾਂ੍ਹ ਵਿਦਿਆਰਥੀਆਂ ਨੂੰ ਦੋ ਸਾਲ ਦਾ ਡਿਪਲੋਮਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਪਿੰਡਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਦੋ ਪਿੰਡਾ ਦਾ ਸਰਵੇਖਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਰਵੇਖਣ ਨਾਲ ਸਾਫ਼ ਸਫਾਈ , ਖੇਤੀ ਸਹਾਇਕ ਧੰਦੇ, ਵਾਤਾਵਰਨ ਦੀ ਸਾਭ ਸੰਭਾਲ ਅਤੇ ਛਪੜਾਂ ਦੇ ਨਵੀਨੀਕਰਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਮਾਗਮ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਜਗਦੀਸ਼ ਗਰੋਵਰ, ਡਿਪਟੀ ਡਾਇਰੈਕਟਰ ਡੇਅਰੀ ਕਰਨੈਲ ਸਿੰਘ, ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੀਤਲ ਦੇਵ ਜਿੰਦਲ ਨੇ ਵੀ ਆਪਣੇ ਵਿਭਾਗਾਂ ਵਲੋਂ ਚਲਾਈ ਜਾ ਰਹੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਨੂੰ ਸਾਬਕਾ ਮੈਬਰ ਪਾਰਲੀਮੈਂਟ ਬੀਬੀ ਗੁਲਸ਼ਨ ਕੌਰ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸ਼ੀਨਾ ਅਗਰਵਾਲ, ਐਸ ਡੀ ਐਮ ਬਠਿੰਡਾ ਅਨਮੋਲ ਸਿੰਘ ਧਾਲੀਵਾਲ, ਅੇੈਸ ਡੀ ਐਸ ਰਾਮਪੁਰਾ ਨਰਿੰਦਰ ਸਿੰਘ ਧਾਲੀਵਾਲ,ਜ਼ਿਲਾ੍ਹ ਸਿੱਖਿਆ ਅਫ਼ਸਰ ( ਸਕੈ:) ਸ੍ਰੀਮਤੀ ਅਮਰਜੀਤ ਕੌਰ ਕੋਟਫੱਤਾ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply