
ਦਿੱਲੀ, 2 ਮਾਰਚ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ), ਚੰਡੀਗੜ੍ਹ ਵਿਖੇ ਹੋਏ ‘ਸਰਬ ਧਰਮ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਵਿਸ਼ੇਸ਼ ਰੂਪ ਵਿੱਚ ਪੁਜੇ। ਇਸ ਮੌਕੇ ਸ. ਰਾਣਾ ਨੇ ਬਾਬਾ ਬੁਢਾ ਦਲ 96ਵੇਂ ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਲੱਖਾ ਸਿੰਘ (ਨਾਨਕਸਰ), ਬਾਬਾ ਜੋਗਾ ਸਿੰਘ (ਕਰਨਾਲ), ਬਾਬਾ ਕਰਨੈਲ ਸਿੰਘ ਗਰੀਬ, ਪ੍ਰਿੰ. ਕੁਲਦੀਪ ਸਿੰਘ, ਭਾਈ ਧਰਮਿੰਦਰ ਸਿੰਘ ਆਦਿ ਸੰਤ ਮਹਾਤਮਾਵਾਂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ‘ ਸਰਬ ਧਰਮ ਸੰਮੇਲਨ’ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਵਿਖੇ 12-13 ਮਾਰਚ ਨੂੰ ਆਯੋਜਿਤ ਕੀਤੇ ‘ਦਿੱਲੀ ਫਤਹ ਦਿਵਸ’ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਸੱਦਾ ਦਿੱਤਾ। ਇਸ ਮੌਕੇ ਮੰਚ ਤੋਂ ‘ਦਿੱਲੀ ਫਤਹ ਦਿਵਸ’ ਦਾ ਪੋਸਟਰ ਜਾਰੀ ਕਰਨ ਦੀ ਰਸਮ ਵੀ ਅਦਾ ਕੀਤੀ ਗਈ।
Punjab Post Daily Online Newspaper & Print Media