ਪੱਟੀ, 1 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) ਮੋਬਾਇਲ ਨੈਟਵਰਕ ਕੰਪਨੀ ਆਈਡੀਆ ਵੱਲੋਂ ਪੱਟੀ ਵਿਖੇ 4 ਜੀ ਇੰਟਰਨੈਟ ਨੈਟਵਰਕ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੀਮਾ ਇੰਟਰਪ੍ਰਾਇਜ਼ੀਸ ਕਾਲਜ ਰੋਡ ਪੱਟੀ ਵਿਖੇ ਬਲਜੀਤ ਸਿੰਘ ਚੀਮਾ, ਜੋਨਲ ਮੈਨੇਜਰ ਨਵਦੀਪ ਸਿੰਘ, ਐਸਐਮ ਸੁਮਿਤ ਭੰਡਾਰੀ, ਐਸਐਮ ਹਰਸਿਮਰ ਸਿੰਘ, ਨਿਤਿਨ ਖੰਨਾ ਸਰਵਿਸ ਮੈਨ ਅਤੇ ਸਮੂਹ ਸਟਾਫ ਵੱਲੋਂ ਪੱਟੀ ਵਿੱਚ ਆਈਡੀਆ 4 ਜੀ ਇੰਟਰਨੈਟ ਨੈਟਵਰਕ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਇਲਾਕਾ ਵਾਸੀਆਂ ਨੂੰ 4 ਜੀ ਸ਼ੁਰੂ ਹੋਣ ਦੀ ਵਧਾਈ ਦਿੰਦਿਆਂ ਬਲਜੀਤ ਸਿੰਘ ਚੀਮਾ ਨੇ ਕਿਹਾ ਕਿ 4 ਜੀ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਬਲਜੀਤ ਸਿੰਘ ਚੀਮਾ, ਰਣਜੀਤ ਸਿੰਘ, ਅਜੇ ਕੁਮਾਰ ਕੌਂਸਲਰ, ਪ੍ਰਭਜੋਤ ਸਿੰਘ ਭਿੰਡਰ, ਜੋਧਾ ਸਿੰਘ, ਜਗਰੂਪ ਸਿੰਘ, ਸੁਰਜੀਤ ਸਿੰਘ, ਰਘਬੀਰ ਸਿੰਘ ਜਸਕਰਨ ਸਿੰਘ, ਨੇਹਾ ਸ਼ਰਮਾ, ਨਿਸ਼ਾ ਸ਼ਰਮਾ ਅਤੇ ਲਵਲੀਨ ਕੌਰ ਆਦਿ ਹਾਜ਼ਿਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media