ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਸਿੱਖ ਵਾਤਾਵਰਨ ਦਿਵਸ ਦਾ ਸੰਕਲਪ ਜੋ ਕਿ ਸੰਕਲਪਿਤ ਹੋਇਆ 2010 ਵਿੱਚ ਜਿਸਦਾ ਸਿਹਰਾ ਈਕੋ ਸਿੱਖ ਦੇ ਸਿਰ ਬੱਝਦਾ ਹੈ। ਜੀਹਨਾਂ ਨੇ ਸੱਤਵੇਂ ਪਾਤਸ਼ਾਹ ਗੁਰੁ ਹਰਿ ਰਾਇ ਸਾਹਿਬ ਜੀ ਦੇ ਗੁਰੂਤਾ-ਗੱਦੀ ਦਿਵਸ ਨੂੰ ਇਹ ਦਿਹਾੜਾ ਸਮਰਪਿਤ ਕੀਤਾ ਹੈ। ਇਹ ਦਿਹਾੜਾ ਕੁਦਰਤ ਅਤੇ ਵਾਤਾਵਰਨ ਨਾਲ ਇੱਕ ਸਾਰ ਹੋ ਕੇ ਜੀਉਣ ਨੂੰ ਸਮਰਪਿਤ ਹੈ। ਸੰਨ 2013 ਨੂੰ ਪੰਜ ਸਿੰਘ ਸਾਹਿਬਾਨਾਂ ਨੇ ਅਕਾਲ ਤਖਤ ਤੋਂ ਇਸ ਦਿਹਾੜੇ ਨੂੰ ਮਨਾਉਣ ਦੀ ਪੁਸ਼ਟੀ ਕੀਤੀ ਅਤੇ ਸਿੱਖ ਸੰਗਤ ਨੂੰ ਉਤਸ਼ਾਹਿਤ ਕੀਤਾ ਕਿ ਇਹ ਦਿਹਾੜਾ ਪੂਰਨ ਸਮਰਪਤਿ ਹੋ ਕੇ ਮਨਾਇਆ ਜਾਵੇ। ਸੰਨ 2014 ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸਮੂਹ ਸੰਸਥਾਵਾਂ ਨੂੰ ਵਾਤਾਵਰਨ ਨਾਲ ਇੱਕਸਾਰਤਾ ਦਰਸਾਉਂਦੀਆਂ ਪਹਿਲ ਕਦਮੀਆਂ ਅਪਨਾ ਕੇ ਇਸਦੀ ਸੰਭਾਲ ਕੀਤੀ ਜਾਵੇ।
ਇਸ ਸਾਲ ਇਸ ਦਿਹਾੜੇ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਇਹ ਦਿਹਾੜਾ ਇਸ ਸੰਸਾਰ ਦੇ ਵੱਖ-ਵੱਖ ਦੇਸ਼ਾ, ਸ਼ਹਿਰਾਂ ਅਤੇ ਇਸ ਤੋਂ ਅੱਗੇ ਪੰਜਾਬ ਦੇ ਗੁਰਦੁਆਰਿਆਂ, ਵਿੱਦਿਅਕ ਸੰਸਥਾਵਾਂ ਅਤੇ ਵੱਖ-ਵੱਖ ਕਾਲੋਨੀਆਂ ਵਿੱਚ ਮਨਾਇਆ ਗਿਆ। ਇਸ ਦੇ ਤਹਿਤ ਕਥਾ-ਕੀਰਤਨ, ਜੁਲੂਸ-ਜਲਸਿਆਂ ਇਕੱਤਰਤਾਵਾਂ, ਪੌਧਾਰੋਪਣ ਅਤੇ ਸਾਫ-ਸਫਾਈ ਦੇ ਕਾਰਜ ਆਰੰਭ ਕੇ ਮਨਾਇਆ ਗਿਆ। ਇਸ ਸਾਲ ਸਿੱਖ ਵਾਤਾਵਰਨ ਦਿਵਸ ਦਾ ਮੁੱਖ ਧਿਆਨ ਇਸ ਗੱਲ ਤੇ ਕੇਂਦਰਿਤ ਸੀ ਕਿ ਊਰਜਾ ਦੀ ਸੰਰਚਨਾ, ਪਲਾਸਟਿਕ ਉਤਪਾਦਾਂ ਦੀ ਨਾ-ਵਰਤੋਂ ਕਰਨਾ ਅਤੇ ਜੈਵਿਕ ਢੰਗ ਨਾਲ ਪੂਦਾ ਕੀਤੇ ਭੋਜਨ ਪਦਾਰਥਾਂ ਦਾ ਲੰਗਰ ਵਿੱਚ ਸੇਵਨ ਕਰਨਾ। ਉਹਨਾਂ ਕਾਰਜਾਂ ਦਾ ਬਹਿਸ਼ਕਾਰ ਕਰਨਾ ਜੋ ਰੁੱਖਾਂ ਦਾ ਘਾਣ ਅਤੇ ਵਾਤਾਵਰਨ ਦੀ ਸੰੰਭਾਲ ਨਹੀਂ ਕਰਦੇ।
ਅੰਮ੍ਰਿਤਸਰ ਖੇਤਰ ਵਿੱਚ ਆਉਂਦੇ ਖਾਲਸਾ ਕਾਲਜ ਚੈਰੀਟੇਬਲ ਸੋਸੋਇਟੀ ਦੁਆਰਾ ਸੰਚਾਲਿਤ ਅਦਾਰਿਆਂ ਵਿੱਚ ਸਿੱਖ ਵਾਤਾਵਰਨ ਦਿਵਸ ਵੱਧ ਚੜ੍ਹ ਕੇ ਮਨਾਇਆ ਗਿਆ। ਇਸ ਮੌਕੇ ਰੁੱਖ ਲਗਾਏ ਗਏ, ਵਾਤਾਵਰਨ ਸੰਬੰਦੀ ਲੈਕਚਰ ਦਿੱਤੇ ਗਏ ਅਤੇ ਪਰਚੇ ਪੜ੍ਹੇ ਗਏ। ਇਸ ਸੋਸਾਇਟੀ ਦੀਆਂ ਸਿਰਕੱਢ ਸੰਸਥਾਵਾਂ ਵਿੱਚੋਂ ਖਾਲਸਾ ਕਾਲਜ ਆਫ ਇੰਜੀਨਿਅਰਿੰਗ ਐਂਡ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਗਰੀਨ ਬਿਲਡਿੰਗ ਅਤੇ ਊਰਜਾ ਸੰਭਾਲ ਦੇ ਸੰਕਲਪ ਨੂੰ ਦੁਹਰਾਇਆ ਅਤੇ ਖਾਲਸਾ ਕਾਲਜ ਆਫ ਲਾਅ ਅਤੇ ਖਾਲਸਾ ਕਾਲਜ ਫਾਰ ਗਰਲਜ (ਹੇਰ) ਵਿਖੇ ਵਾਤਾਵਰਨ ਸੰਭਾਲ ਸੰਬੰਧੀ ਲੈਕਚਰ ਦਿੱਤੇ ਗਏ। ਇਸ ਤੋਂ ਇਲਾਵਾ ਅੰਮ੍ਰਿਤਸਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਜਿਵੇਂ ਕਿ ਕਿਲ੍ਹਾ ਜੀਵਨ ਸਿੰਘ, ਬੁਤਾਲਾ, ਤਰਨਤਾਰਨ, ਰਮਦਾਸ ਆਦਿ ਵਿਖੇ ਵਾਤਾਵਰਨ ਦੀ ਸੰਭਾਲ ਸੰਬੰਧਿਤ ਪ੍ਰੋਗਰਾਮ ਉਲੀਕੇ ਗਏ। ਗੁਰਦੁਆਰਾ ਰਮਦਾਸ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਹ ਨਾਲ ਕਥਾ-ਕੀਰਤਨ ਅਤੇ ਪੌਧਾ-ਰੋਪਣ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਾਆਂ ਸ. ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਵਾਤਾਵਰਨ ਦਿਵਸ ਉਹ ਚਾਨਣ ਮੁਨਾਰਾ ਹੋ ਨਿਬੜਿਆ ਹੈ ਜੋ ਕਿ ਵਿਸ਼ਵ ਭਾਈਚਾਰੇ ਨੂੰ ਵਾਤਾਵਰਨ ਨਾਲ ਇਕਸਾਰ ਹੋਣ ਦਾ ਸੰਦੇਸ਼ ਦਿੰਦਾ ਹੈ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਸੰਦੇਸ਼ ਉਦੋਂ ਅਰਥ ਪੂਰਨ ਹੋ ਗਿਆ ਜਦੋਂ ਹਰਿਮੰਦਿਰ ਸਾਹਿਬ ਵਿਖੇ ਜੈਵਿਲ ਉਤਪਾਦਾਂ ਤੋਂ ਤਿਆਰ ਲੰਗਰ ਵਰਤਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਵਚਨਬੱਧ ਹੈ ਕਿ ਵਾਤਾਵਰਨ ਦੀ ਸੁਚੱਜੀ ਸੰਭਾਲ ਨਾਲ ਸੰਬੰਧਿਤ ਕਾਰਜ ਪ੍ਰਣਾਲੀਆਂ ਅਪਨਾਈਆਂ ਜਾਣ ਅਤੇ ਜਹਿਰ-ਮੁਕਤ ਭੋਜਨ ਲੰਗਰ ਦੁੇ ਰੂਪ ਵਿੱਚ ਵਰਤਾਇਆ ਜਾਵੇ। ਇੱਥੇ ਇਹ ਕਹਿਣਾ ਵੀ ਸਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਲਹਿਰ ਤੋਂ ਪ੍ਰੇਰਿਤ ਹੋ ਕੇ 1 ਅਪ੍ਰੈਲ 2016 ਤੋਂ ਸਮੁੱਚੇ ਪੰਜਾਬ ਵਿੱਚ ਪਲਾਸਟਿਕ ਦੀ ਵਰਤੋਂ ਤੇ ਪ੍ਰਤੀਬੰਧ ਲਗਾਉਣ ਦਾ ਉਪਰਾਲਾ ਕੀਤਾ ਹੈ। ਇਹ ਅਸਲ ਵਿੱਚ ਇੱਕ ਸੰਤੁਸ਼ਟਤਾ ਭਰਿਆ ਅਤੇ ਉਤਸ਼ਾਹ ਵਰਧਕ ਉਪਰਾਲਾ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media