Tuesday, March 17, 2026

ਸਿਆਸੀ ਕੱਦ ਝੂਠ ਬੋਲਿਆਂ ਨਹੀ ਬਣਦੇ ਬਲਕਿ ਝੂਠ ਦਾ ਪਰਦਾਫਾਸ਼ ਕਰਨ ਨਾਲ ਵੱਧਦੇ ਹਨ -ਔਜਲਾ

Aujla

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉਤਰੀ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਦੇ ਭਰਾ ਉਪਰ ਮਰਜ਼ੀ ਦੇ ਠੇਕੇਦਾਰਾਂ ਨੂੰ ਅੱਗ ਲਿਆਉਣ ਦੇ ਲੱਗੇ ਦੋਸ਼ਾਂ ਨੂੰ ਸ੍ਰੀ ਜੋਸ਼ੀ ਇਹ ਕਹਿ ਕੇ ਸਵੀਕਾਰ ਚੁੱਕੇ ਹਨ ਕਿ ਦੋਸ਼ ਲਗਾਉਣ ਵਾਲੇ ਦਾ ਕੱਦ ਉਨ੍ਹਾਂ ਨਾਲੋਂ ਛੋਟਾ ਹੈ।ਇਸ ਲਈ ਸ੍ਰੀ ਅਨਿਲ ਜੋਸ਼ੀ ਨੂੰ ਤੁਰੰਤ ਅਹੁਦੇ ਤੋਂ ਅਸਤੀਫਾ ਦੇਕੇ ਲਾਂਭੇ ਹੋ ਜਾਣਾ ਚਾਹੀਦਾ। ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸz ਗੁਰਜੀਤ ਸਿੰਘ ਔਜਲਾ ਨੇ ਜਾਰੀ ਪ੍ਰੈਸ ਰਲੀਜ ਇੱਕ ਪ੍ਰੈਸ ਵਿੱਚ ਸ੍ਰੀ ਜੋਸ਼ੀ ਨੂੰ ਸਵਾਲ ਕੀਤਾ ਹੈ ਕਿ ਜਦੋਂ ਭਾਜਪਾ ਦੇ ਇੱਕ ਮੰਤਰੀ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਉਸ ਦੇ ਸਕੇ ਭਰਾ ਰਾਜਾ ਜੋਸ਼ੀ ਦੀ ਸਿੱਧੀ ਦਖਲ ਅੰਦਾਜ਼ੀ ਦੇ ਦਸਤਾਵੇਜੀ ਸਬੂਤ ਸਾਹਮਣੇ ਆ ਚੁੱਕੇ ਹਨ ਤਾਂ ਸ੍ਰੀ ਜੋਸ਼ੀ ਹੁਣ ਆਪਣਾ ਪਰਦਾਫਾਸ਼ ਹੁੰਦਾ ਵੇਖ ਕਿਹੜੇ ਸਿਆਸੀ ਕੱਦ ਦੀ ਕਹਾਣੀ ਸੁਨਾਉਣਾ ਚਾਹੁੰਦੇ ਹਨ? ਕੀ ਸ੍ਰੀ ਜੋਸ਼ੀ ਇਹ ਨਹੀ ਜਾਣਦੇ ਜਾਂ ਜਾਣਬੁਝ ਕੇ ਭੁੱਲ ਗਏ ਹਨ ਕਿ ਸਿਆਸੀ ਕੱਦ ਝੂਠ ਬੋਲਿਆਂ ਨਹੀ ਬਣਦੇ ਬਲਕਿ ਝੂਠ ਦਾ ਪਰਦਾਫਾਸ਼ ਕਰਨ ਨਾਲ ਵੱਧਦੇ ਹਨ।ਸz: ਔਜਲਾ ਨੇ ਕਿਹਾ ਕਿ ਜੋਸ਼ੀ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਅਸਲ ਕਹਾਣੀ ਤਾਂ ਜੋਸ਼ੀ ਖੁੱਦ ਇਹ ਕਹਿ ਕੇ ਸਪੱਸ਼ਟ ਕਰ ਰਹੇ ਹਨ ਕਿ ਉਨ੍ਹਾਂ ਦੇ ਪ੍ਰਬੰਧ ਹੇਠ ਬਣੀਆਂ ਕੁਝ ਸੜਕਾਂ ਤਿੰਨ-ਤਿੰਨ ਵਾਰ ਬਨਾਉਣੀਆਂ ਪਈਆਂ ਹਨ, ਉਹ ਮੰਨ ਰਹੇ ਹਨ ਕਿ ਕੁਝ ਦੋਸ਼ੀਆਂ ਨੂੰ ਸਜਾ ਵੀ ਦਿੱਤੀ ਗਈ ਹੈ ਲੇਕਿਨ ਸ੍ਰੀ ਜੋਸ਼ੀ ਇਹ ਸਵੀਕਾਰਨ ਨੂੰ ਤਿਆਰ ਨਹੀ ਕਿ ਇਸ ਬਦਇੰਤਜ਼ਾਮੀ ਲਈ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਦੀ ਸਰਕਾਰੀ ਕੰਮਾਂ ਵਿੱਚ ਦਖਲਅੰਦਾਜ਼ੀ ਵੀ ਜਿੰਮੇਵਾਰ ਹੈ।ਸz: ਔਜਲਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸz: ਮਨਦੀਪ ਸਿੰਘ ਮੰਨਾ ਨੇ ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਦਾ ਜੋ ਸੱਚ ਸਾਹਮਣੇ ਲਿਆਂਦਾ ਹੈ ਸ੍ਰੀ ਜੋਸ਼ੀ ਉਸਨੂੰ ਸੁਨਣ ਤੇ ਮੰਨਣ ਦੀ ਖੇਚਲ ਕਰਨ, ਲੱਗੇ ਦੋਸ਼ਾਂ ਨੂੰ ਸਿਆਸੀ ਕੱਦਾਂ ਦੀ ਗਿਣਤੀ ਮਿਣਤੀ ਨਾਲ ਬੌਣਾ ਕਰਨ ਦੀ ਕੋਸ਼ਿਸ਼ ਨਾ ਕਰਨ ,ਅਹੁਦੇ ਤੋਂ ਅਸਤੀਫਾ ਦੇਕੇ ਲਾਂਭੇ ਹੋਣ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply