ਬਟਾਲਾ, 14 ਮਾਰਚ (ਨਰਿੰਦਰ ਬਰਨਾਲ) – ਮੁਗਲ ਕਾਲ ਦੌਰਾਨ ਸਿੱਖੀ ਸਿਧਾਤਾਂ ਲਈ ਆਪਣਾ ਪਰਿਵਾਰ ਵਾਰਨ ਵਾਲੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਵਡਮੁੱਲਾ ਇਤਿਹਾਸ ਅਤੇ ਵੰਸ਼ਕ ਖੋਜਣ ‘ਤੇ ਪਲਵਿੰਦਰ ਸਿੰਘ ਲੰਬੜਦਾਰ ਮੈਂਬਰ ਬਲਾਕ ਸੰਮਤੀ ਤੇ ਸਾਬਕਾ ਸਰਪੰਚ ਪਿੰਡ ਬਿਜਲੀਵਾਲ ਵੱਲੋ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਗੁਰਮਿਤ ਸਮਾਗਮ ਦੌਰਾਨ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋ ਪਹੁੰਚੀਆਂ ਭਗਤ ਰਵਿਦਾਸ ਸਭਾ ਵੱਲੋਂ ਜਥੇਦਾਰ ਸੇਵਾ ਸਿੰਘ ਸੇਖਵਾਂ ਰਾਜ ਮੰਤਰੀ ਪੰਜਾਬ ਸਰਕਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਨੁੰ ਸੰਬੋਧਨ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਰਵਿਦਾਸੀਆ ਭਾਈਚਾਰੇ ਦਾ ਇਤਿਹਾਸ ਲਸਾਨੀ ਸਹਾਦਤਾਂ ਨਾਲ ਭਰਿਆ ਪਿਆ ਹੈ ਤੇ ਜਿਸ ਨੂੰ ਖੋਜਣ ਦੀ ਲੋੜ ਹੈ ਉਹਨਾਂ ਸ਼ਹੀਦ ਬਾਬਾ ਜੈ ਸਿੰਘ ਦੀ ਗੱਲ ਕਰਦਿਆਂ ਕਿਹਾ ਕਿ 1753 ਈਸਵੀ ਨੂੰ ਸਰਹੰਦ ਦੇ ਨਵਾਬ ਅਬਦੁਸ ਸਮੁੰਦ ਖਾਨ ਦੇ ਅਹਿਲਕਾਰਾਂ ਦਾ ਤੰਬਾਕੂ ਵਾਲਾ ਹੁੱਕਾ ਚੁੱਕਣ ਲਈ ਇਸ ਕਰਕੇ ਨਾਂਹ ਕੀਤੀ ਸੀ ਕਿਉ ਕਿ ਬਾਬਾ ਜੈ ਸਿੰਘ ਦਾ ਪਰਿਵਾਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅ੍ਰੰਮਿਤਧਾਰੀ ਸਿੱਖ ਸਨ। ਜਿਸ ਕਾਰਨ ਗੁੱਸੇ ਚ ਆ ਕੇ ਮੁੱਗਲ ਸਰਕਾਰ ਨੇ ਬਾਬਾ ਜੀ ਦੇ ਸਾਰੇ ਪਰਿਵਾਰ ਨੂੰ ਦਰੱਖਤਾਂ ਨਾਲ ਪੁੱਠੇ ਟੰਗ ਕੇ ਜਿਉਂਦੇ ਖੱਲ ਉਤਾਰ ਕੇ ਸ਼ਹੀਦ ਕਰ ਦਿਤਾ ।ਇਸ ਸ਼ਹੀਦ ਦੇ ਪਰਿਵਾਰ ਦੀ ਖੋਜ ਕਰਨ ਅਤੇ ਯਾਦਗਾਰ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕਰਨ ਦੀ ਸੇਵਾ ਉਨਾਂ ਨੂੰ (ਸੇਖਵਾਂ) ਨੂੰ ਦਿਤੀ, ਜਿਸ ਦੀ ਖੋਜ਼ ਕਰਕੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਏ ਜਾਣ ਤੇ ਪਿੰਡ ਬਾਰਨ ਨਜਦੀਕ ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਵੱਡੀ ਯਾਂਦਗਾਰ ਬਣਾਈ ਜਾ ਰਹੀ ਹੈ। ਜਿਸ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿਤੀ ਹੈ।
ਇਸ ਮੌਕੇ ਵੱਖ ਵੱਖ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਜਿਹਨਾ ਵਿਚ ਪਲਵਿੰਦਰ ਸਿੰਘ ਲੰਬੜਦਾਰ ਮੈਬਰ ਬਲਾਕ ਸੰਮਤੀ, ਸਾਬਕਾ ਸਰਪੰਚ ਬਿਜਲੀਵਾਲ, ਸੁਲੱਖਣ ਸਿੰਘ ਕਲਾਨੋਰ ਪ੍ਰਧਾਨ ਰਵਿਦਾਸ ਸੇਵਾ ਸੁਸਾਇਟੀ ਵਿੰਝਵਾਂ, ਸ੍ਰੀ ਰਵਿਦਾਸ ਸੇਵਾ ਸੁਸਾਇਟੀ ਕਲਾਨੌਰ, ਸ੍ਰੀ ਗੁਰੂ ਰਵਿਦਾਸ ਸੇਵਾ ਸੰਗਠਨ ਭੰਡਾਰੀ ਮੁਹੱਲਾ ਦੇ ਪ੍ਰਧਾਨ ਬਨਾਰਸੀ ਦਾਸ,ਡਾ ਅਸੋਕ ਕੁਮਾਰ ਪ੍ਰਧਾਨ, ਕੇਵਲ ਕ੍ਰਿਸ਼ਨ ਫੈਜਪੁਰਾ, ਮਨਜੀਤ ਸਿੰਘ ਮੀਆਂ ਕੋਟ ਪ੍ਰਧਾਨ ਰਵਿਦਾਸ ਸੇਵਾ ਸੁਸਾਇਟੀ, ਜਸਪਾਲ ਸਿੰਘ ਭੰਡਾਰੀ ਗੇਟ, ਬਲਬੀਰ ਸਿੰਘ ਪ੍ਰਧਾਨ ਭਰਥ, ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਧਾਰੀਵਾਲ,ਸ੍ਰੀ ਗੁਰੂ ਰਵਿਦਾਸ ਸਭਾਂ ਕਾਦੀਆਂ ਦੇ ਪ੍ਰਧਾਨ ਹਰਜੀਤ ਸਿੰਘ,ਗੁਰਦਾਸ ਸਿੰਘ ਸਰਪੰਚ ਸ਼ਾਹਬਾਦ, ਅਮਰੀਕ ਸਿੰਘ ਸ਼ਾਹਬਾਦ,ਰਵਿਦਾਸ ਸਭਾ ਦਾਬਾਂਵਾਲ ਦੇ ਪ੍ਰਧਾਨ ਮਦਨ ਲਾਲ, ਇੰਦਰ ਕੁਮਾਰ ਹਾਥੀਗੇਟ ਬਟਾਲਾ, ਵਿਜੈ ਥਾਪਰ ਪ੍ਰਧਾਨ ਸ਼ਾਂਤੀ ਨਗਰ, ਸ੍ਰੀ ਗੁਰੂ ਰਵਿਦਾਸ ਸਭਾ ਗੁਰਦਾਸਪੁਰ, ਵਿਜੈ ਕੁਮਾਰ ਐਮ ਸੀ, ਸਤਪਾਲ, ਦਰਸਨ ਲਾਲ ਫੈਜਪੁਰਾ, ਗੁਰਦਿਆਲ ਸਿੰਘ ਲੰਬੜਦਾਰ, ਕੁੰਨਨ ਸਿੰਘ, ਪ੍ਰਧਾਂਨ ਵਿੰਝਵਾਂ, ਸ੍ਰੀ ਗੁਰੂ ਰਵਿਦਾਸ ਸਭਾ ਡੇਰਾ ਬਾਬਾ ਨਾਨਕ ਤੋ ਵੱਡੀ ਪੱਧਰ ਤੇ ਰਵਿਦਾਸੀਆਂ ਭਾਈਚਾਰਾ ਹਾਜ਼ਰ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਗੁਰਵਿੰਦਰ ਸਿਘ ਗੋਰਾ ਮੈਬਰ ਸ੍ਰੋਮਣੀ ਕਮੇਟੀ, ਡਾ. ਲਖਬੀਰ ਸਿੰਘ ਭਾਗੋਵਾਲੀਆ, ਸਵਿੰਦਰ ਸਿੰਘ ਡੀ.ਪੀ.ਆਰ.ਓ ਆਦਿ ਪਤਵੰਤੇ ਹਾਜ਼ਰ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media