ਬਟਾਲਾ, 10 ਮਾਰਚ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੌਰਡ ਵਲੌ ਲਈਆਂ ਜਾ ਰਹੀਆਂ ਅੱਠਵੀ ਦੀਆਂ ਪ੍ਰੀਖਿਆਂਵਾਂ ਚ ਮੁਲਾਂਕਣ ਨੂੰ ਪਾਰਦਰਸ਼ੀ ਬਨਾਉਣ ਲਈ ਸਿੱਖਿਆ ਅਧਿਕਾਰੀਆਂ ਵਲੌ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਅੱਠਵੀ ਜਮਾਤ ਦੇ ਹੋ ਰਹੇ ਮੁਲਾਂਕਰਣ ਦੀ ਡੀ ਜੀ ਐਸ ਈ ਟੀਮ ਦੇ ਜਿਲਾ ਇੰਚਾਰਜ ਅਮਰਜੀਤ ਸਿੰਘ ਭਾਟੀਆ ਵਲੋਂ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨੇ ਅਧਿਆਪਕਾਂ ਵਲੌ ਗਣਿਤ ਵਿਸ਼ੇ ਦੀਆਂ ਚੈਕ ਕੀਤੀਆਂ ਗਈਆਂ ਉਤਰ ਪੱਤਰੀਆਂ ਦੀ ਕ੍ਰਾਸ ਚੈਕਿੰਗ ਕੀਤੀ ਅਤੇ ਉਹਨਾਂ ਨੂੰ ਜਰੂਰੀ ਨਿਰਦੇਸ਼ ਵੀ ਦਿੱਤੇ।ਉਹਨਾਂ ਦੱਸਿਆ ਕਿ ਵਿਸ਼ਾ ਅਧਿਆਪਕਾਂ ਵਲੌ ਚੈਕ ਕੀਤੇ ਜਾ ਰਹੀਆਂ ਉਤੱਰ ਪੱਤਰੀਆਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ ਤਾਂ ਜੌ ਸਿੱਖਿਆ ਦੇ ਪੱਧਰ ਨੂੰ ਹੋਰ ਉਚਾ ਚੁਕਿਆ ਜਾ ਸਕੇ। ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਦੀਪ ਕੁਮਾਰ, ਵਿਪੱਨ ਕੁਮਾਰ ਅਤੇ ਲੈਕਚਰਰ ਬਲਵਿੰਦਰ ਸਿੰਘ ਤੌ ਅਲਾਵਾ ਬਲਜੀਤ ਸਿੰਘ ਵਡਾਲਾ ਗ੍ਰੰਥੀਆਂ, ਗੁਰਮੀਤ ਕੌਰ,ਮੁਕੇਸ਼ ਕੁਮਾਰ, ਮੋਨਿਕਾ ਨਇਅਰ, ਯੂਨੀਸ਼ ਮਹਾਜਨ, ਮੋਨਿਕਾ ਮਿਨਹਾਸ,ਸੁਨੀਤਾ ਕੁਮਾਰੀ,ਸੁਮਨ ਬਾਲਾ ਅਤੇ ਜਤਿੰਦਰ ਕੌਰ ਵੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media