ਪੱਟੀ, 8 ਮਾਰਚ (ਅਵਾਤਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਭਗਵਾਨ ਵਾਲਮੀਕਿ ਭਾਈਚਾਰੇ ਦੀ ਅਹਿਮ ਮੀਟਿੰਗ ਸੰਗਠਨ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਦੀ ਪ੍ਰਧਾਨਗੀ ਹੋਈ।ਜਿਸ ਦੀ ਅਗਵਾਈ ਸੰਗਠਨ ਦੇ ਚੇਅਰਮੈਨ ਲਖਬੀਰ ਸੰਧੂ ਨੇ ਕੀਤੀ।ਇਸ ਮੀਟਿੰਗ ਵਿੱਚ ਸ਼ਹਿਰ ਵਾਸੀਆ ਨੂੰ ਮਹਾਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਵਧਾਈ ਦਿੰਦੇ ਹੋਏ ਲਖਬੀਰ ਸੰਧੂ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਹਰੇਕ ਧਾਰਮਿਕ ਸਮਾਗਮ ਰਲ ਮਿਲਕੇ ਮਨਾਉਣੇ ਚਾਹੀਦੀ ਹਨ।ਅਤੇ ਵਧ ਚੜ ਕੇ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।ਇਸ ਮੌਕੇ ਭਗਵਾਨ ਵਾਲਮੀਕਿ ਭਾਈਚਾਰੇ ਵੱਲੋਂ ਸ਼ਹਿਰ ਵਿੱਚ’ ਲੰਗਰ ਵੀ ਵਰਤਾਇਆ ਗਿਆ ਅਤੇ ਭਗਵਾਨ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ।ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਧਾਨ ਹਦੈਤ ਰਾਮ, ਸਰਵਨ ਸਿੰਘ ਕੈਰੋਂ, ਲਖਵਿੰਦਰ ਸਿੰਘ ਭੂੱਟੋ ਤਹਿਸੀਲ ਪ੍ਰਧਾਨ ਮਜ਼ਬੀ ਸਿੱਖ ਮੋਰਚਾ ਹਾਜ਼ਿਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media