Sunday, April 12, 2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ

PPN0203201602

ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਇਸ ਹਫ਼ਤਾਵਾਰੀ ਦਾ ਸਮਾਗਮ ਤੋਂ ਇਲਾਵਾ ਡਾ: ਸੰਜੇ ਗਰਗ ਦਿੱਲੀ ਨਰਸਿੰਗ ਹੋਮ ਵਿਖੇ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਤੋਂ ਬਾਅਦ ਭਾਈ ਅਬਨਾਸ਼ ਸਿੰਘ ਸੋਢੀ ਅਤੇ ਗੁਰਦਰਸਨ ਸਿੰਘ ਵਲੋਂ ਕੀਰਤਨ ਅਤੇ ਕਥਾ ਵਿਚਾਰ ਕਰਨ ਉਪਰੰਤ ਅਰਦਾਸ ਭਾਈ ਸੁਖਵਿੰਦਰ ਸਿੰਘ ਵਲੋਂ ਕੀਤੀ ਗਈ। ਭਾਈ ਕੁਲਦੀਪ ਸਿੰਘ ਮਿਸਤਰੀ ਵਲੋਂ ਹੁਕਮਨਾਮਾ ਲਿਆ ਗਿਆ। ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਡਾ: ਸੰਜੇ ਗਰਗ ਅਤੇ ਉਸ ਦੇ ਪਰਿਵਾਰ ਨੂੰ ‘ਕੇਸ ਗੁਰੂ ਦੀ ਮੋਹਰ’ ਦਾ ਸਨਮਾਨ ਚਿੰਨ੍ਹ ਸੁਸਾਇਅੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply