ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਸੰਪੰਨ ਹੋਈ ਆਲ ਇੰਡੀਆ ਇੰਟਰ ਯੂਨਿਵਰਸਿਟੀ ਸਰਕਲ ਸਟਾਇਲ ਕਬੱਡੀ ਚੈਂਪੀਅਨਸ਼ਿਪ ਦੇ ਦੋਰਾਨ ਜੀਐਨਡੀਯੂ ਦੇ ਪੁਰਸ਼ ਵਰਗ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਬਰਾਊਂਜ ਮੈਡਲ ਹਾਸਲ ਕੀਤੇ ਹਨ। ਜੀਐਨਡੀਯੂ ਪੁੱਜਣ ਤੇ ਇਸ ਟੀਮ ਦਾ ਤੇ ਕੋਚ ਲਖਵੀਰ ਸਿੰਘ ਦਾ ਜੀਐਨਡੀਯੂ ਖੇਡ ਪ੍ਰਬੰਧਕਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੋਕੇ ਕੋਚ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਖੇਡ ਪ੍ਰਤੀਯੋਗਿਤਾ ਵਿਚ ਦੇਸ਼ ਭਰ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਦੋਰਾਨ ਜੀਐਨਡੀਯੂ ਦੀ ਟੀਮ ਦੇ ਖਿਡਾਰੀਆਂ ਵਲੋਂ ਬੇਹਤਰ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਤਰ੍ਹਾਂ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੋਕੇ ਕੋਚ ਕੋਚ ਬਲਵੀਰ ਸਿੰਘ, ਕੋਚ ਰਾਮ ਸਿੰਘ, ਕੋਚ ਗੋਪਾਲ ਸਿੰਘ ਆਦਿ ਹਾਜਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media