
ਅੰਮ੍ਰਿਤਸਰ, 5 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਚੌਥੀ ਕਲਾਸ ਦੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਰਹਿਨੁਮਾਈ ਹੇਠ ‘ਮਾਡਲ ਕਲਾਸ ਪੇਸ਼ਕਾਰੀ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦਾ ਮੁੱਖ ਮਨੋਰਥ ਵਿਦਿਆਰਥੀਆਂ ‘ਚ ਲੁਕੀ ਪ੍ਰਤਿਭਾ ਨੂੰ ਮਾਪੇ, ਅਧਿਆਪਕ ਤੇ ਉੱਚ ਮੰਚ ‘ਤੇ ਪੇਸ਼ਕਾਰੀ ਕਰਕੇ ਉਸ ‘ਚ ਨਿਖਾਰ ਲਿਆਉਣਾ ਸੀ। ਇਸ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ‘ਚ ਅਵੱਲ ਰਹੇ ਵਿਦਿਆਰਥੀਆਂ ਨੂੰ ਡਾ. ਬਰਾੜ ਦੁਆਰਾ ਇਨਾਮ ਵੀ ਤਕਸੀਮ ਕੀਤੇ ਗਏ। ਇਸ ਸਮਾਰੋਹ ਦੌਰਾਨ ਸਕੂਲ ਵਿਦਿਆਰਥੀਆਂ ਵੱਲੋਂ ਆਪਣੀ ਕਾਬਲੀਅਤ ਦਾ ਮੁਜ਼ਾਹਰਾ ਕਰਦਿਆ ਭੰਗੜਾ, ਡਾਂਸ, ਡਰਾਮਾ ਅਤੇ ਸਵਾਲ-ਜਵਾਬ ਵਰਗੀਆਂ ਪੇਸ਼ਕਾਰੀਆਂ ‘ਚ ਆਪਣੀ ਭੂਮਿਕਾ ਕਾਬਲੇ-ਤਾਰੀਫ਼ ਨਿਭਾਈ। ਡਾ. ਬਰਾੜ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਉਨ੍ਹਾਂ ਅਗਾਂਹ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਈ ਬੱਚੇ ਝਿਚਕਣ ਕਾਰਨ ਆਪਣੇ ਅੰਦਰਲੇ ਹੁਨਰ ਲੁਕਾਉਂਦੇ ਹੋਏ ਮੰਚ ਤੋਂ ਦੂਰ-ਦੂਰ ਰਹਿੰਦੇ ਹਨ, ਜਿਸ ਨਾਲ ਉਹ ਸਮਾਜ ਤੋਂ ਪਛੜ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਦੇ ਇਸੇ ਝਾਕੇ ਨੂੰ ਖੋਲ੍ਹਣ ਲਈ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਵਾਤਾਵਰਣ ਦੀ ਸਾਂਭ-ਸੰਭਾਲ ‘ਤੇ ਵਿਦਿਆਰਥੀਆਂ ਵੱਲੋਂ ਇਸ ਨਾਟਕ ਵੀ ਪੇਸ਼ ਕੀਤਾ। ਜਿਸ ‘ਚ ਵਿਦਿਆਰਥੀਆਂ ਨੇ ਵੱਧ ਰਹੇ ਪ੍ਰਦੂਸ਼ਣ ‘ਤੇ ਆਪਣੀ ਪੇਸ਼ਕਾਰੀ ਦਾ ਨਮੂਨਾ ਵਿਖਾਕੇ ਵਿਖਾਕੇ ਹਾਜ਼ਰ ਦਰਸ਼ਕਾਂ ਤੋਂ ਖ਼ੂਬ ਵਾਹ-ਵਾਹ ਖੱਟੀ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media