Tuesday, August 11, 2026

ਡਿਸਟ੍ਰਿਕ ਗਵਰਨਰ ਆਈ.ਐਸ ਲੂਥਰਾ ਵੱਲੋਂ ਲਾਇੰਨਜ਼ ਕਲੱਬ ਮੁਸਕਾਨ ਦੇ ਕੰਮਾਂ ਦਾ ਮੁਲਾਂਕਣ

PPN1303201604

ਬਟਾਲਾ, 13 ਮਾਰਚ (ਨਰਿੰਦਰ ਸਿੰਘ ਬਰਨਾਲ)- ਲਾਇੰਨਜ਼ ਕਲੱਬਾਂ ਵਿਸਵ ਭਰ ਵਿਚ ਆਪਣੇ ਸਮਾਜ ਪ੍ਰਤੀ ਕੀਤੇ ਕੰਮਾਂ ਕਰਕੇ ਜਾਣੀਆਂ ਜਾਂਦੀਆਂ ਹਨ। ਲਾਇੰੰਨਜ ਕਲੱਬ ਮੁਸਕਾਨ ਬਟਾਲਾ-321 ਡੀ ਵੀ ਬਟਾਲਾ ਤੇ ਆਸ ਪਾਸ ਦੇ ਪਿੰਡਾਂ ਵਿਚ ਕੀਤੇ ਕੰਮਾਂ ਕਰਕੇ ਹਰਮਨ ਪਿਆਰੀ ਕਲੱਬ ਵੱਜੋਂ ਜਾਣੀ ਜਾਂਦੀ ਹੈ। ਇਸ ਕਲੱਬ ਦੁਆਰਾ ਸਮਾਜ ਪ੍ਰਤੀ ਕੰਮਾਂ ਵਿਚ ਖੂਨ ਦਾਨ ਕੈਂਪ, ਹੁਸ਼ਿਆਰ ਵਿਦਿਆਰਥੀਆਂ ਦੀ ਮਦਦ,ਫੂਡ ਫਾਰ ਹੰਗਰ, ਗਰੀਬਾਂ ਵਾਸਤੇ ਕੰਬਲਾਂ ਦੀ ਵੰਡ , ਵਾਤਾਵਰਨ ਦੀ ਸੁਰੱਖਿਆ ਆਦਿ ਪ੍ਰਮੁਖ ਕੰਮ ਹਨ। ਇਸ ਕਲੱਬ ਦੇ ਕੀਤੇ ਕੰਮਾਂ ਦੇ ਲੇਖੇ ਦਾ ਹਿਸਾਬ ਚੈਕ ਕਰਨ ਵਾਸਤੇ ਕਲੱਬ ਦੇ ਡਿਸਟ੍ਰਿਕ ਗਵਰਨਰ ਲਾਇੰਨ ਇਕਬਾਲ ਸਿੰ ਘ ਲੂਥਰਾ ਤੇ ਲਾਇੰਨ ਸੁਦੀਪ ਗਰਗ ਵੀ ਡੀ ਜੀ -1 ਨੇ ਕਲੱਬ ਦੀ ਫੇਰੀ ਦੌਰਾਨ ਕਲੱਬ ਦੇ ਕੰਮਾਂ ਦਾ ਮੁਲਾਂਕਣ ਕੀਤਾ ਤੇ ਕਲੱਬ ਦਾ ਲੇਖਾ ਆਦਿ ਚੈਕ ਕੀਤਾ ਗਿਆ। ਜਿਕਰਯੋਗ ਹੈ ਕਿ ਮੁਸਕਾਨ ਕਲੱਬ ਬਟਾਲਾ ਫੈਮਲੀ ਕਲੱਬ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਕਲੱਬ ਨੂੰ ਫਾਈਵ ਸਟਾਰ ਦਾ ਦਰਜਾ ਹਾਸਿਲ ਹੈ। ਕਲੱਬ ਦੇ ਕੀਤੇ ਹੋਏ ਕੰਮਾ ਨੂੰ ਮੁਖ ਰੱਖਦਿਆਂ ਕਲੱਬ ਦਾ ਦਰਜਾ ਫਾਈਵ ਸਟਾਰ ਤੋ ਵਧਾ ਕੇ ਸੈਵਨ ਸਟਾਰ ਕਰ ਦਿਤਾ ਗਿਆ ਹੈ। ਕਲੱਬ ਦੇ ਕੰਮਾ ਨੂੰ ਸਮਾਜ ਪ੍ਰਤੀ ਹੋਰ ਸਾਰਥਕ ਬਣਾਉਣ ਵਾਸਤੇ ਸਾਰੇ ਹੀ ਲਾਇੰਨ ਮੈਬਰਾਂ ਨੂੰ ਹੋਰ ਵਧੀਆਂ ਪ੍ਰੋਜੈਕਟ ਕਰਨ ਬਾਰੇ ਪ੍ਰੇਰਤ ਕੀਤਾ । ਵੰਡਰ ਹੋਟਲ ਬਟਾਲਾ ਵਿਖੇ ਕੀਤੇ ਕਲੱਬ ਦੇ ਪ੍ਰਭਾਂਵਸ਼ਾਲੀ ਸਮਾਗਮ ਦੌਰਾਨ ਮੁਸਕਾਨ ਕਲੱਬ ਪ੍ਰਧਾਂਨ ਲਾਇੰਨ ਰਣਜੀਤ ਸਿੰਘ ਰੰਧਾਵਾ, ਲਾਇੰਨ ਭਾਂਰਤ ਭੂਸ਼ਨ ਜੋਨ ਚੇਅਰਮੈਨ, ਹਰਭਜਨ ਸਿੰਘ ਸੇਖੋ, ਬਰਿੰਰਦ ਸਿੰਘ, ਲਖਵਿੰਦਰ ਸਿੰਘ ਢਿਲੋਂ,ਬਲਕਾਰ ਸਿੰਘ, ਕਵਲਜੀਤ ਸਿੰਘ ਵਾਹਲਾ, ਦਵਿੰਦਰ ਸਿੰਘ ਕਾਹਲੋਂ, ਸੁਖਵੰਤ ਸਿੰਘ ਬੇਦੀ, ਗੁਰਸ਼ਰਨ ਸਿੰਘ, ਸੁਖਦੇਵ ਸਿੰਘ ਹੰਜਰਾ, ਪੀ.ਆਰ.ਓ ਨਰਿੰਦਰ ਸਿੰਘ, ਬਖਸ਼ਿੰਦਰ ਸਿੰਘ ਤੋ ਇਲਾਵਾ ਲੇਡੀ ਲਾਇੰਨ ਮੈਬਰ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply