ਜੰਡਿਆਲਾ ਗੁਰੂ, 4 ਮਾਰਚ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਵਿਗਿਆਨਕ ਰੁਚੀ ਪੈਦਾ ਕਰਣ ਦੇ ਮਕਸਦ ਨਾਲ ਸ਼ੁਰੂ ਕੀਤੀ ‘ਮੁੱਖ ਮੰਤਰੀ ਵਿਗਿਆਨ ਯਾਤਰਾ’ ਸਕੀਮ ਤਹਿਤ ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ ਅੰਮ੍ਰਿਤਸਰ ਦੇ ਛੇਵੀ ਜਮਾਤ ਦੇ ਬੱਚਿਆਂ ਦਾ ਇਕ ਦਿਨਾ ‘ਪੁਸ਼ਪਾ ਗੁਜਰਾਲ ਸਇੰਸ ਸਿਟੀ ਕਪੂਰਥਲਾ’ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਵਿਚ ਤਕਰੀਬਨ ਛੇਵੀਂ ਜਮਾਤ ਦੇ 100ਦੇ ਕਰੀਬ ਬੱਚਿਆਂ ਨੇ ਭਾਗ ਲੈ ਕੇ ਵਿਗਿਆਨਕ ਖੋਜਾਂ ਦੀ ਜਾਣਕਾਰੀ ਹਾਸਲ ਕੀਤੀ।ਬੱਚਿਆਂ ਨੇ ਸਪੇਸ ਥੀਏਟਰ, ਥ੍ਰੀ.ਡੀ ਸਿਨੇਮਾ, ਲੇਜ਼ਰ ਸ਼ੋਅ, ਬਰਡ ਗੈਲਰੀ ਅਤੇ ਹੋਰ ਵੀ ਬਹੁਤ ਸਾਰੀਆਂ ਵਿਗਿਆਨ ਨਾਲ ਸਬੰਧਤ ਚੀਜਾਂ ਨੂੰ ਦੇਖਿਆ ਅਤੇ ਹੈਰਾਨੀ ਪ੍ਰਗਾਟਾਈ।ਵਿਦਿਆਰਥੀਆਂ ਨੇ ਸਪੇਸ ਥੀਏਟਰ ਰਾਹੀ ਤਾਰਿਆਂ ਦਾ ਟੱਟਣਾ ਅਤੇ ਗਲੈਕਸੀਆਂ ਦਾ ਬਣਨਾ ਤੋਂ ਇਲਾਵਾ ਗ੍ਰਹਿਆਂ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ।ਮੁੱਖ ਅਧਿਆਕਾ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕੇ ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਅਰਥੀਆਂ ਨੂੰ ਵਿਗਿਆਨ ਦੇ ਸਿਧਾਂਤਾਂ ਪ੍ਰਤੀ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ,ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾ ਬੱਚਿਆਂ ਵਿੱਚੋਂ ਵਿਗਿਆਨੀ ਪੈਦਾ ਕਰ ਸਕੀਏ।ਇਸ ਮੌਕੇ ਸ਼੍ਰੀਮਤੀ ਹਰਦੀਪ ਕੌਰ, ਸ਼੍ਰੀ ਕ੍ਰਿਸ਼ਨ ਕੁਮਾਰ, ਸ਼੍ਰੀਮਤੀ ਸਵਿਤਾ ਰਾਣੀ, ਸ਼੍ਰੀਮਤੀ ਮਨਿੰਦਰਪ੍ਰੀਤ ਕੌਰ ਸਾਰੇ ਅਧਿਆਪਕ, ਬੱਚਿਆਂ ਨਾਲ ਇਸ ਦੌਰੇ ਤੇ ਹਾਜਰ ਸਨ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media