Monday, February 23, 2026

ਪੰਜਾਬ ਦਾ ਕਿਲਾ ਫਤਿਹ ਕਰਨ ਲਈ ”ਆਪ” ਵਲੋਂ ਸੋਸ਼ਲ ਮੀਡੀਆ ਲਈ ਟੀਮਾਂ ਦਾ ਗਠਨ ਸ਼ੁਰੂ

 

ਸੰਦੌੜ੍ਹ, 12 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਅੰਦਰ ਸੁਰੂPPN1203201609 ਤੋਂ ਹੀ ਆਮ ਆਦਮੀ ਪਾਰਟੀ ਦੀ ਲਹਿਰ ਚਲਾਉਣ ਵਿੱਚ ਸੋਸ਼ਲ ਮੀਡੀਆ ਦੀ ਬੜੀ ਹੀ ਅਹਿਮ ਭੂਮਿਕਾ ਰਹੀ ਹੈ ।ਜਿੱਥੇ ਕੁਝ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਲੋਂ ਆਮ ਆਦਮੀ ਪਾਰਟੀ ਲਈ ਕੋਈ ਖਾਸ ਸਮਰਥਨ ਨਹੀਂ ਦਿੱਤਾ ਗਿਆ, ਉੱਥੇ ਹੀ ਸੋਸ਼ਲ ਮੀਡੀਆ ਉਪਰ ਆਮ ਆਦਮੀ ਪਾਰਟੀ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਪਾਰਟੀ ਨੂੰ ਪ੍ਰਚਾਰਿਆ ਜਾ ਰਿਹਾ ਹੈ । ਇਸੇ ਕੜੀ ਤਹਿਤ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦਾ ਕਿਲਾ ਫਤਿਹ ਕਰਨ ਦੇ ਮਕਸਦ ਤਹਿਤ ਹੁਣ ”ਆਪ” ਦੇ ਵਰਕਰਾਂ ਵਲੋਂ ਸੋਸ਼ਲ ਮੀਡੀਆ ਉਪਰ ਆਪਣੀ ਪਾਰਟੀ ਦੇ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਮੀਟਿੰਗਾ ਲਗਾਈਆਂ ਜਾ ਰਹੀਆਂ ਹਨ । ਜਿਸ ਲਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਡਾ.ਖਾਨ ਲਸੋਈ ਵਲੋਂ ਆਪਣੀ ਪਾਰਟੀ ਦੀਆਂ ਸਰਗਰਮੀਆਂ ਨੂੰ ਸੋਸ਼ਲ ਮੀਡੀਆ ਉਪਰ ਜੰਗੀ ਪੱਧਰ ਤੇ ਤੇਜ ਕਰਨ ਲਈ ਹਲਕਾ ਫਤਿਹਗੜ੍ਹ ਵਿੱਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਲਗਾਤਾਰ ਮੀਟਿੰਗਾਂ ਰਾਂਹੀ ਆਪਣੀ ਪਾਰਟੀ ਦੇ ਉਨ੍ਹਾਂ ਨੌਜਾਵਨਾਂ ਨੂੰ ਇੱਕ ਪਲੇੇਟਫਾਰਮ ਤੇ ਇਕੱਠਾ ਜਾ ਰਿਹਾ ਹੈ, ਜੋ ਕਿ ਸੋਸ਼ਲ ਮੀਡੀਆ ਬਾਰੇ ਬਖੂਬੀ ਜਾਣਕਾਰੀ ਰੱਖਦੇ ਹਨ ਅਤੇ ਸੋਸ਼ਲ ਮੀਡੀਆ ਦਾ ਮੋਰਚਾ ਸੰਭਾਲ ਕੇ ਅਕਾਲੀਦਲ ਅਤੇ ਕਾਂਗਰਸ ਦੇ ਕਿਲੇ ਨੂੰ ਸੇਧ ਲਾ ਸਕਣ ।ਇਸੇ ਸਬੰਧੀ ਬੀਤੇ ਦਿਨੀਂ ਡਾ.ਖਾਨ ਵਲੋਂ ਅਹਿਮਦਗੜ੍ਹ ਅੰਦਰ ”ਆਪ” ਆਗੂ ਡਾ.ਯਸ਼ਪਾਲ ਦੇ ਦਫਤਰ ਵਿਖੇ ਆਪਣੀ ਪਾਰਟੀ ਦੇ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੇ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ । ਇਸ ਮੀਟਿੰਗ ਵਿੱਚ ਡਾ.ਖਾਨ ਵਲੋਂ ਵੱਖ-ਵੱਖ ਹਲਕਿਆਂ ਦੇ ”ਆਪ” ਅਗੂਆਂ ਨੂੰ ਸੋਸ਼ਲ ਮੀਡੀਆ ਰਾਂਹੀ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਲਾਮਬੰਦ ਕੀਤਾ ਗਿਆ ।ਇਸ ਮੌਕੇ ਡਾ.ਖਾਨ ਨੇ ਕਿਹਾ ਕਿ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ ਵਲੋਂ ਸਾਡੀ ਪਾਰਟੀ ਦੇ ਪ੍ਰਚਾਰ ਅਤੇ ਸਮਰਥਨ ਲਈ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਕਰਕੇ ਹੁਣ ਪੰਜਾਬ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਲਈ ਪਾਰਟੀ ਵਰਕਰਾਂ ਦਾ ਸੋਸ਼ਲ ਮੀਡੀਆ ਉਪਰ ਸਰਗਰਮ ਹੋਣਾ ਬਹੁਤ ਹੀ ਜਰੂਰੀ ਹੈ ।ਇਸ ਲਈ ਹਰੇਕ ਪੜੇ-ਲਿਖੇ ਪਾਰਟੀ ਵਰਕਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ ਭਾਵ ‘ਫੇਸਬੁੱਕ, ਟਵੀਟਰ ਅਤੇ ਵਾਟਸਐਪ’ ਉਪਰ ਆਪਣਾ ਅਕਾਊਂਟ ਬਣਾ ਕੇ ਆਪਣੀ ਪਾਰਟੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਪਾਰਟੀ ਦੇ ਹਿੱਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਸਕੀਏ।ਇਸ ਮੌਕੇ ਡਾ.ਖਾਨ ਲਸੋਈ ਤੋਂ ਇਲਾਵਾ ਡਾ.ਯਸ਼ਪਾਲ ਕਪਿਲਾ, ਸਰਪੰਚ ਸੁਖਚੈਨ ਸਿੰਘ, ਕੇਵਲ ਜਾਗੋਵਾਲ, ਗੁਰਦੀਪ ਨਿਆਮਤਪੁਰਾ,ਰਾਜੀਵ ਕੁਮਾਰ, ਕੇਵਲ ਕ੍ਰਿਸ਼ਨ ਭੋਲਾ, ਲਾਡੀ ਕੁੱਪ, ਹਰਜਿੰਦਰ ਬਿਰਦੀ,ਇਮਤਿਆਜ ਰੋਹੀੜਾ, ਹਰਦੀਪ ਦੋਲੌਵਾਲ, ਚਮਕੌਰ ਸਿੰਘ ਅਤੇ ਬਹਾਦਰ ਖਾਂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply