Sunday, September 8, 2024

ਕਿਸੇ ਵੀ ਪੱਤਰਕਾਰ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ- ਜਸਬੀਰ ਸਿੰਘ ਪੱਟੀ

                ਪੇਡ ਨਿਊਜ ਦੀ ਜਾਂਚ ਸੀ.ਬੀ.ਆਈ ਤੋ ਕਰਵਾਈ ਜਾਵੇ

PPN050509

ਅੰਮ੍ਰਿਤਸਰ,  5 ਮਈ (ਸੁਖਬੀਰ ਸਿੰਘ) ਚੰਡੀਗੜ ਪੰਜਾਬ ਯੂਨੀਅਨ ਆਫ ਜਰਨਲਿਸਟ ਦੀ ਇੱਕ ਹੰਗਾਮੀ ਮੀਟਿੰਗ ਅੱਜ ਵਿਰਸਾ ਵਿਹਾਰ ਵਿਖੇਹੋਈ ਜੋ ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਪੱਤਰਕਾਰ ਦਵਿੰਦਰਪਾਲ ਸਿੰਘ ਦੇ ਘਰ ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਗਈ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰਨ ਦੇ ਨਾਲ ਨਾਲ ਇਸ ਸਾਜਿਸ਼ ਨੂੰ ਨੰਗਾ ਕੀਤਾ ਜਾਵੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੌਰਾਨ ਲਾਈਆ ਗਈਆ ‘ਪੇਡ ਨਿਊਜ’ ਦੀ ਜਾਂਚ ਵੀ ਸੀ. ਬੀ.ਆਈ ਤੋ ਕਰਵਾਉਣ ਦੀ ਮੰਗ ਕੀਤੀ ਗਈ।  ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਮੱਤੇਵਾਲ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰਾਂ ਤੇ ਹੋ ਰਹੇ ਹਮਲੇ ਅਤੇ ਸਰਕਾਰ ਵੱਲੋ ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ ਅਪਨਾਈ ਗਈ ਬੇਗਾਨਗੀ ਦੀ ਨੀਤੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਯੂਨੀਅਨ ਵੱਲੋ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ ਅਤੇ ਪਹਿਲੇ ਫੇਜ ਵਿੱਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ ਦੇ ਪ੍ਰਸ਼ਾਸ਼ਕ ਦੇ ਨਾਮ ਇੱਕ ਮੰਗ ਪੱਤਰ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਅਤੇ ਦੂਸਰੇ ਫੇਜ ਵਿੱਚ ਧਰਨਿਆ ਤੇ ਮੁਜਾਹਰਿਆ ਦਾ ਸਿਲਾਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਇੱਕ ਪੰਜਾਬੀ ਚੈਨਲ ਤੇ ਪੰਜਾਬੀ ਅਖਬਾਰ ਦੇ ‘ਪੇਡ ਨਿਊਜ਼’ ਦੇ ਚੱਲ ਰਹੇ ਵਿਵਾਦ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਮਾਮਲਾ ਕਾਫੀ ਸੰਗੀਨ ਹੈ ਅਤੇ ਲੋਕ ਸਭਾ ਦੀਆ ਚੋਣਾਂ ਦੌਰਾਨ ਬਹੁਤ ਸਾਰੇ ਟੀ.ਵੀ.ਚੈਨਲਾਂ ਤੇ ਅਖਬਾਰਾਂ ਵੱਲੋਂ ਖਬਰਾਂ ਲਗਾਉਣ ਦੀ  ਭੂਮਿਕਾ ਸ਼ੱਕੀ ਤੇ ‘ਪੇਡ ਨਿਊਜ਼’ ਵਾਲੀ ਰਹੀ ਹੈ ਇਸ ਲਈ ਚੋਣ ਕਮਿਸ਼ਨ ਇਸ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰਕੇ  ਸਮੁੱਚੇ ਇਸ ਵਰਤਾਰੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕਰੇ ਤਾਂ ਕਿ ਮੀਡੀਆ ਨਾਲ ਜੁੜੀਆ ਕਾਲੀਆ ਭੇਡਾਂ ਦਾ ਸੱਚ ਸਾਹਮਣੇ ਆ ਸਕੇ।
ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਪੰਜਾਬ ਸਰਕਾਰ ਵੱਲੋ ਪੱਤਰਕਾਰਾਂ ਨੂੰ ਸਰਕਾਰੀ ਕਾਰਡ ਜਾਰੀ ਨਹੀ ਕੀਤੇ ਗਏ ਅਤੇ ਜਿਲਾ ਲੋਕ ਸੰਪਰਕ ਅਧਿਕਾਰੀ ਵੱਲੋ ਵੀ ਦਿਹਾਤੀ ਖੇਤਰ ਨਾਲ ਸਬੰਧਿਤ ਵਧੇਰੇ ਕਰਕੇ ਪੱਤਰਕਾਰਾਂ ਦੇ ਚੋਣਾਂ ਦੀ ਕਵਰੇਜ ਕਰਨ ਦੇ ਕਾਰਡ ਨਹੀ ਬਣਾ ਕੇ ਦਿੱਤੇ ਗਏ। ਉਹਨਾਂ ਕਿਹਾ ਕਿ ਲੋਕ ਸੰਪਰਕ ਵਿਭਾਗ ਜਿਸ ਨੂੰ ਸਰਕਾਰ ਦੀਆ ਉਸਾਰੂ ਨੀਤੀਆ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਨ ਦੀ ਜਿੰਮੇਵਾਰੀ ਸੋਂਪੀ ਗਈ ਹੈ ਉਸ ਦਾ ਵਤੀਰਾ ਸਰਕਾਰੀ ਨੀਤੀਆ ਨੂੰ ਘਰ ਘਰ ਪਹੁੰਚਾਉਣ ਵਾਲੇ ਪੱਤਰਕਾਰਾਂ ਨਾਲ ਵੀ ਸਹਿਯੋਗ ਵਾਲਾ ਨਹੀ ਹੈ। ਲੋਕ ਸੰਪਰਕ ਮੰਤਰੀ ਤੋ ਅਸਤੀਫੇ ਦੀ ਮੰਗ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਇਸ ਤੋ ਪਹਿਲਾਂ ਜਿੰਨੇ ਵੀ ਲੋਕ ਸੰਪਰਕ ਦੇ ਮੰਤਰੀ ਰਹੇ ਹਨ ਉਹਨਾਂ ਦੇ ਮੁਕਾਬਲੇ ਮੌਜੂਦਾ ਮੰਤਰੀ ਦਾ ਵਤੀਰਾ ਨਿੰਦਣਯੋਗ ਤੇ ਅਹੁੰਚ ਵਾਲਾ ਰਿਹਾ ਹੈ ਕਿਉਕਿ ਮੰਤਰੀ ਸਾਹਿਬ ਨੂੰ ਤਾਂ ਆਪਣੇ ਹੋਰ ਜਾਇਜ ਨਜਾਇਜ ਹੋਰ ਕੰਮ ਵਿੱਚ ਹੀ ਮਸ਼ਰੂਫ ਰਹਿੰਦੇ ਹਨ।  ਇਸੇ ਤਰਾ ਥਾਣਾ ਅਜਨਾਲਾ ਦੇ ਮੁੱਖੀ ਜਗਜੀਤ ਸਿੰਘ ਵੱਲੋ ਪੱਤਰਕਾਰ ਗੁਰਿੰਦਰ ਬਾਠ ਨਾਲ ਥਾਣੇ ਵਿੱਚ ਗਲਤ ਵਰਤਾਉ ਕਰਨ ਅਤੇ ਪੁਲੀਸ ਜਿਲਾ ਬਟਾਲਾ ਦੇ ਸਿਵਲ ਲਾਈਨ ਦੇ ਹੈਕੜਬਾਜ ਏ.ਐਸ.ਆਈ ਜਗਤਾਰ ਸਿੰਘ ਵੱਲੋਂ ਪੱਤਰਕਾਰ ਯੁੱਧਵੀਰ ਮਾਲਟੂ ਨਾਲ ਕੀਤੇ ਗਏ ਦੁਰਵਿਹਾਰ ਤੇ ਉਸ ਦਾ ਮੋਬਾਇਲ ਖੋਹਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆ ਤੋ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਪੱਤਰਕਾਰਾਂ ਨੂੰ ਇਨਸਾਫ ਦਿਵਾਇਆ ਜਾਵੇ । ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਪੱਤਰਕਾਰਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਯੂਨੀਅਨ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਇਸ ਤੋ ਇਲਾਵਾ ਪੱਤਰਕਾਰਾਂ ਨੂੰ ਦਰਪੇਸ਼ ਹੋਰ ਵੀ ਕਈ ਮਸਲੇ ਵਿਚਾਰੇ ਗਏ ਜਿਹਨਾਂ ਵਿੱਚ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਮੁਫਤ ਬੱਸ ਪਾਸ ਅਤੇ ਟੋਲ ਪਲਾਜਾ ਤੋ ਲੰਘਣ ਸਮੇਂ ਮੁੱਫਤ ਐੰਟਰੀ ਵੀ ਸ਼ਾਮਲ ਹੈ ਅਤੇ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੀਟਿੰਗ ਨੂੰ ਬਟਾਲਾ ਤੋ ਆਏ ਪੱਤਰਕਾਰ ਬਲਵਿੰਦਰ ਭੱਲਾ, ਵਾਲੀਆ ਤੇ ਯੁੱਧਵੀਰ ਮਾਲਟੂ, ਤਰਨ ਤਾਰਨ ਤੋਂ  ਗੋਲਡੀ ਅਤੇ ਕੱਥੂਨੰਗਲ ਤੋ ਬਲਜੀਤ ਸਿੰਘ ਜੈਂਤੀਪੁਰਾ, ਮਨਮੋਹਨ ਸਿੰਘ ਢਿਲੋ, ਧੀਰਜ ਕੁਮਾਰ, ਮਜੀਠਾ ਤੋ ਜਗਤਾਰ ਸਿੰਘ ਸਹਿਮੀ, ਖਾਸਾ ਤੋ ਜਸਬੀਰ ਸਿੰਘ ਖਾਸਾ, ਵੇਰਕਾ ਤੋ ਬਲਰਾਜ ਸਿੰਘ ਵੇਰਕਾ, ਅਜਨਾਲਾ ਤੋ ਗੁਰਪ੍ਰੀਤ ਸਿੰਘ ਅਜਨਾਲਾ, ਗੁਰਿੰਦਰ ਸਿੰਘ ਬਾਠ, ਗੱਗੋ ਮਾਹਲ ਤੋ ਸੁਰਿੰਦਰਪਾਲ ਸਿੰਘ ਤਾਲਬਪੁਰ,  ਰਮਦਾਸ ਤੋ ਬਲਵਿੰਦਰ ਸਿੰਘ ਸੰਧੂ,  ਸਿਮਰਨਜੀਤ ਸਿੰਘ, ਦਿਲਬਾਗ ਸਿੰਘ, ਸੁਖਬੀਰ ਸਿੰਘ ਰਾਮੂਵਾਲ, ਭਕਨਾ ਤੋ ਜਸਬੀਰ ਸਿੰਘ ਭਕਨਾ, ਚਾਟੀਵਿੰਡ ਤੋ ਪੁੰਜ,  ਤਰਸੇਮ ਸਿੰਘ ਸਾਧਪੁਰ, ਫਤਿਹਗੜ ਚੂੜੀਆ ਤੋ ਸਾਰੰਗਲ ਨੇ ਵੀ ਸੰਬੋਧਨ ਕੀਤਾ ਤੇ ਆਪਣੇ ਵਿਚਾਰ ਪੇਸ਼ ਕੀਤੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply