Tuesday, June 23, 2026

ਐਲੀਮੈਂਟਰੀ ਸਕੂਲ ਠੱਕਰਪੁਰਾ ਨੂੰ ਬੈਂਚ ਭੇਂਟ

PPN0303201614

ਪੱਟੀ, 3 ਮਾਰਚ (ਰਣਜੀਤ ਮਾਹਲਾ, ਅਵਤਾਰ ਸਿੰਘ ਢਿੱਲੋਂ) – ਇਨਰਵ੍ਹੀਲ ਕਲੱਬ ਪੱਟੀ ਵੱਲੋਂ ਮਨਜੀਤ ਕੌਰ ਬੁਰਜ ਪ੍ਰਧਾਨ ਇਨਰਵ੍ਹੀਲ ਕਲੱਬ ਪੱਟੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਠੱਕਰਪੁਰਾ ਵਿਖੇ ਪਹਿਲੇ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਲਈ ਬੈਠਣ ਵਾਸਤੇ 15 ਬੈਂਚਾਂ ਦਾ ਸੈੱਟ ਭੇਂਟ ਕੀਤਾ। ਇਹ ਸੈੱਟ ਵਿਦੇਸ਼ ਵਿੱਚ ਬੈਠੇ ਠੱਕਰਪੁਰਾ ਦੇ ਵਸਨੀਕ ਕੈਪਟਨ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਮਰਜੀਤ ਕੌਰ ਯੂਐਸਏ ਦੇ ਸਹਿਯੋਗ ਨਾਲ ਦਿੱਤੇ ਗਏ ਅਤੇ ਉਨ੍ਹਾਂ ਵਿਸ਼ਵਾਸ਼ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਨਰਵ੍ਹੀਲ ਕਲੱਬ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ ਤਾਂ ਜੋ ਇਹ ਸਕੂਲ ਬਾਕੀ ਸਰਕਾਰੀ ਸਕੂਲਾਂ ਵਾਂਗ ਚੰਗਾ ਬਣ ਸਕੇ।ਜ਼ਿਕਰਯੋਗ ਹੈ ਕਿ ਇਨਰਵ੍ਹੀਲ ਕਲੱਬ ਪੱਟੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਤਿੰਨ ਸਾਲ ਲਈ ਅਪਣਾਇਆ ਗਿਆ ਹੈ ਤਾਂ ਜੋ ਇਹ ਸੁੰਦਰ ਸਕੂਲਾਂ ਵਿੱਚ ਸ਼ਾਮਿਲ ਹੋ ਸਕੇ। ਇਸ ਸਮੇਂ ਸੁਖਵਿੰਦਰ ਕੌਰ ਬਾਜਵਾ, ਅਮਨਦੀਪ ਕੌਰ ਮੰਡ, ਹਰਪ੍ਰੀਤ ਕੌਰ ਸੰਧੂ, ਰਸ਼ਪਾਲ ਕੌਰ, ਨਰਿੰਦਰ ਕੌਰ, ਜਗਤੇਸ਼ਵਰ ਸਿੰਘ ਬੁਰਜ, ਸਾਹਿਬ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਿਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply