Monday, April 20, 2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਸ਼ਰੋਮਣੀ ਐਵਾਰਡ ਨਾਲ ਸਨਮਾਨਿਤ

PPN1003201602ਬਟਾਲਾ, 10 ਮਾਰਚ (ਨਰਿੰਦਰ ਸਿੰਘ ਬਰਨਾਲ) – ਨਵੀਂ ਦਿਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ ਵੀ ਕੇ ਮੈਨਨ ਭਵਨ ਵਿਖੇ ਅੰਤਰਰਾਸ਼ਟਰੀ ਪੱਧਰ ਤੇ ਮਹਿਲਾ ਸ਼ਸ਼ਤੀਕਰਨ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਰਾਜਾਂ ਤੋਂ 100 ਮਹਿਲਾਵਾ, ਸਿਖਿਆ, ਸਿਹਤ, ਸਮਾਜ ਸੇਵਾ ਦੇ ਖੇਤਰ ਵਿਸਚ ਅਹਿਮ ਭੂਮਿਕਾ ਤੇ ਵਿਸ਼ੇਸ਼ ਯੋਗਦਾਨ ਨੂੰ ਸਮਰਪਤ ਮਹਿਲਾਵਾਂ ਨੇ ਸਮਾਗਮ ਵਿਚ ਸਿਰਕਤ ਕੀਤੀ। ਇਸ ਮਸਾਗਮ ਵਿਚ ਅੰਤਰਰਾਸ਼ਟਰੀ ਸਮਰਸਤਾ ਮੰਚ ਕਾਠਮੰਡੂ ਦੇ ਸੰਯੋਜਕ ਮਹਾਂਵੀਰ ਪ੍ਰਸਾਦ ਟੋਡੀ, ਨੇਪਾਲ ਐਸ.ਸੀ ਦੇ ਡੀ.ਐਮ.ਐਸ ਕ੍ਰਿਸਨ ਕੁਮਾਰ ਡਕਾਲ, ਸੰਸਕ੍ਰਿਤ ਵਿਸ਼ਵ ਵਿਦਿਆਲਯ ਦੇ ਉਪ ਕੁਲਪਤੀ ਰਾਮ ਅਵਤਾਰ ਸਰਮਾ, ਹਰਿਆਣਾ ਦੀ ਉਪ ਜਿਲ੍ਹਾ ਪ੍ਰਮੁਖ ਸ੍ਰੀ ਮਤੀ ਸੁਨੀਤਾ ਵਰਮਾ, ਸਵਰਾਜ ਅਭਿਆਨ ਦੇ ਰਾਸਟਰੀ ਸੰਯੋਜਕ ਪ੍ਰੋ. ਅਜੀਤ ਝਾਅ, ਕਿਰਨ ਚੋਪੜਾ ਖਾਸ ਮਹਿਮਾਨਾਂ ਨੇ ਸਮੂਲੀਅਤ ਕੀਤੀ। ਗੁਰਦਾਸਪੁਰ ਜਿਲ੍ਹੇ ਵਿਚੋ ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੂਪਸੜੀ ਨੂੰ ਇਸ ਸਮਾਗਮ ਦੌਰਾਨ ਮਹਿਲਾ ਸਸਤੀਕਰਨ ਸੰਮੇਲਨ ਮੌਕੇ ਮਹਿਲਾ ਸ਼ਕਤੀ ਸ਼ਰੋਮਣੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਕੂਲ ਪਹੁੰਚਣ ਤੇ ਸਕੂਲ ਸਟਾਫ ਵੱਲੋ ਉਹਨਾ ਸੁਆਗਤ ਕੀਤਾ ਗਿਅ।ਇਥੇ ਇਹ ਵੀ ਜਿਕਰਯੋਗ ਹੈ ਕਿ ਲੈਕਚਰਾਰ ਸਤਿੰਦਰ ਕੌਰ ਕਾਹਲੋ ਪਹਿਲਾਂ ਜਿਲ੍ਹਾ ਪੱਧਰੀ ਹੀ ਬਲਕਿ ਸਟੇਟ ਪੱਧਰੀ ਸਮਾਗਮਾਂ ਵਿਚ ਵੀ ਉਹਨਾ ਦੀਆ ਸਮਾਜ ਪ੍ਰਤੀ ਸਕਾਰਤਮ ਗਤੀ ਵਿਧੀਆਂ ਕਰਕੇ ਸਨਮਾਨਤ ਕੀਤਾ ਜਾ ਚੁੱਕਾ ਹੈ। ਸਤਿੰਦਰ ਕਾਹਲੋ ਦੀਆਂ 6 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਇਹਨਾਂ ਕਿਤਾਬਾਂ ਤੋਂ ਸੇਧ ਲੈ ਰਹੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply