Monday, July 1, 2024

ਸਾਹਿਤਕਾਰ ਅਮਰਜੀਤ ਸਿੰਘ ਅਕਸ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ

Amarjeet Singh Aks

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬੀ ਜੁਬਾਨ ਦੇ ਸਥਾਪਤ ਲੇਖਕ ਅਤੇ ਪੰਜਾਬੀ ਦੇ ਸਾਹਿਤਕ ਰਸਾਲੇ ਅਕਸ ਦੇ ਮੁੱਖ ਸੰਪਾਦਕ ਅਮਰਜੀਤ ਸਿੰਘ ਅਕਸ ਦੇ ਅਕਾਲ ਚਲਾਣ ਤੇ ਸਥਾਨਕ ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰਾ ਅਰਤਿੰਦਰ ਸੰਧੂ ਅਤੇ ਦੇਵ ਦਰਦ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਸz: ਅਮਰਜੀਤ ਸਿੰਘ ਕੁਲਵਕਤੀ ਲੇਖਕ ਸਨ ਅਤੇ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਬੇਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿੰਦੇ ਸਨ। ਉਨ੍ਹਾਂ ਦੀਆਂ ਪੁਸਤਕਾਂ ‘ਕੌਫੀ ਹਾਊਸ ਦੇ ਬਾਹਰ ਖੜਾ ਆਦਮੀ’, ‘ਚਿਹਰੇ’ ਅਤੇ ‘ਸਰੋਕਾਰ’ ਪੰਜਾਬੀ ਸਾਹਿਤ ਵਿੱਚ ਚਰਚਿਤ ਰਹੀਆਂ ਹਨ। ਉਨ੍ਹਾਂ ਵੱਲੋਂ 70ਵਿਆਂ ਦੇ ਦਹਾਕੇ ਵਿੱਚ ਸ਼ੁਰੂ ਕੀਤਾ ਸਾਹਿਤਕ ਮੈਗਜ਼ੀਨ ਅਕਸ ਨਾਲ ਉਹ ਅੰਤ ਤੱਕ ਜੁੜੇ ਰਹੇ। ਜਿੱਥੇ ਉਨ੍ਹਾਂ ਆਪਣਾ ਬਚਪਨ ਗੁਰੂ ਨਗਰੀ ਵਿੱਚ ਗੁਜਾਰਿਆ, ਉਥੇ ਸਥਾਨਕ ਲੇਖਕਾਂ ਨਾਲ ਗੂੜੀ ਅਦਬੀ ਸਾਂਝ ਕਰਕੇ ਗੁਰੂ ਨਗਰੀ ਵਿੱਚ ਅਕਸਰ ਆਉਂਦੇ ਅਤੇ ਲੇਖਕ ਭਾਈਚਾਰੇ ਨਾਲ ਸਾਹਿਤਕ ਸੰਵਾਦ ਰਚਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਕਾਰਜਸ਼ੀਲ, ਕੁਲਵਕਤੀ ਲੇਖਕ ਅਤੇ ਵਧੀਆ ਇਨਸਾਨ ਤੋਂ ਵਿਰਵਾ ਹੋ ਗਿਆ ਹੈ। ਸz: ਅਮਰਜੀਤ ਸਿੰਘ ਦੇ ਅਕਾਲ ਚਲਾਣੇ ਤੇ ਨਿਰਮਲ ਅਰਪਨ, ਸੁਮੀਤ ਸਿੰਘ, ਮਨਮੋਹਨ ਢਿੱਲੋਂ, ਡਾ. ਕਸ਼ਮੀਰ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਪਰਮਿੰਦਰ, ਡਾ. ਇਕਬਾਲ ਕੌਰ ਸੌਂਧ, ਡਾ. ਊਧਮ ਸਿੰਘ ਸ਼ਾਹੀ, ਜਗਤਾਰ ਗਿੱਲ, ਹਰਭਜਨ ਖੇਮਕਰਨੀ, ਡਾ. ਸੁਖਬੀਰ, ਡਾ. ਆਤਮ ਰੰਧਾਵਾ, ਧਰਵਿੰਦਰ ਔਲਖ, ਗੁਰਬਾਜ ਛੀਨਾ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਭੁਪਿੰਦਰ ਸੰਧੂ, ਮਲਵਿੰਦਰ, ਸਰਬਜੀਤ ਸੰਧੂ, ਡਾ. ਮੋਹਨ, ਸ਼ੈਲਿੰਦਰਜੀਤ ਰਾਜਨ, ਕਲਿਆਣ ਅੰਮ੍ਰਿਤਸਰੀ, ਜਸਬੀਰ ਸਿੰਘ ਸੱਗੂ, ਅੰਮ੍ਰਿਤ ਲਾਲ ਮੰਨਣ, ਹਰਬੰਸ ਨਾਗੀ ਅਤੇ ਗੁਰਿੰਦਰ ਮਕਨਾ ਤੋਂ ਇਲਾਵਾ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply