ਪੱਟੀ, 11 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੰਜਾਬ ਵਿੱਚ ਵਗ ਰਹੇ ਨਸ਼ਿਆ ਦੇ ਛੇਵੇ ਦਰਿਆ ਨੂੰ ਠੱਲ ਪਾਉਣ ਲਈ ਡੀ.ਜੀ.ਪੀ ਸਾਹਿਬ ਪੰਜਾਬ ਅਤੇ ਐਸ ਐਸ ਪੀ ਤਰਨਤਾਰਨ ਦੇ ਨਿਰਦੇਸ਼ਾਂ ‘ਤੇ ਚੌਕੀ ਪੱਟੀ ਮੌੜ ਵਿਖੇ ਨਸ਼ਿਆਂ ਰੂਪੀ ਕੌਹੜ ਨੂੰ ਖਤਮ ਕਰਨ ਲਈ ਚੌਕੀ ਪੱਟੀ ਮੋੜ ਵਿਖੇ ਐਟੀਕੁਰੈਪਸ਼ਨ ਦੀ ਟੀਮ ਤੇ ਪਤਵੰਤੇ ਮੋਹਤਬਾਰਾਂ ਦੀ ਟੀਮ ਨਾਲ ਮੀਟਿੰਗ ਹੋਈ।ਮੀਟਿੰਗ ਵਿੱਚ ਬੋਲਦਿਆਂ ਏ.ਐਸ.ਆਈ ਸਤਪਾਲ ਸਿੰਘ ਨੇ ਕਿਹਾ ਕਿ ਪਬਲਿਕ ਦੇ ਸਹਿਯੋਗ ਤੋ ਬਿਨਾਂ ਨਸ਼ਾ ਰੂਪੀ ਦਰਿਆ ਨੂੰ ਠੱਲ ਨਹੀ ਪੈ ਸਕਦੀ। ਉਹਨਾ ਨੇ ਮੋਰਚੇ ਆਗੂਆਂ ਤੇ ਮੋਹਤਬਰਾਂ ਤੋ ਨਸ਼ੇ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸੁਝਾਅ ਅਤੇ ਸਹਿਯੌਗ ਮੰਗਿਆ।ਮੋਰਚੇ ਦੇ ਪੰਜਾਬ ਪ੍ਰਧਾਨ ਅਜੇ ਕੁਮਾਰ ਦੀਨੂ ਤੇ ਪਰਮਿੰਦਰ ਸਿੰਘ ਹੀਰਾ ਸਲਾਹਕਾਰ ਪੰਜਾਬ ਨੇ ਵਿਸ਼ਵਾਸ਼ ਦੁਆਇਆ ਕਿ ਆਉਣ ਵਾਲੇ ਦਿੰਨਾ ਵਿੱਚ ਰਾਤ ਦਿਨ ਮਿਹਨਤ ਕਰਕੇ ਨਸ਼ਾ ਰੂਪੀ ਕੋਹੜ ਨੂੰ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੋਕੇ ਬਲਾਕ ਪ੍ਰਧਾਨ ਗੁਰਪੀਤ ਸਿੰਘ ਗੋਲਾ ਹਰਭੇਜ ਸਿੰਘ ਫਰੰਦੀਪੁਰ, ਗੁਰਲਾਲ ਸਿੰਘ, ਸ਼ਹਿਰੀ ਪ੍ਰਧਾਨ ਪੱਟੀ, ਜਸਵੰਤ ਸਿੰਘ ਪੱਟੀ, ਜੋਰਾਵਰ ਸਿੰਘ, ਜਸਬੀਰ ਸਿੰਘ ਦੁੱਬਲੀ, ਡਾ: ਸੁਖਵੰਤ ਸਿੰਘ ਚੁਸਲੇਵਾੜ ਸਤਿੰਦਰ ਸਿੰਘ ਆਦਿ ਹਾਜਰ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media