Friday, March 20, 2026

ਜਨਵਾਦੀ ਲੇਖਕ ਸੰਘ ਵੱਲੋਂ ‘ਮਾਨਵੀਂ ਕਦਰਾਂ-ਕੀਮਤਾਂ ਅਤੇ ਮਾਤ-ਭਾਸ਼ਾ’ ਵਿਸ਼ੇ ‘ਤੇ ਸੈਮੀਨਾਰ

PPN0103201621ਅੰਮ੍ਰਿਤਸਰ, 1 ਮਾਰਚ (ਸੁਖਬੀਰ ਖੁਰਮਣੀਆਂ)- ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਅਧਿਐਨ ਵਿਭਾਗ ਖਾਲਸਾ ਕਾਲਜ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ‘ਮਾਨਵੀਂ ਕਦਰਾਂ ਕੀਮਤਾਂ ਅਤੇ ਮਾਤ-ਭਾਸ਼ਾ’ ਵਿਸ਼ੇ ‘ਤੇ ਸੈਮੀਨਾਰ ਇਤਿਹਾਸਕ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਬਿਜਨਸ ਐਸੋਸੀਏਸ਼ਨ ਕਨੇਡਾ ਦੇ ਪ੍ਰਧਾਨ ਅਜਾਇਬ ਸਿੰਘ ਚੱਠਾ, ਸ਼ਹੀਦ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲ੍ਹੀ ਅਤੇ ਪ੍ਰਵਾਸੀ ਰੇਡੀਓ ਟੋਰਾਂਟੋ ਦੇ ਸੰਚਾਲਕ ਹਰਜੀਤ ਗਿੱਲ ਦੀ ਅਗਵਾਈ ਵਿੱਚ ਦਸ ਮੈਂਬਰੀ ਵਫਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸੈਮੀਨਾਰ ਦਾ ਅਗਾਜ਼ ਕਰਦਿਆਂ ਸ਼ਾਇਰ ਦੇਵ ਦਰਦ ਨੇ ਹਾਜ਼ਰ ਵਿਦਵਾਨਾਂ ਨਾਲ ਜਾਣ-ਪਹਿਚਾਣ ਕਰਵਾਈ। ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਮਨੁੱਖ ਭਾਵੇਂ ਕਿੰਨੇ ਵੀ ਉੱਚੇ ਰੁਤਬੇ ਤੇ ਕਿਉਂ ਨਾ ਪਹੁੰਚ ਗਿਆ ਹੋਵੇ, ਇਨਸਾਨੀ ਕਦਰਾਂ-ਕੀਮਤਾਂ ਦੀ ਸ਼ੁਰੂਆਤ ਹਰ ਇੱਕ ਨੂੰ ਆਪਣੇ ਆਪ ਤੋਂ ਕਰਨ ਦੀ ਲੋੜ ਹੈ। ਸਮਾਗਮ ਦੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਿਦਵਾਨ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਮਨੁੱਖਤਾ ਆਪਣੀਆਂ ਬਹੁ-ਮੁੱਲੀਆਂ ਕਦਰਾਂ-ਕੀਮਤਾਂ ਦੇ ਜੋਰ ਤੇ ਜਿਉਂਦੀ ਹੈ। ਇਹ ਕਦਰਾਂ-ਕੀਮਤਾਂ ਅਸਮਾਨ ਤੋਂ ਬਣੀਆਂ ਬਣਾਈਆਂ ਨਹੀਂ ਆਉਂਦੀਆਂ, ਬਲਕਿ ਸਮਾਜ ਦੇ ਸਚਿਆਰੇ ਲੋਕਾਂ ਵੱਲੋਂ ਮਿਲ ਕੇ ਬਣਾਈਆਂ ਜਾਂਦੀਆਂ ਹਨ। ਵਫਦ ਦੇ ਆਗੂ ਅਜਾਇਬ ਸਿੰਘ ਚੱਠਾ, ਸ਼ਹੀਦ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲ੍ਹੀ ਅਤੇ ਸਰਦੂਲ ਸਿੰਘ ਥਿਆੜਾ ਨੇ ਕਿਹਾ ਕਿ ਜਿਵੇਂ ਮਨੁੱਖ ਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਜਰੂਰੀ ਹੈ। ਸਮਾਜ ਵਿੱਚ ਜਿਉਂਦੇ ਰਹਿਣ ਲਈ ਨੈਤਿਕਤਾ ਵੀ ਇੰਜ ਹੀ ਜਰੂਰੀ ਹੈ। ਕਥਾਕਾਰ ਦੀਪ ਦਵਿੰਦਰ ਸਿੰਘ, ਹਰਜੀਤ ਗਿੱਲ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਚਰਚਾ ਅਧੀਨ ਵਿਸ਼ੇ ਨੂੰ ਕੇਂਦਰ ਵਿੱਚ ਰੱਖ ਕਿ ਕਿਹਾ ਕਿ ਪਹਿਲਾਂ ਬੱਚਿਆਂ ਦੇ ਪ੍ਰੇਰਨਾ ਸਰੋਤ ਅਜ਼ਾਦੀ ਪਰਵਾਨਿਆਂ ਦੇ ਨਾਲ-ਨਾਲ ਘਰ ਵਿੱਚ ਮਾਂ-ਬਾਪ ਅਤੇ ਸਕੂਲਾਂ ਵਿੱਚ ਅਧਿਆਪਕ ਹੁੰਦੇ ਸਨ।ਪਰ ਅੱਜ ਸੂਚਨਾ ਤੇ ਟੈਕਨਾਲੋਜੀ ਨੇ ਨਵੀਂ ਪੀੜ੍ਹੀ ਦੀ ਸੋਚ ਵਿੱਚ ਵੱਖਰੀ ਤਰ੍ਹਾਂ ਦਾ ਅੰਤਰ ਲੈ ਆਉਂਦਾ ਹੈ।ਨਿਰਮਲ ਅਰਪਨ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਅਰਤਿੰਦਰ ਸੰਧੂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਮਾਜ ਦੇ ਅਸਾਵੇਂਪਨ ਨੂੰ ਥਾਂ ਸਿਰ ਕਰਨ ਲਈ ਲੇਖਕ ਵਰਗ ਉਸਾਰੂ ਭੂਮਿਕਾ ਨਿਭਾ ਸਕਦਾ ਹੈ।ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ ਅਤੇ ਡਾ. ਆਤਮ ਰੰਧਾਵਾ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ, ਉਥੇ ਗਾਇਕ ਹਰਿੰਦਰ ਸੋਹਲ ਅਤੇ ਯਾਕੂਬ ਨੇ ਗੀਤ-ਸੰਗੀਤ ਰਾਹੀਂ ਆਪਣੀ ਹਾਜ਼ਰੀ ਲਵਾਈ। ਹੋਰਨਾਂ ਤੋਂ ਇਲਾਵਾ ਇਸ ਅਦਬੀ ਮਹਿਫਲ ਵਿੱਚ ਡਾ. ਹੀਰਾ ਸਿੰਘ, ਸੁਮੀਤ ਸਿੰਘ, ਪ੍ਰੋ: ਭੁਪਿੰਦਰ ਸਿੰਘ ਜੌਲੀ, ਸਰਦੂਲ ਸਿੰਘ ਥਿਆੜਾ ਹਰਭਜਨ ਸਿੰਘ ਬਰਾੜ, ਡਾ. ਕਸ਼ਮੀਰ ਸਿੰਘ, ਅੰਮ੍ਰਿਤ ਲਾਲ ਮੰਨਣ, ਜਗਤਾਰ ਗਿੱਲ, ਬਲਵਿੰਦਰ ਕੌਰ ਚੱਠਾ, ਮੈਡਮ ਹਰਜੀਤ ਕੌਰ, ਦਵਿੰਦਰ ਕੌਰ, ਪ੍ਰੋ: ਕੁਲਦੀਪ ਸਿੰਘ, ਸ਼ਾਮ ਸੁੰਦਰ, ਰਾਜਵੰਤ ਕੌਰ ਬਾਜਵਾ ਅਤੇ ਰਵਿੰਦਰ ਕੌਰ ਥਿਆੜਾ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply