Saturday, August 22, 2026

ਪਿੰਡ ਧਾਰੜ ਵਿੱਚ ਲੜਕੇ ਅਤੇ ਲੜਕੀਆਂ ਦੇ ਕਲੱਬ ਬਣਾਏ ਗਏ

PPN1503201503

ਜੰਡਿਆਲਾ ਗੁਰੂ, 15 ਮਾਰਚ (ਹਰਿੰਦਰ ਪਾਲ ਸਿੰਘ)- ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਸਰਪੰਚ ਗੁਰਦੀਪ ਸਿੰਘ ਵੱਲੋਂ ਪਿੰਡ ਦੇ ਨੌਂਜਵਾਨ ਲੜਕੇ ਅਤੇ ਲੜਕੀਆਂ ਲਈ ਦੋ ਵੱਖ ਵੱਖ ਹੈਲਥ ਕਲੱਬ ਬਣਾਏ ਗਏ।ਜਿਸ ਵਿੱਚ ਲੜਕੇ, ਲੜਕੀਆਂ ਜਾ ਕੇ ਵਰਜਿਸ਼ ਕਰ ਸਕਦੇ ਹਨ।ਸਰਪੰਚ ਗੁਰਦੀਪ ਸਿੰਘ ਨੇ ਪੱਤਰਕਾਰਾ ਨਾਲ ਗੱਲ ਕਰਦਿਆਂ ਦੱਸਿਆ ਕਿ ਲੜਕਿਆ ਵਾਲੇ ਕਲੱਬ ਦਾ ਨਾ ਬਾਬਾ ਜੀਵਨ ਸਿੰਘ ਯੂਥ ਕਲੱਬ ਅਤੇ ਲੜਕੀਆਂ ਵਾਲੇ ਕਲੱਬ ਦਾ ਨਾ ਮਾਤਾ ਭਾਗੋ ਵੋਮੈਨ ਕਲੱਬ ਰੱਖਿਆ ਗਿਆ ਹੈ।ਉਹਨਾ ਦੱਸਿਆ ਕਿ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਸਮਾਨ ਦਿੱਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਨੌਂਜਵਾਨਾ ਨੁੰ ਨਸ਼ਿਆਂ ਵਰਗੀਆਂ ਅਲਾਮਤਾਂ ਤੋ ਬਚਾਉਣ ਲਈ ਅਤੇ ਸੇਹਤ ਪ੍ਰਤੀ ਧਿਆਨ ਦੇਣ ਲਈ ਸਰਕਾਰ ਵੱਲੋ ਕੀਤਾ ਗਿਆ ਇਹ ਉਪਰਾਲਾ ਸਲਾਹੁਣਯੋਗ ਹੈ। ।ਇਸ ਮੌਕੇ ਲੜਕਿਆਂ ਵੱਲੋਂ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ, ਸੈਕਟਰੀ ਗੁਰਪਾਲ ਸਿੰਘ, ਨਿਸ਼ਾਨ ਸਿੰਘ, ਲਾਭ ਸਿੰਘ, ਜਗਰੂਪ ਸਿੰਘ, ਸਾਜਨ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਮਲਕੀਤ ਸਿੰਘ ਅਤੇ ਲੜਕੀਆਂ ਵੱਲੋਂ ਪ੍ਰਧਾਨ ਪ੍ਰਵੀਨ ਕੌਰ, ਸੈਕਟਰੀ ਮਨਦੀਪ ਕੌਰ, ਕਵਲਜੀਤ ਕੌਰ, ਲਵਜੀਤ ਕੌਰ, ਅਮਰਜੋਤ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਆਦਿ ਮੌਜੁਦ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply