Friday, July 5, 2024

ਝੱਪਟਮਾਰ ਨੂੰ ਸ਼ਹਿਰ ਵਾਸੀਆਂ ਨੇ ਮੌਕੇ ‘ਤੇ ਕੀਤਾ ਕਾਬੂ

ਪੱਟੀ, 7 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸਥਾਨਕ ਸ਼ਹਿਰ ਅੰਦਰ ਨਿੱਤ ਦਿਨ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਜਿਥੇ ਸ਼ਹਿਰ ਦੀ ਸੁਰੱਖਿਆ ਵਿੱਚ ਨਾਕਾਮ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਜਿਥੇ ਸ਼ੱਕੀ ਹੈ, ਉਥੇ ਹੀ ਪੁਲਿਸ ਦੀ ਚੱਲ ਰਹੀ ਢਿੱਲੀ ਕਾਰਗੁਜ਼ਾਰੀ ਅੱਜ ਉਸ ਵਕਤ ਸਾਹਮਣੇ ਆਈ, ਜਦ ਪਰਸ ਝਪਟਮਾਰ ਨੂੰ ਬਾਜ਼ਾਰ ਵਾਲਿਆਂ ਨੇ ਫੜ੍ਹ ਕੇ ਕੁਟਾਪਾ ਚਾੜ੍ਹਿਆ ਤੇ ਨਜ਼ਦੀਕ ਖੜ੍ਹੇ ਪੁਲਿਸ ਕਰਮਚਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ, ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਹੈ । ਜਾਣਕਾਰੀ ਅਨੁਸਾਰ ਦੁਪਹਿਰ ਦੇ ਵਕਤ ਸ਼ਕਤੀ ਸਿੰਘ ਮੰਮਣਕੇ ਨੇ ਬਾਜ਼ਾਰ ਵਿਚੋਂ ਲੰਘ ਰਹੀ ਔਰਤ ਦਾ ਪਰਸ ਖੋਹ ਲਿਆ, ਤੇ ਔਰਤ ਵੱਲੋਂ ਰੌਲਾ ਪਾਏ ਜਾਣ ‘ਤੇ ਬਾਜ਼ਾਰ ਵਿੱਚ ਮੌਜੂਦ ਲੋਕਾਂ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੀ ਹਾਜ਼ਰੀ ਵਿਚ ਇਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਤੇ ਫਿਰ ਇਕ ਖੰਭੇ ਨਾਲ ਬੰਨ੍ਹ ਦਿੱਤਾ, ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ । ਜਦ ਇਹ ਘਟਨਾ ਵਾਪਰੀ ਤਾਂ ਉਸ ਮੌਕੇ ਥਾਣਾ ਪੱਟੀ ਤੋਂ ਦੋ ਵਰਦੀਧਾਰੀ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ, ਜਿੰਨਾਂ ਦੀ ਮੌਜੂਦਗੀ ਵਿਚ ਇਹ ਘਟਨਾਕ੍ਰਮ ਵਾਪਰਿਆ । ਇਸ ਸਬੰਧੀ ਲੋਕਾਂ ਵੱਲੋਂ ਕੀਤੀ ਗਈ ਝਪਟਮਾਰ ਦੀ ਕੁੱਟਮਾਰ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਏ ‘ਤੇ ਵਾਇਰਲ ਹੋਈਆਂ ਹਨ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਬਾਜ਼ਾਰ ਵਾਸੀਆਂ ਵੱਲੋਂ ਝਪਟਮਾਰਾਂ ਦੀ ਗ਼ੈਰ-ਮਨੁੱਖੀ ਢੰਗ ਨਾਲ ਕੁੱਟਮਾਰ ਕੀਤੀ ਗਈ । ਜਦ ਇਸ ਸਬੰਧੀ ਥਾਣਾ ਪੱਟੀ ਦੀ ਮੁਖੀ ਰਾਜਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜ੍ਹਤ ਔਰਤ ਵੱਲੋਂ ਅਜੇ ਤੱਕ ਕੋਈ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ ਗਈ, ਪਰ ਫਿਰ ਵੀ ਦੋਸ਼ੀ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਵੀਡੀਓ ਦੇਖਣ ਉਪਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply