Friday, July 17, 2026

ਪੱਟੀ ਵਿਖੇ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਪੱਟੀ, 7 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਹਰਿ ਹਰ ਰੋਹੀ ਮੰਦਿਰ ਪੱਟੀ ਵੱਲੋਂ ਸ਼ਿਵਰਾਤਰੀ ਦੇ ਸਬੰਧ ਵਿਚ ਬਾਬਾ ਆਨੰਦਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜਿਸ ਦੀ ਸ਼ੁਰੂਆਤ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕਾਸਲ ਪੱਟੀ ਵੱਲੋਂ ਸ਼ਿਵ ਪੂਜਨ ਕਰਨ ਉਪਰੰਤ ਕੀਤੀ ਗਈ । ਇਸ ਮੌਕੇ ਬਾਬਾ ਆਨੰਦਗਿਰੀ ਮਹਾਰਾਜ ਨੇ ਦੱਸਿਆ ਕਿ ਪੱਟੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਤਿਓਹਾਰ ਬੜੀ ਧੂੰਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਯਾਤਰਾ ਹਰਿ ਹਰ ਰੋਹੀ ਮੰਦਿਰ ਪੱਟੀ ਤੋਂ ਸ਼ੁਰੂ ਹੋ ਕੇ ਕਾਲਜ ਰੋਡ, ਗਾਂਧੀ ਸੱਥ, ਬੱਸ ਸਟੈਂਡ, ਮੇਨ ਰੋਡ, ਰੇਲਵੇ ਰੋਡ, ਵੱਡੀ ਮੰਡੀ, ਪੁਰਾਣੀ ਕੈਰੋਂ ਰੋਡ, ਸਰਹਾਲੀ ਰੋਡ ਤੋਂ ਹੁੰਦੀ ਹੋਈ ਵਾਪਿਸ ਪਹੁੰਚੀ । ਇਸ ਮੌਕੇ ਸ਼ਿਵ ਭਗਤਾਂ ਵੱਲੋਂ ਥਾਂ-ਥਾਂ ‘ਤੇ ਲੰਗਰ ਲਗਾਏ ਗਏ। ਇਸ ਮੌਕੇ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ, ਜੋਗਿੰਦਰ ਸਿੰਘ ਪ੍ਰਧਾਨ, ਅਮਰੀਕ ਸਿੰਘ ਭੁੱਲਰ, ਜਸਬੀਰ ਸਿੰਘ ਜੱਸ ਕਾਸਲਰ, ਅਜੈ ਕੁਮਾਰ ਕਾਸਲਰ, ਰਣਜੀਤ ਸਿੰਘ ਉਪਲ, ਰਛਪਾਲ ਸਿੰਘ ਬੇਦੀ, ਭੁਪਿੰਦਰ ਸਿੰਘ ਮਿੰਟੂ, ਮੁਨੀਸ਼ ਸਾਹਨੀ, ਵਿਨੋਦ ਖੰਨਾ, ਗੁਰਮਹਾਂਵੀਰ ਸਿੰਘ ਸਰਹਾਲੀ, ਪਵਨ ਕੁਮਾਰ ਟਾਹ, ਦੇਸ਼ ਰਾਜ ਅਗਨੀਹੋਤਰੀ, ਰਾਜੀਵ ਗੱਬਰ, ਵਿਜੇ ਗਿਰੀ, ਚੰਦਰ ਭਾਰਦਵਾਜ, ਰਣਧੀਰ ਸੋਨੂੰ, ਮੋਨੂੰ ਪੰਡਤ, ਰਾਕੇਸ਼ ਪੰਡਤ, ਲਵ ਸ਼ਰਮਾ ਆਦਿ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply